ADVERTISEMENTs

ਆਸਟ੍ਰੇਲੀਆ: ਪਤਨੀ ਦਾ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਇਆ ਵਿਅਕਤੀ ਆਇਆ ਪੁਲਿਸ ਹੱਥ

ਅਸ਼ੋਕ ਰਾਜ ਨੇ ਕਥਿਤ ਤੌਰ ’ਤੇ ਪਤਨੀ ਦਾ ਕਤਲ ਕਰਨ ਮਗਰੋਂ ਲਾਸ਼ ਕੂੜੇਦਾਨ ਵਿਚ ਸੁੱਟ ਦਿਤੀ ਅਤੇ 4 ਸਾਲ ਦੇ ਬੇਟੇ ਨੂੰ ਲੈ ਕੇ ਭਾਰਤ ਫਰਾਰ ਹੋ ਗਿਆ ਸੀ।

ਅਸ਼ੋਕ ਰਾਜ਼ ਅਤੇ ਸ਼ਵੇਤਾ ਦੀ ਇੱਕ ਪੁਰਾਣੀ ਤਸਵੀਰ / social media

ਆਸਟ੍ਰੇਲੀਆ ‘ਚ ਪਤਨੀ ਦਾ ਕਤਲ ਕਰ ਕੇ ਫਰਾਰ ਹੋਏ ਭਾਰਤੀ ਪਤੀ ਨੂੰ ਵਿਕਟੋਰੀਆ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

ਮ੍ਰਿਤਕ ਔਰਤ ਦੀ ਸ਼ਨਾਖਤ ਚੈਥਨਿਆ ਮਧਗਾਨੀ ਉਰਫ ਸ਼ਵੇਤਾ ਵਜੋਂ ਕੀਤੀ ਗਈ ਹੈ ਅਤੇ ਉਸ ਦਾ ਕਤਲ 5 ਮਾਰਚ ਤੋਂ 7 ਮਾਰਚ ਦਰਮਿਆਨ ਕੀਤਾ ਗਿਆ।

 

ਵਿਕਟੋਰੀਆ ਸੂਬੇ ਵਿਚ ਵਾਪਰੀ ਖ਼ੌਫਨਾਕ ਵਾਰਦਾਤ ਦੌਰਾਨ ਅਸ਼ੋਕ ਰਾਜ ਨਾਂ ਦੇ ਸ਼ਖਸ ਨੇ ਕਥਿਤ ਤੌਰ ’ਤੇ ਪਤਨੀ ਦਾ ਕਤਲ ਕਰਨ ਮਗਰੋਂ ਲਾਸ਼ ਕੂੜੇਦਾਨ ਵਿਚ ਸੁੱਟ ਦਿਤੀ ਅਤੇ 4 ਸਾਲ ਦੇ ਬੇਟੇ ਨੂੰ ਲੈ ਕੇ ਭਾਰਤ ਫਰਾਰ ਹੋ ਗਿਆ ਸੀ। 

 

ਵਿਕਟੋਰੀਆ ਪੁਲਿਸ ਮੁਤਾਬਿਕ ਅਸ਼ੋਕ ਰਾਜ ਨੂੰ ਆਸਟ੍ਰੇਲੀਆ ਪਰਤਣ ’ਤੇ ਹਿਰਾਸਤ ਵਿਚ ਲੈ ਲਿਆ ਗਿਆ। 

 

ਕੁਝ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਅਸ਼ੋਕ ਭਾਰਤ ਰਵਾਨਾ ਹੋਇਆ ਤਾਂ ਉਸੇ ਦੌਰਾਨ ਸ਼ਵੇਤਾ ਵੀ ਲਾਪਤਾ ਹੋ ਗਈ।

 

ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਕੂੜੇਦਾਨ ਵਿਚੋਂ ਲਾਸ਼ ਬਰਾਮਦ ਹੋਣ ਮਗਰੋਂ ਜਦੋਂ ਵਿਕਟੋਰੀਆ ਪੁਲਸ ਨੇ ਅਸ਼ੋਕ ਨਾਲ ਸੰਪਰਕ ਕੀਤਾ ਤਾਂ ਉਸ ਵੱਲੋਂ ਪੜਤਾਲ ਵਿਚ ਸਹਿਯੋਗ ਦਾ ਭਰੋਸਾ ਦਿਤਾ ਗਿਆ।

 

ਸ਼ਵੇਤਾ ਦੀ ਲਾਸ਼ ਜਿਸ ਜੰਗਲੀ ਇਲਾਕੇ ਵਿਚੋਂ ਮਿਲੀ, ਉਹ ਉਸ ਦੇ ਘਰ ਤੋਂ ਤਕਰੀਬਨ 82 ਕਿਲੋਮੀਟਰ ਦੂਰ ਹੈ। ਸ਼ਵੇਤਾ ਅਤੇ ਉਸ ਦਾ ਪਤੀ ਵਿਨਚੈਲਸੀ ਇਲਾਕੇ ਵਿਚ ਰਹਿੰਦੇ ਸਨ ਪਰ ਸ਼ਵੇਤਾ ਦੀ ਲਾਸ਼ ਬਕਲੀ ਇਲਾਕੇ ਵਿਚੋਂ ਬਰਾਮਦ ਕੀਤੀ ਗਈ। 

 

ਜਾਂਚ ਲਈ ਆਸਟ੍ਰੇਲੀਆ ਆਉਣ ਤੋਂ ਬਾਅਦ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸ਼ੋਕ ਤੋਂ ਪੁੱਛ-ਗਿੱਛ ਜਾਰੀ ਹੈ। 

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related