ADVERTISEMENTs

ਅਫਗਾਨ ਔਰਤਾਂ ਦੀ ਨਰਕ ਤੋਂ ਵੀ ਭੈੜੀ ਹੋਵੇਗੀ ਜ਼ਿੰਦਗੀ! ਤਾਲਿਬਾਨ ਨੇ ਜਾਰੀ ਕੀਤਾ ਨਵਾਂ ਫਰਮਾਨ

ਅਫਗਾਨਿਸਤਾਨ ਵਿੱਚ ਔਰਤਾਂ ਨੂੰ ਐਡਲਟਰੀ ਲਈ ਜਨਤਕ ਤੌਰ ‘ਤੇ ਕੋੜੇ ਮਾਰੇ ਜਾਣਗੇ। ਐਨਾ ਹੀ ਨਹੀਂ ਔਰਤ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਵੇਗਾ।

ਅਫਗਾਨਿਸਤਾਨ 'ਚ ਔਰਤਾਂ 'ਤੇ ਆਏ ਦਿਨ ਨਵੀਆਂ ਪਾਬੰਦੀਆਂ ਲੱਗਦੀਆਂ ਹਨ। / Unsplash

ਅਫਗਾਨੀਸਤਾਨੀਆਂ ਨੂੰ ਇਹ ਡਰ ਸਤਾ ਸੀ ਕਿ ਤਾਲਿਬਾਨ ਦੇਸ਼ ਨੂੰ ਹਨੇਰੇ ਵੱਲ ਵਾਪਸ ਧੱਕ ਦੇਵੇਗਾ। ਹੁਣ ਇਹ ਡਰ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਤਾਲਿਬਾਨ ਸੁਪਰੀਮੋ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਨੇ ਇੱਕ ਨਵਾਂ ਸੰਦੇਸ਼ ਜਾਰੀ ਕੀਤਾ ਹੈ।

 

ਇਸ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਐਡਲਟਰੀ ਲਈ ਜਨਤਕ ਤੌਰ ‘ਤੇ ਕੋੜੇ ਮਾਰੇ ਜਾਣਗੇ। ਐਨਾ ਹੀ ਨਹੀਂ ਔਰਤ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਵੇਗਾ।

ਅੰਤਰਰਾਸ਼ਟਰੀ ਭਾਈਚਾਰੇ ਤੋਂ ਪ੍ਰਾਪਤ ਔਰਤਾਂ ਦੇ ਅਧਿਕਾਰ, ਹਿਬਤੁੱਲਾ ਅਸੁੰਦਜ਼ਾਦਾ ਨੇ ਕਿਹਾ ਕਿ ਤਾਲਿਬਾਨ ਦੇ ਇਸਲਾਮੀ ਸ਼ਰੀਆ ਕਾਨੂੰਨ ਦੇ ਉਲਟ ਹਨ। ਉਹਨਾਂ ਨੇ ਕਿਹਾ, ‘ਕੀ ਔਰਤਾਂ ਉਸ ਤਰ੍ਹਾਂ ਦੇ ਅਧਿਕਾਰ ਚਾਹੁੰਦੀਆਂ ਹਨ, ਜਿਸ ਦੀ ਪੱਛਮੀ ਲੋਕ ਗੱਲ ਕਰ ਰਹੇ ਹਨ? 

 

ਉਹ ਸ਼ਰੀਆ ਅਤੇ ਮੌਲਵੀਆਂ ਦੇ ਵਿਚਾਰਾਂ ਦੇ ਵਿਰੁੱਧ ਹਨ, ਜਦਕਿ ਮੌਲਵੀਆਂ ਨੇ ਪੱਛਮੀ ਲੋਕਤੰਤਰ ਨੂੰ ਉਖਾੜ ਦਿੱਤਾ। ਸਕੂਲਾਂ ਵਿੱਚ ਵਿਦਿਆਰਥਣਾਂ ਤੋਂ ਬਿਨਾਂ ਹੀ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ।

ਅਫਗਾਨਿਸਤਾਨ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਔਰਤਾਂ ਦੀ ਸਿੱਖਿਆ ‘ਤੇ ਪਾਬੰਦੀ ਹੈ। ਤਾਲਿਬਾਨ ਨੇ 6ਵੀਂ ਜਮਾਤ ਤੋਂ ਬਾਅਦ ਲੜਕੀਆਂ ਦੀ ਪੜ੍ਹਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਫਗਾਨਿਸਤਾਨ ਦੇ ਸਕੂਲਾਂ ‘ਚ ਕੁੜੀਆਂ ਤੋਂ ਬਗੈਰ ਹੀ ਨਵਾਂ ਅਕੈਡਮਿਕ ਸੈਸ਼ਨ ਸ਼ੁਰੂ ਹੋ ਗਿਆ। 

 

ਸੰਯੁਕਤ ਰਾਸ਼ਟਰ ਦੀ ਚਿਲਡਰਨ ਏਜੰਸੀ ਮੁਤਾਬਕ ਇਸ ਪਾਬੰਦੀ ਨਾਲ 10 ਲੱਖ ਤੋਂ ਵੱਧ ਲੜਕੀਆਂ ਪ੍ਰਭਾਵਿਤ ਹੋਈਆਂ ਹਨ। ਏਜੰਸੀ ਦਾ ਇਹ ਵੀ ਅੰਦਾਜ਼ਾ ਹੈ ਕਿ ਸਹੂਲਤਾਂ ਦੀ ਘਾਟ ਅਤੇ ਹੋਰ ਕਾਰਨਾਂ ਕਰਕੇ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ 50 ਲੱਖ ਲੜਕੀਆਂ ਸਕੂਲ ਛੱਡ ਚੁੱਕੀਆਂ ਸਨ। 

 

ਤਾਲਿਬਾਨ ਦੇ ਸਿੱਖਿਆ ਮੰਤਰਾਲੇ ਨੇ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਇੱਕ ਸਮਾਗਮ ਨਾਲ ਕੀਤੀ, ਜਿਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਪੱਤਰਕਾਰਾਂ ਨੂੰ ਭੇਜੇ ਗਏ ਸੱਦੇ ਵਿਚ ਇਹ ਗੱਲ ਕਹੀ ਗਈ ਹੈ। ‘ਭੈਣਾਂ ਲਈ ਢੁੱਕਵੀਂ ਥਾਂ ਦੀ ਘਾਟ ਕਾਰਨ ਅਸੀਂ ਮਹਿਲਾ ਪੱਤਰਕਾਰਾਂ ਤੋਂ ਮੁਆਫੀ ਮੰਗਦੇ ਹਾਂ।’

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related