ADVERTISEMENTs

ਸਿੱਖ ਫਾਊਡੇਸ਼ਨ ਵਰਜੀਨੀਆ ਵੱਲੋਂ ਲਗਾਇਆ ਗਿਆ ਸਲਾਨਾ ਯੂਥ ਗੁਰਮਤਿ ਕੈਂਪ

ਗੁਰਮਤਿ ਕੈਂਪ 6-21 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਖੁੱਲ੍ਹਾ ਹੈ, ਕੈਂਪ ਦੌਰਾਨ ਗੁਰਮੁਖੀ, ਸਿੱਖ ਇਤਿਹਾਸ, ਗੁਰਬਾਣੀ ਅਤੇ ਗਤਕਾ ਦੀਆਂ ਕਲਾਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਕੈਂਪ ਦੌਰਾਨ ਗੁਰਮੁਖੀ, ਸਿੱਖ ਇਤਿਹਾਸ, ਗੁਰਬਾਣੀ ਅਤੇ ਗਤਕਾ ਦੀਆਂ ਕਲਾਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ / Sirmukh Singh Manku

ਸਿੱਖ ਫਾਊਡੇਸ਼ਨ ਵਰਜੀਨੀਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਲਾਨਾ ਯੂਥ ਗੁਰਮਤਿ ਕੈਂਪ ਲਗਾਇਆ ਗਿਆ ਹੈ। ਇਹ ਨੌਜਵਾਨਾਂ ਨੂੰ ਸਿੱਖੀ ਅਤੇ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਦੇ ਚੱਲ ਰਹੇ ਯਤਨਾਂ ਦੇ ਨਾਲ-ਨਾਲ ਸਮਾਨ ਵਿਚਾਰਧਾਰਾ ਵਾਲੀ ਸੰਗਤ ਨੂੰ ਜੋੜਨ ਲਈ ਵੀ ਮਹੱਤਵਪੂਰਨ ਸਥਾਨ ਦੀ ਭੂਮਿਕਾ ਨਿਭਾ ਰਿਹਾ ਹੈ। 

 

ਗੁਰਮਤਿ ਕੈਂਪ 6-21 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਖੁੱਲ੍ਹਾ ਹੈ, ਕੈਂਪ ਦੌਰਾਨ ਗੁਰਮੁਖੀ, ਸਿੱਖ ਇਤਿਹਾਸ, ਗੁਰਬਾਣੀ ਅਤੇ ਗਤਕਾ ਦੀਆਂ ਕਲਾਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਬੱਚੇ ਇਸ ਕੈਂਪ 'ਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ ਇਸ ਮਕਸਦ ਲਈ ਦੂਰ-ਦੁਰਾਡੇ ਤੋਂ ਮਹਿਮਾਨ ਬੁਲਾਰਿਆਂ ਨੂੰ ਵੀ ਬੁਲਾਇਆ ਗਿਆ ਹੈ, ਜਿਨ੍ਹਾਂ 'ਚ ਨਿਸ਼ਕਾਮ ਟੀਵੀ (ਮੈਸਾਚੁਸੇਟਸ) ਤੋਂ ਹਰਬਲਪ੍ਰੀਤ ਸਿੰਘ, ਬੇਸਿਕਸ ਆਫ਼ ਸਿੱਖੀ (ਟੈਕਸਾਸ) ਤੋਂ ਸੁਪ੍ਰੀਤ ਸਿੰਘ ਅਤੇ ਡਾ. ਸਿਮਰਜੀਤ ਕੌਰ (ਕਿਸਾਨ ਕਿਤਾਬ ਦੀ ਲੇਖਕ) ਸ਼ਾਮਲ ਹਨ। 

 

ਇਸ ਗੁਰਮਤਿ ਕੈਂਪ ਦਾ ਕੇਂਦਰੀ ਵਿਸ਼ਾ 1984 ਦੀਆਂ ਘਟਨਾਵਾਂ ਦੀ 40ਵੀਂ ਵਰ੍ਹੇਗੰਢ 'ਤੇ ਕੇਂਦ੍ਰਿਤ ਹੈ, ਬੱਚਿਆਂ ਨੂੰ ਇਸ ਸਮੇਂ ਦੇ ਇਤਿਹਾਸ, ਇਸ ਇਤਿਹਾਸ ਦੇ ਪਿੱਛੇ ਦੇ ਮਹੱਤਵਪੂਰਨ ਲੋਕ, ਅਤੇ ਉਸ ਸਮੇਂ ਦੌਰਾਨ ਪੇਸ਼ ਕੀਤੇ ਗਏ ਸਿੱਖੀ ਦੇ ਤੱਥਾਂ ਬਾਰੇ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦੇ ਮਨੋਰੰਜਨ ਲਈ ਉਹਨਾਂ ਨੂੰ ਖੇਡਾਂ ਦਾ ਸਮਾਂ, ਪਿਕਸ਼ਨਰੀ, ਵੱਖ-ਵੱਖ ਖੇਡਾਂ, ਅਤੇ ਹੋਰ ਕਈ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ ਹੈ।

 

ਕੈਂਪ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਗੁਰਮਤਿ ਕੈਂਪ ਲਗਾਉਣ ਦਾ ਮੁੱਖ ਮਕਸਦ ਹੈ ਕਿ ਹਰ ਬੱਚਾ ਸਿੱਖ ਧਰਮ ਬਾਰੇ ਘੱਟੋ-ਘੱਟ ਇੱਕ ਗੱਲ  ਸਿੱਖੇ, ਅਤੇ ਸੰਗਤ ਨਾਲ ਜੁੜਿਆ ਰਹੇ। ਇਸ ਦੇ ਨਾਲ ਹੀ ਬੱਚੇ ਦਾ ਸਹੀ ਤੌਰ 'ਤੇ ਵਿਅਕਤੀਗਤ ਵਿਕਾਸ ਵੀ ਹੋਵੇਗਾ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related