ADVERTISEMENTs

ਕੈਨੇਡਾ: ਪੰਜਾਬੀ ਨੌਜਵਾਨ 'ਤੇ ਲੱਗੇ 19 ਦੋਸ਼

ਉਸ ਵਿਰੁੱਧ ਪੁਲਸ ਤੋਂ ਬਚ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ, ਹੈਰੋਇਨ ਅਤੇ ਮੈਥਮਫੈਟਾਮਿਨ ਰੱਖਣ, ਖਤਰਨਾਕ ਤਰੀਕੇ ਨਾਲ ਅਤੇ ਨਸ਼ਾ ਕਰ ਕੇ ਗੱਡੀ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਏ ਹਨ।

ਦੋਸ਼ੀ ਦੀ ਸ਼ਨਾਖਤ 29 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। / Pexels

ਵਿਦੇਸ਼ਾਂ 'ਚ ਪੰਜਾਬੀ ਭਾਈਚਾਰੇ ਦੀਆਂ ਵਿਕਾਸ 'ਚ ਯੋਗਦਾਨ ਅਤੇ ਪ੍ਰਾਪਤੀਆਂ ਨਾਲ ਸੰਬੰਧਿਤ ਖਬਰਾਂ ਆਉਂਦੀਆਂ ਸਨ। ਪਰ ਹੁਣ ਆਏ ਦਿਨ ਜੁਰਮ 'ਚ ਸ਼ਮੂਲੀਅਤ ਨਾਲ ਭਰਪੂਰ ਖਬਰਾਂ ਹੁੰਦੀਆਂ ਹਨ।

 

ਅਜਿਹੀ ਹੀ ਇੱਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਮਿਸੀਸਾਗਾ ਦੇ ਲਵਪ੍ਰੀਤ ਸਿੰਘ ਵਿਰੁੱਧ ਪਛਾਣ ਬਦਲਣ, ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਅਤੇ ਨਸ਼ਾ ਕਰ ਕੇ ਟਰੱਕ ਚਲਾਉਣ ਵਰਗੇ 19 ਦੋਸ਼ ਦਾਇਰ ਕੀਤੇ ਗਏ ਹਨ। 

 

ਪੀਲ ਰੀਜਨਲ ਪੁਲਸ ਦੇ ਦੱਸਣ ਮੁਤਾਬਿਕ ਬਰੈਂਪਟਨ ਦੇ ਵਿਲੀਅਮਜ਼ ਪਾਰਕਵੇਅ ਅਤੇ ਡਿਕਸੀ ਰੋਡ ਇਲਾਕੇ ਵਿਚ ਪਾਬੰਦੀਸ਼ੁਦਾ ਖੇਤਰ ਵਿਚ ਇਕ ਟਰੱਕ ਦਾਖਲ ਹੋ ਗਿਆ। ਜਦੋਂ ਪੁਲਸ ਨੇ ਟਰੱਕ ਨੂੰ ਰੋਕਣ ਦਾ ਯਤਨ ਕੀਤਾ ਤਾਂ ਦੋਸ਼ੀ ਉਸਨੂੰ ਭਜਾ ਕੇ ਲੈ ਗਿਆ। 

 

ਵੱਖ-ਵੱਖ ਪੁਲਸ ਏਜੰਸੀਆਂ ਨੇ ਇਕ ਹਜ਼ਾਰ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਆਖਰਕਾਰ ਉਸਨੂੰ ਇਟੋਬੀਕੋ ਵਿਖੇ ਕਾਬੂ ਕੀਤਾ ਜਾ ਸਕਿਆ।ਗ੍ਰਿਫ਼ਤਾਰੀ ਵੇਲੇ ਉਹ ਕਥਿਤ ਤੌਰ ’ਤੇ ਨਸ਼ਾ ਕਰ ਕੇ ਕਿਰਾਏ ਵਾਲੀ ਗੱਡੀ ਚਲਾ ਰਿਹਾ ਸੀ। ਦੋਸ਼ੀ ਦੀ ਸ਼ਨਾਖਤ 29 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। 


ਪੁਲਸ ਮੁਤਾਬਿਕ ਡਰਾਈਵਿੰਗ ਕਰਦਿਆਂ ਉਸ ਨੇ ਰਿਹਾਈ ਸ਼ਰਤਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ। ਹੁਣ ਉਸ ਵਿਰੁੱਧ ਹੈਰੋਇਨ ਅਤੇ ਮੈਥਮਫੈਟਾਮਿਨ ਰੱਖਣ, ਖਤਰਨਾਕ ਤਰੀਕੇ ਨਾਲ ਅਤੇ ਨਸ਼ਾ ਕਰ ਕੇ ਗੱਡੀ ਚਲਾਉਣ ਵਰਗੇ 19 ਦੋਸ਼ ਆਇਦ ਕੀਤੇ ਗਏ ਹਨ।

 

ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮ ਕੋਲੋਂ ਕਥਿਤ ਤੌਰ ’ਤੇ ਜਾਅਲੀ ਡਰਾਈਵਿੰਗ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਦੇ ਆਧਾਰ ’ਤੇ ਉਹ ਗਰੇਟਰ ਟੋਰਾਂਟੋ ਏਰੀਆ ਸਣੇ ਕੈਨੇਡਾ ਦੇ ਵੱਖ-ਵੱਖ ਰਾਜਾਂ ਵਿਚ ਟ੍ਰਾਂਸਪੋਰਟ ਟਰੱਕ ਚਲਾਉਂਦਾ ਰਿਹਾ।


ਦੋਸ਼ਾਂ ਦੀ ਗੰਭੀਰਤਾ ਅਤੇ ਪੁਲਸ ਤੋਂ ਬਚ ਕੇ ਫਰਾਰ ਹੋਣ ਦੀ ਕੋਸ਼ਿਸ਼ ਨੂੰ ਵੇਖਦਿਆਂ ਲਵਪ੍ਰੀਤ ਸਿੰਘ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਉਹ ਹਿਰਾਸਤ ਵਿਚ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related