ਆਇਓਵਾ ਕਾਕਸ ਵਿੱਚ ਰਿਕਾਰਡ ਜਿੱਤ ਪ੍ਰਾਪਤ ਕਰਨ ਤੋਂ ਬਾਅਦ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰਿਪਬਲਿਕਨ ਪ੍ਰਾਇਮਰੀ ਵਿਰੋਧੀ ਨਿੱਕੀ ਹੇਲੀ 'ਤੇ ਤਿੱਖਾ ਹਮਲਾ ਕੀਤਾ। ਇਸ ਤੋਂ ਇਲਾਵਾ, ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਕਿ ਉਹ ਰਾਸ਼ਟਰਪਤੀ ਬਾਈਡਨ ਨੂੰ ਹਰਾਉਣ ਲਈ ਸਭ ਤੋਂ ਵਧੀਆ ਉਮੀਦਵਾਰ ਹੈ, ਟਰੰਪ ਨੇ ਹੇਲੀ ਦੀ ਤੁਲਨਾ, ਉਸਦੇ ਨਾਮ ਵਿੱਚ ਤਬਦੀਲੀ ਲਈ ਹਿਲੇਰੀ ਕਲਿੰਟਨ ਨਾਲ ਕੀਤੀ। ਉਸ ਨੇ ਸਾਬਕਾ ਵਿਦੇਸ਼ ਮੰਤਰੀ ਦੇ ਚਿਹਰੇ 'ਤੇ ਹੇਲੀ ਦੇ ਚਿਹਰੇ ਦੀ ਤਸਵੀਰ ਪੋਸਟ ਕੀਤੀ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਭਾਰਤੀ-ਅਮਰੀਕੀ ਨਿੱਕੀ ਦੀ ਮੁਹਿੰਮ ਦੀ ਫੋਟੋ ਸਾਂਝੀ ਕੀਤੀ ਅਤੇ ਹਿਲੇਰੀ ਦੇ ਚਿਹਰੇ 'ਤੇ ਹੇਲੀ ਦਾ ਚਿਹਰਾ ਲਗਾਇਆ। ਤੁਹਾਨੂੰ ਦੱਸ ਦੇਈਏ ਕਿ ਹਿਲੇਰੀ ਕਲਿੰਟਨ 2016 ਵਿੱਚ ਟਰੰਪ ਦੀ ਵਿਰੋਧੀ ਸੀ। ਹੇਲੀ 'ਤੇ ਟਰੰਪ ਦੇ ਇਹ ਨਿੱਜੀ ਹਮਲੇ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਕਿਆਸ ਲਗਾਏ ਜਾ ਰਹੇ ਹਨ ਕਿ 2024 'ਚ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਹੇਲੀ ਟਰੰਪ ਦੀ ਮੁੱਖ ਵਿਰੋਧੀ ਹੈ।
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਊ ਹੈਂਪਸ਼ਾਇਰ ਵਿੱਚ 23 ਜਨਵਰੀ ਨੂੰ ਹੋਣ ਵਾਲੀਆਂ ਪ੍ਰਾਇਮਰੀ ਚੋਣਾਂ ਵਿੱਚ ਹੇਲੀ ਅਤੇ ਟਰੰਪ ਵਿਚਕਾਰ ਨਜ਼ਦੀਕੀ ਦੌੜ ਹੋਵੇਗੀ। ਕੁਝ ਸਰਵੇਖਣ ਦੱਸਦੇ ਹਨ ਕਿ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਨੇ ਟਰੰਪ ਦੀ ਬੜ੍ਹਤ ਨੂੰ ਸਿੰਗਲ ਡਿਜਿਟ ਤੱਕ ਘਟਾ ਦਿੱਤਾ ਹੈ। ਮੰਗਲਵਾਰ ਨੂੰ ਹੇਲੀ ਨੇ ਐਲਾਨ ਕੀਤਾ ਸੀ ਕਿ ਮੁਕਾਬਲਾ ਹੁਣ ਸਿਰਫ ਉਨ੍ਹਾਂ ਅਤੇ ਟਰੰਪ ਵਿਚਾਲੇ ਹੈ।
ਇਸ ਤੋਂ ਬਾਅਦ ਹੇਲੀ ਨੇ ਅਗਲੀ ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਦੀ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਟਰੰਪ ਇਸ ਵਿੱਚ ਹਿੱਸਾ ਨਹੀਂ ਲੈਂਦੇ ਉਦੋਂ ਤੱਕ ਉਹ ਮੰਚ 'ਤੇ ਦਿਖਾਈ ਨਹੀਂ ਦੇਵੇਗੀ।
ਹੇਲੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਬਿਆਨ ਵਿੱਚ ਕਿਹਾ, "ਇਸ ਮੁਹਿੰਮ ਵਿੱਚ ਪੰਜ ਮਹਾਨ ਬਹਿਸਾਂ ਹੋਈਆਂ ਹਨ। ਬਦਕਿਸਮਤੀ ਨਾਲ, ਟਰੰਪ ਉਨ੍ਹਾਂ ਸਾਰੀਆਂ ਬਹਿਸਾਂ ਤੋਂ ਬਚਿਆ ਹੈ, ਉਨ੍ਹਾਂ ਕੋਲ ਲੁਕਣ ਲਈ ਕੋਈ ਥਾਂ ਨਹੀਂ ਬਚੀ ਹੈ। ਅਗਲੀ ਬਹਿਸ ਮੇਰੀ ਜਾਂ ਤਾਂ ਡੋਨਾਲਡ ਟਰੰਪ ਜਾਂ ਜੋ ਬਾਈਡਨ ਨਾਲ ਹੋਵੇਗੀ। ਮੈਂ ਇਸ ਦੀ ਉਡੀਕ ਕਰ ਰਹੀ ਹਾਂ।"
ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਇੱਕ ਹੋਰ ਪੋਸਟ ਵਿੱਚ, ਟਰੰਪ ਨੇ ਹੇਲੀ ਦੇ ਭਾਰਤੀ ਨਾਮ 'Nimarata' ਨਿੱਕੀ ਰੰਧਾਵਾ ਦੀ ਗਲਤ ਸਪੈਲਿੰਗ ਲਿਖੀ, ਇਹ ਨਾਮ ਉਸ ਨੂੰ ਜਨਮ ਵੇਲੇ ਦਿੱਤਾ ਗਿਆ ਸੀ। ਟਰੰਪ ਨੇ ਲਿਖਿਆ ਕਿ ਕੱਲ ਰਾਤ ਨਿੱਕੀ 'Nimarada' ਹੇਲੀ ਦੇ ਅਜੀਬੋ-ਗਰੀਬ ਭਾਸ਼ਣ ਨੂੰ ਸੁਣਨ ਵਾਲਾ ਕੋਈ ਵੀ ਵਿਅਕਤੀ ਸੋਚੇਗਾ ਕਿ ਉਸਨੇ ਆਇਓਵਾ ਪ੍ਰਾਇਮਰੀ ਜਿੱਤੀ ਹੈ। ਉਹ ਰੋਨ ਡੀਸੈਂਕਮੋਨੀਅਸ ਨੂੰ ਵੀ ਹਰਾ ਨਹੀਂ ਸਕਦੀ ਸੀ। ਇਸ ਦੇ ਜਵਾਬ 'ਚ ਹੇਲੀ ਨੇ ਐਕਸ 'ਤੇ ਲਿਖਿਆ ਕਿ 'ਮੇਰੇ ਜਨਮ ਸਰਟੀਫਿਕੇਟ 'ਤੇ ਮੇਰਾ ਨਾਂ ਨਿੱਕੀ ਹੈ। ਮੈਂ ਹੇਲੀ ਨਾਲ ਵਿਆਹ ਕੀਤਾ। ਮੇਰਾ ਜਨਮ 'Nimarata' ਨਿੱਕੀ ਰੰਧਾਵਾ ਦੇ ਰੂਪ 'ਚ ਹੋਇਆ ਅਤੇ ਮੇਰਾ ਵਿਆਹ ਮਾਈਕਲ ਹੇਲੀ ਨਾਲ ਹੋਇਆ।
ਤੁਹਾਨੂੰ ਦੱਸ ਦੇਈਏ ਕਿ ਹਿਲੇਰੀ ਕਲਿੰਟਨ ਨੂੰ ਆਪਣੇ ਪਹਿਲੇ ਨਾਮ 'Rodham' ਲਈ ਵੀ ਇਸੇ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਆਪਣਾ ਪਹਿਲਾ ਨਾਂ ਨਾ ਵਰਤਣ ਲਈ ਕਲਿੰਟਨ ਦਾ ਮਜ਼ਾਕ ਉਡਾਇਆ ਅਤੇ ਬਾਅਦ ਵਿੱਚ ਉਸ ਦਾ ਉਪਨਾਮ 'Hillary Rotten Clinton' ਰੱਖਿਆ। ਇਸ ਤੋਂ ਪਹਿਲਾਂ, ਬਾਇਓਟੈਕ ਉਦਯੋਗਪਤੀ ਵਿਵੇਕ ਰਾਮਾਸਵਾਮੀ ਆਇਓਵਾ ਪ੍ਰਾਇਮਰੀ ਵਿੱਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਇਸ ਦੌੜ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਨੇ ਵੀ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਹੇਲੀ ਨੂੰ ਉਨ੍ਹਾਂ ਦੇ ਜਨਮ ਦੇ ਨਾਂ 'ਤੇ ਨਿਸ਼ਾਨਾ ਬਣਾਇਆ ਸੀ।
Comments
Start the conversation
Become a member of New India Abroad to start commenting.
Sign Up Now
Already have an account? Login