ਫਿਲਮਾਂ ਦੀ ਦੁਨੀਆਂ ਵਿੱਚ ਜਿਵੇਂ ਹੀਰੋ, ਹੀਰੋਇਨ ਅਤੇ ਵਿਲੇਨ ਦੀ ਅਹਿਮੀਅਤ ਹੁੰਦੀ ਹੈ, ਉਸੇ ਤਰ੍ਹਾਂ ਸਹਾਇਕ ਕਲਾਕਾਰ ਵੀ ਫਿਲਮ ਦੀ ਰੂਹ ਹੁੰਦੇ ਹਨ। ਇਹ ਉਹ ਜਾਦੂਗਰ ਹੁੰਦੇ ਹਨ ਜੋ ਕਹਾਣੀ ਨੂੰ ਸੰਭਾਲਦੇ ਹਨ, ਉਸ ਨੂੰ ਉਚਾਈਆਂ ਤੱਕ ਲੈ ਜਾਂਦੇ ਹਨ ਅਤੇ ਫਿਲਮ ਨੂੰ ਪੂਰਨਤਾ ਦਿੰਦੇ ਹਨ। ਅਜਿਹੇ ਹੀ ਇੱਕ ਬੇਮਿਸਾਲ ਕਲਾਕਾਰ ਦੀ ਗੱਲ ਅੱਜ ਅਸੀਂ ਕਰਨ ਜਾ ਰਹੇ ਹਾਂ, ਜਿਸ ਨੇ ਆਪਣੀ ਗੂੰਜਦਾਰ ਆਵਾਜ਼ ਅਤੇ ਸ਼ਾਨਦਾਰ ਸ਼ਖਸੀਅਤ ਨਾਲ ਨਾ ਸਿਰਫ਼ ਸਿਨਮੇਂ ਦੇ ਪਰਦੇ ਨੂੰ ਜਗਾਇਆ, ਸਗੋਂ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਡੂੰਘੀ ਛਾਪ ਛੱਡੀ। ਇਹ ਹਨ ਸਾਡੇ ਪਿਆਰੇ ਦੀਪ ਢਿੱਲੋਂ।
ਸ਼ੁਰੂਆਤੀ ਜੀਵਨ ਅਤੇ ਪਰਿਵਾਰ
ਦੀਪ ਢਿੱਲੋਂ ਦੀਆਂ ਜੜ੍ਹਾਂ ਅਮ੍ਰਿਤਸਰ ਜ਼ਿਲ੍ਹੇ ਦੇ ਪੱਟੀ ਕਸਬੇ ਨਾਲ ਜੁੜੀਆਂ ਹਨ, ਪਰ ਉਹ ਜੰਮੇ ਅਤੇ ਵੱਡੇ ਹੋਏ ਜਲੰਧਰ ਸ਼ਹਿਰ ਵਿੱਚ। 3 ਅਪ੍ਰੈਲ 1957 ਨੂੰ ਜਨਮੇ ਦੀਪ ਦੇ ਪਿਤਾ ਜਸਵੰਤ ਸਿੰਘ ਢਿੱਲੋਂ ਜਲੰਧਰ ਵਿੱਚ ਪੰਜਾਬ ਦੇ ਟੈਕਸ ਸਟੇਸ਼ਨ ਵਿਭਾਗ ਦੇ ਮੁਖੀ ਸਨ, ਜਦਕਿ ਮਾਤਾ ਗੁਰਬਚਨ ਕੌਰ ਘਰ ਦੀ ਸਾਂਭ-ਸੰਭਾਲ ਕਰਨ ਵਾਲੀ ਸਾਦਗੀ ਭਰੀ ਔਰਤ ਸੀ। ਪਰਿਵਾਰ ਵਿੱਚ ਇੱਕ ਵੱਡਾ ਭਰਾ, ਜੋ ਮਿਲਟਰੀ ਵਿੱਚ ਸੀ, ਅਤੇ ਤਿੰਨ ਭੈਣਾਂ ਸਨ, ਜਿਨ੍ਹਾਂ ਵਿੱਚ ਦੀਪ ਸਭ ਤੋਂ ਛੋਟੇ ਸਨ। ਪਿਤਾ ਦੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਪਟੀ ਵਿੱਚ ਸੈਟਲ ਹੋ ਗਿਆ, ਜਿੱਥੇ ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ ਸੀ। ਦੀਪ ਨੇ ਆਪਣੀ ਸਕੂਲੀ ਪੜ੍ਹਾਈ ਪਟੀ ਵਿੱਚ ਹੀ ਪੂਰੀ ਕੀਤੀ। ਮੁਸੀਬਤ ਉਦੋਂ ਆਈ ਜਦੋਂ ਦਸਵੀਂ ਜਮਾਤ ਪਾਸ ਕਰਦਿਆਂ ਹੀ ਪਿਤਾ ਦਾ ਦਿਹਾਂਤ ਹੋ ਗਿਆ। ਘਰ ਦੀ ਜ਼ਿੰਮੇਵਾਰੀ ਦੀਪ ਦੇ ਮੋਢਿਆਂ 'ਤੇ ਆ ਪਈ। ਉਨ੍ਹਾਂ ਨੇ ਹਿੰਮਤ ਨਾਲ ਖੇਤੀ ਸੰਭਾਲੀ ਅਤੇ ਸਾਈਡ ਇਨਕਮ ਲਈ ਦੂਰਦਰਸ਼ਨ ਨਾਲ ਜੁੜ ਗਏ। ਜਲੰਧਰ ਟੀਵੀ 'ਤੇ ਉਨ੍ਹਾਂ ਨੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਗੁਰਦਿਆਲ ਸਿੰਘ ਦੇ ਨਾਵਲ 'ਤੇ ਆਧਾਰਿਤ ਮਸ਼ਹੂਰ ਸੀਰੀਅਲ "ਅੱਧ ਚਾਣਨੀ ਰਾਤ" ਵੀ ਸ਼ਾਮਲ ਸੀ। ਸ਼ੁਰੂਆਤ ਵਿੱਚ ਰੋਜ਼ੀ-ਰੋਟੀ ਦੀ ਖਾਤਰ ਜੁੜੇ ਇਸ ਸਫ਼ਰ ਨੇ ਹੌਲੀ-ਹੌਲੀ ਉਨ੍ਹਾਂ ਦੇ ਦਿਲ ਵਿੱਚ ਅਦਾਕਾਰੀ ਦਾ ਜਨੂੰਨ ਜਗਾ ਦਿੱਤਾ। ਇੱਥੋਂ ਹੀ ਉਨ੍ਹਾਂ ਨੇ ਇਸ ਰਾਹ ਨੂੰ ਆਪਣੀ ਮੰਜ਼ਿਲ ਬਣਾਉਣ ਦਾ ਫ਼ੈਸਲਾ ਕੀਤਾ।
ਅਦਾਕਾਰੀ ਦੀ ਸ਼ੁਰੂਆਤ
1981 ਵਿੱਚ ਦੀਪ ਢਿੱਲੋਂ ਨੇ ਪੰਜਾਬ ਛੱਡ ਕੇ ਮੁੰਬਈ ਦਾ ਰੁਖ਼ ਕੀਤਾ। ਸ਼ੁਰੂਆਤ ਵਿੱਚ ਉਹ ਐਕਟਿੰਗ ਦੀ ਵਰਕਸ਼ਾਪ ਲਈ ਗਏ ਸਨ, ਪਰ ਮੁੰਬਈ ਦੀ ਚਮਕ ਅਤੇ ਸੰਘਰਸ਼ ਨੇ ਉਨ੍ਹਾਂ ਨੂੰ ਆਪਣੇ ਨਾਲ ਜਕੜ ਲਿਆ। ਉੱਥੇ ਉਨ੍ਹਾਂ ਨੇ ਸਟੂਡੀਓਜ਼ ਅਤੇ ਪ੍ਰੋਡਿਊਸਰਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕੀਤੇ। ਤਿੰਨ-ਚਾਰ ਸਾਲ ਦੀ ਲੰਮੀ ਤਪੱਸਿਆ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਵੱਡਾ ਮੌਕਾ ਨਾ ਮਿਲਿਆ। ਉਹ ਹੈਰਾਨ ਸਨ ਕਿ ਉਨ੍ਹਾਂ ਦੀ ਸ਼ਾਨਦਾਰ ਡੀਲ-ਡੌਲ ਅਤੇ ਗੂੰਜਦਾਰ ਆਵਾਜ਼ ਦੇ ਹੁੰਦਿਆਂ ਵੀ ਕੰਮ ਕਿਉਂ ਨਹੀਂ ਮਿਲ ਰਿਹਾ।
ਦਮਦਾਰ ਆਵਾਜ਼ ਹੀ ਬਣ ਗਈ ਸੀ ਦੁਸ਼ਮਣ
ਹਕੀਕਤ ਇਹ ਸੀ ਕਿ ਦੀਪ ਦੀ ਇਹ ਖ਼ਾਸੀਅਤ—ਉਨ੍ਹਾਂ ਦੀ ਬੁਲੰਦ ਅਤੇ ਭਾਰੀ ਆਵਾਜ਼—ਬਾਲੀਵੁੱਡ ਦੇ ਵੱਡੇ ਸਿਤਾਰਿਆਂ ਲਈ ਖ਼ਤਰੇ ਦੀ ਘੰਟੀ ਬਣ ਗਈ। ਉਹ ਸਿਤਾਰੇ, ਜਿਨ੍ਹਾਂ ਦਾ ਨਾਂ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਚਮਕਦਾ ਸੀ, ਦੀਪ ਦੀ ਇਸ ਤਾਕਤ ਤੋਂ ਅੰਦਰੋਂ-ਅੰਦਰੀ ਡਰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਦੀਪ ਨੂੰ ਮੌਕਾ ਮਿਲ ਗਿਆ, ਤਾਂ ਉਸ ਦੀ ਇਹ ਆਵਾਜ਼ ਉਨ੍ਹਾਂ ਦੀ ਸਫ਼ਲਤਾ 'ਤੇ ਭਾਰੀ ਪੈ ਸਕਦੀ ਹੈ। ਇਸ ਈਰਖਾ ਅਤੇ ਅਸੁਰੱਖਿਆ ਦੀ ਭਾਵਨਾ ਨੇ ਦੀਪ ਨੂੰ ਮੁੱਖ ਧਾਰਾ ਦੀਆਂ ਫਿਲਮਾਂ ਤੋਂ ਚਾਰ ਸਾਲ ਦੂਰ ਰੱਖਿਆ। ਉਨ੍ਹਾਂ ਦੀ ਪ੍ਰਤਿਭਾ ਨੂੰ ਦਬਾਉਣ ਦੀ ਇਸ ਸਾਜ਼ਿਸ਼ ਨੇ ਉਨ੍ਹਾਂ ਦੀ ਕਹਾਣੀ ਵਿੱਚ ਇੱਕ ਦੁਖਦਾਈ ਮੋੜ ਜੋੜ ਦਿੱਤਾ।
ਹੌਂਸਲੇ ਟੁੱਟਣ ਦੀ ਕਗਾਰ 'ਤੇ ਸਨ, ਪਰ 1985 ਵਿੱਚ ਫਿਲਮ "ਕਰਿਸ਼ਮਾ ਕੁਦਰਤ ਕਾ" ਨੇ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਮੌਕਾ ਦਿੱਤਾ। ਇਹ ਰੋਲ ਭਾਵੇਂ ਸੀਮਤ ਸੀ, ਪਰ ਦੀਪ ਨੇ ਇਸ ਨੂੰ ਆਪਣੀ ਸ਼ੁਰੂਆਤ ਦਾ ਪਹਿਲਾ ਕਦਮ ਮੰਨਿਆ।
ਸਫ਼ਲਤਾ ਦਾ ਸਫ਼ਰ
"ਕਰਿਸ਼ਮਾ ਕੁਦਰਤ ਕਾ" ਤੋਂ ਬਾਅਦ ਦੀਪ ਢਿੱਲੋਂ ਦੀ ਪ੍ਰਤਿਭਾ ਨੋਟਿਸ ਹੋਈ। ਉਨ੍ਹਾਂ ਨੇ "ਮਿਰਚ ਮਸਾਲਾ", "ਮਰਦ ਕੀ ਜ਼ਬਾਨ", "ਹੁਕੂਮਤ", "ਮਿਸਟਰ ਇੰਡੀਆ", "ਵਰਦੀ", "ਜੋਸ਼ੀਲੇ", "ਲੜਾਈ", "ਮੈਂਨੇ ਪਿਆਰ ਕੀਯਾ", "ਪੱਥਰ ਕੇ ਫੂਲ", "ਪਹਿਚਾਨ", "ਯਲਗਾਰ", "ਵਿਜੇਤਾ", "ਆਜ ਕੀ ਔਰਤ", "ਵਿਸ਼ਵਾਸਘਾਤ", "ਘਾਇਲ", "ਘਾਤਕ" ਅਤੇ "ਹਲਚਲ" ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਰੰਗ ਭਰਿਆ। "ਘਾਇਲ" ਵਿੱਚ ਪੁਲਿਸ ਇੰਸਪੈਕਟਰ ਸ਼ਰਮਾਂ ਦਾ ਕਿਰਦਾਰ ਅੱਜ ਵੀ ਸਭ ਦੇ ਜ਼ਿਹਨ ਵਿੱਚ ਜਿਉਂ ਦਾ ਤਿਉਂ ਹੈ। 80 ਅਤੇ 90 ਦੇ ਦਹਾਕੇ ਵਿੱਚ ਉਨ੍ਹਾਂ ਨੇ ਜ਼ਿਆਦਾਤਰ ਨਕਾਰਾਤਮਕ ਰੋਲ ਨਿਭਾਏ, ਅਤੇ 2001 ਵਿੱਚ "ਯੇਹ ਰਾਸਤੇ ਹੈਂ ਪਿਆਰ ਕੇ" ਵਿੱਚ ਮੁੱਖ ਵਿਲਨ ਦੇ ਰੂਪ ਵਿੱਚ ਛਾਏ। ਹੁਣ ਤੱਕ ਉਹ ਲੱਗਭੱਗ 50 ਹਿੰਦੀ ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ।
ਪੰਜਾਬੀ ਸਿਨਮਾਂ
ਹਿੰਦੀ ਸਿਨਮੇਂ ਤੋਂ ਪਰ੍ਹੇ, ਦੀਪ ਜੀ ਨੇ ਦੱਖਣੀ ਭਾਰਤ ਦੀਆਂ ਫਿਲਮਾਂ ਦੇ ਨਾਲ-ਨਾਲ ਪੰਜਾਬੀ ਸਿਨੇਮੇ ਦੀਆਂ ਕਈ ਸਫਲ ਤੇ ਹਿੱਟ ਫਿਲਮਾਂ ਵਿੱਚ ਆਪਣੀ ਕਲਾ ਦਾ ਜੌਹਰ ਵਿਖਾਏ । ਉਨ੍ਹਾਂ ਦੀਆਂ ਮਸ਼ਹੂਰ ਪੰਜਾਬੀ ਫਿਲਮਾਂ ਵਿੱਚ "ਵਿਸਾਖੀ", "ਕੁਰਬਾਨੀ ਜੱਟ ਦੀ", "ਜੱਟ ਪੰਜਾਬ ਦਾ", "ਮੰਨਤ", "ਜੀ ਆਇਆਂ ਨੂੰ", "ਅਸਾਂ ਨੂੰ ਮਾਣ ਵਤਨਾਂ ਦਾ", "ਮੇਰਾ ਪਿੰਡ ਮਾਈ ਹੋਮ", "ਦਿਲ ਅਪਣਾ ਪੰਜਾਬੀ", "ਮੁੰਡੇ ਯੂ ਕੇ ਦੇ", "ਮਿੱਟੀ ਵਾਜਾਂ ਮਾਰਦੀ" ਅਤੇ "ਫਤਿਹ" ਵਰਗੇ ਨਾਮ ਸ਼ਾਮਲ ਹਨ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਨੇ ਵੰਨ-ਸੁਵੰਨੇ ਤੇ ਰੰਗ-ਬਰੰਗੇ ਕਿਰਦਾਰ ਨਿਭਾ ਕੇ ਪੰਜਾਬੀ ਸਿਨੇਮੇ ’ਤੇ ਆਪਣੀ ਅਮਿੱਟ ਛਾਪ ਛੱਡੀ।
"ਜੀ ਆਇਆਂ ਨੂੰ" ਵਿੱਚ ਜਿੰਦਾਦਿਲ ਅਰਜਨ ਸਿੰਘ ਦਾ ਕਿਰਦਾਰ ਹੋਵੇ, ਜਾਂ "ਅਸਾਂ ਨੂੰ ਮਾਣ ਵਤਨਾਂ ਦਾ" ਵਿੱਚ ਛੋਟੇ ਭਰਾ ਦੀਪ ਦੀ ਚੁਸਤੀ, ਜੋ ਕੈਨੇਡਾ ਤੋਂ ਆਏ ਭਰਾ ਨੂੰ ਵਾਪਸ ਭੇਜਣ ਲਈ ਗਧੀ ਗੇੜ ਵਿੱਚ ਪਾ ਦਿੰਦਾ ਹੈ—ਇਹ ਪਾਤਰ ਦਰਸ਼ਕਾਂ ਦੇ ਦਿਲਾਂ ਵਿੱਚ ਘਰ ਕਰ ਗਏ। ਇਸੇ ਤਰ੍ਹਾਂ "ਦਿਲ ਅਪਣਾ ਪੰਜਾਬੀ" ਵਿੱਚ ਸਖ਼ਤ ਮਿਜ਼ਾਜ ਬਾਪ ਗੁਰਤੇਜ ਸਿੰਘ, ਜਾਂ "ਮਿੱਟੀ ਵਾਜਾਂ ਮਾਰਦੀ" ਵਿੱਚ ਭੈਣ ਦੀ ਜ਼ਮੀਨ ’ਤੇ ਨਜ਼ਰ ਰੱਖਣ ਵਾਲਾ ਲਾਲਚੀ ਭਰਾ—ਇਹਨਾਂ ਕਿਰਦਾਰਾਂ ਨੂੰ ਦੀਪ ਢਿੱਲੋਂ ਨੇ ਇੰਨੀ ਸੂਝ-ਬੂਝ ਨਾਲ ਜੀਵੰਤ ਕੀਤਾ ਕਿ ਉਹ ਪੰਜਾਬੀ ਸਿਨਮਾਂ ਦੇ ਪ੍ਰੇਮੀਆਂ ਦੀ ਰੂਹ ਵਿੱਚ ਵਸ ਗਏ। ਅਸਲ ਜ਼ਿੰਦਗੀ ਵਿੱਚ ਵੀ ਅਜਿਹੇ ਚਰਿੱਤਰ ਸਾਨੂੰ ਆਲੇ-ਦੁਆਲੇ ਅਕਸਰ ਦਿਖ ਜਾਂਦੇ ਹਨ।
ਦੀਪ ਜੀ ਅਕਸਰ ਉਨ੍ਹਾਂ ਕਹਾਣੀਆਂ ਦਾ ਹਿੱਸਾ ਬਣੇ, ਜਿਨ੍ਹਾਂ ਨੇ ਪੰਜਾਬੀਅਤ ਦੇ ਜਜ਼ਬੇ ਨੂੰ ਸਿਨੇਮੇ ਦੇ ਪਰਦੇ ’ਤੇ ਉਭਾਰਿਆ। ਕਈ ਵਾਰ ਉਨ੍ਹਾਂ ਨੇ ਆਪਣੇ ’ਤੇ ਲੱਗੇ ਵਿਲਨ ਦੇ ਲੇਬਲ ਨੂੰ ਤੋੜਦਿਆਂ ਵੀ ਸ਼ਾਨਦਾਰ ਅਦਾਕਾਰੀ ਦਿਖਾਈ। "ਮੁੰਡੇ ਯੂ ਕੇ ਦੇ" ਵਿੱਚ ਵੀਨੂ ਢਿੱਲੋਂ ਨਾਲ ਤੂੜੀ ਦੇ ਕੁੱਪ ਵਾਲਾ ਹਾਸੇ ਨਾਲ ਭਰਪੂਰ ਦ੍ਰਿਸ਼ ਕੌਣ ਭੁੱਲ ਸਕਦਾ ਹੈ? ਉਨ੍ਹਾਂ ਦੀ ਅਦਾਕਾਰੀ ਨੇ ਹਰ ਕਿਰਦਾਰ ਵਿੱਚ ਜਾਨ ਫੂਕ ਦਿੱਤੀ।
ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ-ਕੱਲ੍ਹ ਦੀਆਂ ਪੰਜਾਬੀ ਫਿਲਮਾਂ ਵਿੱਚ ਇਸ ਮਹਾਨ ਕਲਾਕਾਰ ਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ। ਨਵੇਂ ਤੇ ਕੱਚੇ ਕਲਾਕਾਰਾਂ ਦੇ ਸਹਾਰੇ ਚੱਲ ਰਹੀਆਂ ਅਜੋਕੀਆਂ ਫਿਲਮਾਂ ਦਾ ਜੋ ਹਾਲ ਹੋ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ। ਇੱਕ ਅਜਿਹਾ ਕਲਾਕਾਰ, ਜਿਸ ਨੇ ਪੰਜਾਬੀ ਸਿਨਮੇਂ ਨੂੰ ਆਪਣੇ ਸੰਜੀਦਾ ਤੇ ਦਮਦਾਰ ਕਿਰਦਾਰਾਂ ਨਾਲ ਸੰਵਾਰਿਆ, ਅੱਜ ਉਸ ਦੀ ਘਾਟ ਸਾਫ਼ ਦਿਸਦੀ ਹੈ।
ਟੀਵੀ ਅਤੇ ਸੀਰੀਅਲ
ਫਿਲਮਾਂ ਤੋਂ ਇਲਾਵਾ, ਦੀਪ ਨੇ "ਮਹਾਭਾਰਤ", "ਕਾਨੂੰਨ", "ਜਨੂੰਨ", "ਬੇਤਾਲ ਪਚੀਸੀ", "ਜੀ ਹੌਰਰ ਸ਼ੋ", "ਵਿਸ਼ਨੂੰ ਪੁਰਾਣ", "ਏਕ ਹਜ਼ਾਰੋਂ ਮੇਂ ਮੇਰੀ ਬਹਿਨਾਂ ਹੈ", "ਅਜਨਬੀ" ਅਤੇ "ਜੈ ਹਨੂਮਾਨ" ਵਰਗੇ ਸੀਰੀਅਲਾਂ ਵਿੱਚ ਆਪਣੀ ਛਾਪ ਛੱਡੀ। "ਮਹਾਭਾਰਤ" ਵਿੱਚ ਜਯਦਰਥ ਦਾ ਕਿਰਦਾਰ ਉਨ੍ਹਾਂ ਦੀ ਯਾਦਗਾਰ ਪੇਸ਼ਕਾਰੀ ਰਿਹਾ।
ਨਿੱਜੀ ਜੀਵਨ
1989 ਵਿੱਚ ਦੀਪ ਨੇ ਰਾਧਾ ਨਾਲ ਵਿਆਹ ਕੀਤਾ। ਉਨ੍ਹਾਂ ਦੇ ਦੋ ਬੇਟੇ—ਕਰਨ ਅਤੇ ਕੰਵਰ—ਹਨ। ਕਰਨ ਇੱਕ ਸਫ਼ਲ ਕਾਰੋਬਾਰੀ ਹੈ, ਜਦਕਿ ਕੰਵਰ ਨੇ ਸੀਰੀਅਲਾਂ ਵਿੱਚ ਮੁੱਖ ਭੂਮਿਕਾਵਾਂ ਨਾਲ ਨਾਂ ਕਮਾਇਆ। ਅੱਜ ਦੀਪ ਢਿੱਲੋਂ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਅਤੇ ਫਿਲਮਾਂ, ਵੈੱਬ ਸੀਰੀਜ਼ ਅਤੇ ਸੀਰੀਅਲਾਂ ਵਿੱਚ ਸਰਗਰਮ ਹਨ।
ਉਹ ਕਹਿੰਦੇ ਹਨ, "ਮੈਂ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ, ਉਤਰਾਅ-ਚੜ੍ਹਾਅ ਦੇਖੇ, ਪਰ ਅੱਜ ਮੈਂ ਸੰਤੁਸ਼ਟ ਹਾਂ। ਮੇਰੇ ਬੇਟੇ ਸਥਾਪਿਤ ਹਨ, ਅਤੇ ਮੈਂ ਇੱਕ ਮਾਣਮੱਤਾ ਪਿਤਾ ਹਾਂ। ਕੰਵਰ ਅੱਜ ਉਹ ਰੋਲ ਕਰ ਰਿਹਾ ਹੈ, ਜੋ ਮੈਂ ਸ਼ਾਇਦ ਨਾ ਕਰ ਸਕਿਆ। ਮੇਰੀ ਅਰਦਾਸ ਹੈ ਕਿ ਮੇਰੇ ਬੱਚੇ ਤਰੱਕੀ ਕਰਦੇ ਰਹਿਣ।"
ਦੀਪ ਢਿੱਲੋਂ ਦੀ ਜ਼ਿੰਦਗੀ ਸੰਘਰਸ਼, ਮਿਹਨਤ ਅਤੇ ਸਫ਼ਲਤਾ ਦੀ ਇੱਕ ਪ੍ਰੇਰਣਾਦਾਇਕ ਦਾਸਤਾਨ ਹੈ। ਤਿੰਨ ਅਪ੍ਰੈਲ ਉਨ੍ਹਾਂ ਦਾ ਜਨਮ ਦਿਨ ਸੀ, ਸੋ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਪੰਜਾਬੀ ਸਿਨਮਾਂ ਇਸ ਦਮਦਾਰ ਕਲਾਕਾਰ ਦੀ ਤਾਕਤ ਨੂੰ ਸਮਝੇਗਾ ਅਤੇ ਉਨ੍ਹਾਂ ਦੀ ਪ੍ਰਤਿਭਾ ਨਾਲ ਫਿਰ ਤੋਂ ਸ਼ਾਨਦਾਰ ਫਿਲਮਾਂ ਦਾ ਸਿਰਜਣਾ ਕਰੇਗਾ। ਮਹਾਭਾਰਤ" ਵਿੱਚ ਜਯਦਰਥ ਦਾ ਕਿਰਦਾਰ ਉਨ੍ਹਾਂ ਦੀ ਯਾਦਗਾਰ ਪੇਸ਼ਕਾਰੀ ਰਿਹਾ।
ਨਿੱਜੀ ਜੀਵਨ
1989 ਵਿੱਚ ਦੀਪ ਨੇ ਰਾਧਾ ਨਾਲ ਵਿਆਹ ਕੀਤਾ। ਉਨ੍ਹਾਂ ਦੇ ਦੋ ਬੇਟੇ—ਕਰਨ ਅਤੇ ਕੰਵਰ—ਹਨ। ਕਰਨ ਇੱਕ ਸਫ਼ਲ ਕਾਰੋਬਾਰੀ ਹੈ, ਜਦਕਿ ਕੰਵਰ ਨੇ ਸੀਰੀਅਲਾਂ ਵਿੱਚ ਮੁੱਖ ਭੂਮਿਕਾਵਾਂ ਨਾਲ ਨਾਂ ਕਮਾਇਆ। ਅੱਜ ਦੀਪ ਢਿੱਲੋਂ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਅਤੇ ਫਿਲਮਾਂ, ਵੈੱਬ ਸੀਰੀਜ਼ ਅਤੇ ਸੀਰੀਅਲਾਂ ਵਿੱਚ ਸਰਗਰਮ ਹਨ।
ਉਹ ਕਹਿੰਦੇ ਹਨ, "ਮੈਂ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ, ਉਤਰਾਅ-ਚੜ੍ਹਾਅ ਦੇਖੇ, ਪਰ ਅੱਜ ਮੈਂ ਸੰਤੁਸ਼ਟ ਹਾਂ। ਮੇਰੇ ਬੇਟੇ ਸਥਾਪਿਤ ਹਨ, ਅਤੇ ਮੈਂ ਇੱਕ ਮਾਣਮੱਤਾ ਪਿਤਾ ਹਾਂ। ਕੰਵਰ ਅੱਜ ਉਹ ਰੋਲ ਕਰ ਰਿਹਾ ਹੈ, ਜੋ ਮੈਂ ਸ਼ਾਇਦ ਨਾ ਕਰ ਸਕਿਆ। ਮੇਰੀ ਅਰਦਾਸ ਹੈ ਕਿ ਮੇਰੇ ਬੱਚੇ ਤਰੱਕੀ ਕਰਦੇ ਰਹਿਣ।"
ਦੀਪ ਢਿੱਲੋਂ ਦੀ ਜ਼ਿੰਦਗੀ ਸੰਘਰਸ਼, ਮਿਹਨਤ ਅਤੇ ਸਫ਼ਲਤਾ ਦੀ ਇੱਕ ਪ੍ਰੇਰਣਾਦਾਇਕ ਦਾਸਤਾਨ ਹੈ। ਤਿੰਨ ਅਪ੍ਰੈਲ ਉਨ੍ਹਾਂ ਦਾ ਜਨਮ ਦਿਨ ਸੀ, ਸੋ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਪੰਜਾਬੀ ਸਿਨਮਾਂ ਇਸ ਦਮਦਾਰ ਕਲਾਕਾਰ ਦੀ ਤਾਕਤ ਨੂੰ ਸਮਝੇਗਾ ਅਤੇ ਉਨ੍ਹਾਂ ਦੀ ਪ੍ਰਤਿਭਾ ਨਾਲ ਫਿਰ ਤੋਂ ਸ਼ਾਨਦਾਰ ਫਿਲਮਾਂ ਦਾ ਸਿਰਜਣਾ ਕਰੇਗਾ।
Comments
Start the conversation
Become a member of New India Abroad to start commenting.
Sign Up Now
Already have an account? Login