ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਜਸਬੀਰ ਸਿੰਘ ਅਠਵਾਲ ਨੇ ਸੰਸਦ ਵਿੱਚ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਯੂਏਪੀਏ ਕਾਨੂੰਨ ਤਹਿਤ ਸਾਜ਼ਿਸ਼ ਰਚਣ ਅਤੇ ਇੱਕ “ਅੱਤਵਾਦੀ ਗਿਰੋਹ” ਦਾ ਮੈਂਬਰ ਹੋਣ ਦੇ ਦੋਸ਼ਾਂ ਤੋਂ ਬਰੀ ਕਰਨ ਦੇ ਫੈਸਲੇ ਦਾ ਸਵਗਤ ਕੀਤਾ ਅਤੇ ਉਸਦੀ ਜਲਦ ਰਿਹਾਈ ਤੇ ਦੇਸ਼ ਵਾਪਸੀ ਲਈ ਯਤਨਾਂ ਬਾਰੇ ਬ੍ਰਿਟੇਨ ਸਰਕਾਰ ਨੂੰ ਸਵਾਲ ਕੀਤੇ।ਜਸਬੀਰ ਸਿੰਘ ਅਠਵਾਲ (ਜਸ ਅਠਵਾਲ) ਇੱਕ ਬ੍ਰਿਟਿਸ਼ ਲੇਬਰ ਪਾਰਟੀ ਦਾ ਸਿਆਸਤਦਾਨ ਹੈ। ਉਹ ਜੁਲਾਈ 2024 ਤੋਂ ਇਲਫੋਰਡ ਸਾਊਥ ਲਈ ਐੱਮਪੀ ਹੈ।
ਉਨ੍ਹਾਂ ਸੰਸਦ ਵਿੱਚ ਬੋਲਦਿਆਂ ਕਿਹਾ ਕਿ 2017 ‘ਚ ਇੱਕ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਉਸਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸੱਤ ਸਾਲ 4 ਮਹੀਨੇ ਤੋਂ ਉਸਤੇ ਲਗਾਤਾਰ ਤਸ਼ੱਦਦ ਕੀਤਾ ਗਿਆ, ਜਿਉਂਦੇ ਜੀਅ ਸਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਹਫਤੇ ਜਗਤਾਰ ਸਿਮਗ ਜੌਹਲ ਨੂੰ ਉਸਦੇ ਕੇਸ ਦੀ ਪਹਿਲੀ ਪੇਸ਼ੀ ਮੌਕੇ ਹੀ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।ਉਸਦੇ ਵਕੀਲ ਨੇ ਜੌਹਲ ‘ਤੇ ਲੱਗੇ ਹੋਰ ਚਾਰਜ ਵੀ ਹਟਾਉਣ ਲਈ ਕਿਹਾ ਹੈ ਕਿਉਂਕਿ ਹੋਰ ਕੋਈ ਵੀ ਨਵਾਂ ਸਬੂਤ ਨਹੀ ਹੈ।
ਸਿੱਖ ਭਾਈਚਾਰੇ ਨੇ ਇਸ ਫੈਸਲੇ ਅਤੇ ਜੌਹਲ ਦੀ ਰਿਹਾਈ ਤੇ ਦੇਸ਼ ਵਾਪਸੀ ਦੇ ਸਰਕਾਰ ਵੱਲੋਂ ਦਿੱਤੇ ਭਰੋਸੇ ਦਾ ਸਵਾਗਤ ਕੀਤਾ ਹੈ।ਜੱਸ ਅਠਵਾਲ ਨੇ ਪੁੱਛਿਆ ਕਿ ਕੀ ਸਾਡੇ ਲੀਡਰਾਂ ਦੱਸ ਸਕਦੇ ਹਨ ਕਿ ਭਾਰਤੀ ਵਿਦੇਸ਼ ਮੰਤਰੀ ਨਾਲ ਪ੍ਰਧਾਨ ਮੰਤਰੀ ਅਤੇ ਵਿਦੇਸ਼ ਸਕੱਤਰ ਦੀਆਂ ਪਿਛਲੇ 48 ਘੰਟਿਆਂ ਦੌਰਾਨ ਹੋਈਆਂ ਮੀਟਿੰਗਾਂ ਵਿੱਚ ਉਨ੍ਹਾਂ ਵੱਲੋਂ ਇਸ ਬ੍ਰਿਟਿਸ਼ ਨਾਗਰਿਕ ਨੂੰ ਉਸਦੇ ਘਰ ਵਾਪਿਸ ਲਿਆਉਣ ਸਬੰਧੀ ਕੀ ਕਦਮ ਚੁੱਕੇ ਗਏ ਹਨ।
ਦੱਸਣਯੋਗ ਹੈ ਕਿ ਪੰਜਾਬ ਦੇ ਮੋਗਾ ਵਿੱਚ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਜੌਹਲ ਨੂੰ ਦੇਸ਼ ਦੇ ਅੱਤਵਾਦ ਵਿਰੋਧੀ ਯੂਏਪੀਏ ਕਾਨੂੰਨ ਤਹਿਤ ਸਾਜ਼ਿਸ਼ ਰਚਣ ਅਤੇ ਇੱਕ “ਅੱਤਵਾਦੀ ਗਿਰੋਹ” ਦਾ ਮੈਂਬਰ ਹੋਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਾਲ 2017 ਤੋਂ ਨਜ਼ਰਬੰਦ ਜੌਹਲ, ਜੋ ਕਿ ਸਕਾਟਲੈਂਡ ਦੇ ਸ਼ਹਿਰ ਡੰਬਰਟਨ ਤੋਂ ਸਬੰਧਤ ਹੈ, ਭਾਰਤ ਵਿੱਚ ਤਕਰੀਬਨ ਸੱਤ ਸਾਲਾਂ ਤੋਂ ਅੱਤਵਾਦੀ ਮਾਮਲਿਆਂ ਵਿੱਚ ਜੇਲ੍ਹ ’ਚ ਬੰਦ ਸੀ।
ਇਸ ਸਵਾਲ ਦੇ ਜਵਾਬ ਵਿੱਚ ਯੂਕੇ ਸਰਕਾਰ ਦੀ ਮੰਤਰੀ ਨੇ ਕਿਹਾ, “ਜਗਤਾਰ ਸਿੰਘ ਜੌਹਲ ਸਦਨ ਦੇ ਕਈ ਮੈਂਬਰਾਂ ਲਈ ਬਹੁਤ ਮਹੱਤਵ ਰੱਖਦੇ ਹਨ। ਅਸੀਂ ਮੰਨਦੇ ਹਾਂ ਕਿ ਇਹ ਬਹੁਤ ਮੁਸ਼ਕਲ ਮਾਮਲਾ ਹੈ, ਪ੍ਰਧਾਨ ਮੰਤਰੀ ਨੇ ਇਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਉਠਾਇਆ ਹੈ ਅਤੇ ਸਰਕਾਰ ਦੇ ਮੰਤਰੀ ਲਗਾਤਾਰ ਇਸ ਨੂੰ ਉਠਾਉਂਦੇ ਰਹਿੰਦੇ ਹਨ, ਸਪੱਸ਼ਟ ਕਰਦੇ ਹੋਏ ਕਿ ਅਸੀਂ ਤੇਜ਼ੀ ਨਾਲ ਕਾਰਵਾਈ, ਇਸ ਕੇਸ ਦਾ ਪੂਰਾ ਹੱਲ ਦੇਖਣਾ ਚਾਹੁੰਦੇ ਹਾਂ ਅਤੇ ਸਾਨੂੰ ਉਸ ਦੇ ਹਿੱਸੇ ਵਜੋਂ ਤਸ਼ੱਦਦ ਦੇ ਦੋਸ਼ਾਂ ਦੀ ਪੂਰੀ ਅਤੇ ਸੁਤੰਤਰ ਜਾਂਚ ਦੇਖਣੀ ਚਾਹੀਦੀ ਹੈ, ਪਰ ਮੈਂ ਇਹ ਯਕੀਨੀ ਬਣਾਵਾਂਗੀ ਕਿ ਸਦਨ ਨੂੰ ਇਸ ਮਹੱਤਵਪੂਰਨ ਕੇਸ ਬਾਰੇ ਅਪਡੇਟ ਰੱਖਿਆ ਜਾਵੇ।”
Comments
Start the conversation
Become a member of New India Abroad to start commenting.
Sign Up Now
Already have an account? Login