ਭਾਰਤ ਦੇ ਪੰਜਾਹ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ, ਸਦਗੁਰੂ ਇੱਕ ਯੋਗੀ, ਰਹੱਸਵਾਦੀ, ਦੂਰਦਰਸ਼ੀ ਅਤੇ ਨਿਊਯਾਰਕ ਟਾਈਮਜ਼ ਦੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਹਨ। ਸਦਗੁਰੂ ਨੂੰ 2017 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਸਭ ਤੋਂ ਉੱਚਾ ਸਾਲਾਨਾ ਨਾਗਰਿਕ ਪੁਰਸਕਾਰ ਹੈ, ਜੋ ਕਿ ਅਸਾਧਾਰਨ ਅਤੇ ਵਿਲੱਖਣ ਸੇਵਾ ਲਈ ਦਿੱਤਾ ਜਾਂਦਾ ਹੈ।