ADVERTISEMENTs

ਕੈਨੇਡਾ 'ਚ 2 ਸਕੇ ਭੈਣ-ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ

ਜਾਣਕਾਰੀ ਮੁਤਾਬਿਕ ਕੈਨੇਡਾ 'ਚ ਪੜਾਈ ਪੂਰੀ ਕਰਨ ਤੋਂ ਬਾਅਦ ਪਰਸੋਂ ਸ਼ਾਮ ਨੂੰ ਊਬਰ ਕਰਕੇ ਪੀਆਰ ਅਪਲਾਈ ਕਰਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ, ਇਹ ਤਿੰਨੋ ਬੱਚੇ ਇਸ ਸੜਕ ਹਾਦਸੇ ਵਿੱਚ ਮਾਰੇ ਗਏ।

ਮ੍ਰਿਤਕਾਂ ਦੀਆਂ ਫਾਈਲ ਫੋਟੋਆਂ / NIA

ਆਪਣੇ ਭਵਿੱਖ ਨੂੰ ਸਵਾਰਨ ਲਈ ਵੱਡੀਆਂ ਆਸਾਂ ਲੈ ਕੇ ਵਿਦੇਸ਼ਾਂ 'ਚ ਜਾਂਦੇ ਨੌਜਵਾਨ ਸਖਤ ਮਿਹਨਤ ਕਰਕੇ ਆਪਣੇ ਅਰਮਾਨ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਕਈ ਵਾਰ ਕੁਝ ਅਜਿਹਾ ਵਾਪਰ ਜਾਂਦਾ ਹੈ ਜੋ ਕਿਸਮਤ ਨੂੰ ਕਿਸੇ ਹੋਰ ਪਾਸੇ ਹੀ ਲੈ ਜਾਂਦਾ ਹੈ।  ਵਿਦੇਸ਼ ਗਏ ਪੰਜਾਬ ਦੇ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਵਿਦੇਸ਼ ਦੀ ਧਰਤੀ ਤੋਂ ਅਜਿਹੀ ਕੋਈ ਮੰਦਭਾਗੀ ਖ਼ਬਰ ਸਾਹਮਣੇ ਨਾ ਆਉਂਦੀ ਹੋਵੇ। 

 

ਅਜਿਹੀ ਹੀ ਇੱਕ ਦਰਦਨਾਕ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿੱਥੇ 2 ਸਕੇ ਭੈਣ-ਭਰਾਵਾਂ ਸਮੇਤ 3 ਬੱਚਿਆਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋਈ ਹੈ। ਇਸ ਦੁਰਘਟਨਾ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23), ਉਸ ਦਾ ਭਰਾ ਨਵਜੋਤ ਸੋਮਲ (19) ਜੋ ਲੁਧਿਆਣਾ ਦੇ ਮਲੌਦ ਨਾਲ ਸਬੰਧਿਤ ਸਨ ਅਤੇ ਰੇਸ਼ਮ ਸਮਾਣਾ (23) ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।  

 
ਜਾਣਕਾਰੀ ਮੁਤਾਬਿਕ ਬੱਚੇ ਕੈਨੇਡਾ 'ਚ ਪੜਾਈ ਪੂਰੀ ਕਰਨ ਤੋਂ ਬਾਅਦ ਪਰਸੋਂ ਸ਼ਾਮ ਨੂੰ ਊਬਰ ਕਰਕੇ ਪੀਆਰ ਅਪਲਾਈ ਕਰਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ, ਇਹ ਤਿੰਨੋ ਬੱਚੇ ਇਸ ਸੜਕ ਹਾਦਸੇ ਵਿੱਚ ਮਾਰੇ ਗਏ।

 

ਪ੍ਰਤੱਖ ਦਰਸੀਆਂ ਮੁਤਾਬਿਕ ਕੈਨੇਡਾ ਦੇ ਸੂਬੇ ਨਿਊ ਬਰੰਸਵਿਕ ਦੇ ਸ਼ਹਿਰ ਮੌਂਕਟਨ ਦੇ ਰਹਿਣ ਵਾਲੇ ਪੰਜਾਬੀਆਂ ਦੀ ਇਕ ਗੱਡੀ ਲਗਭਗ ਇਕ ਘੰਟੇ ਦੀ ਦੂਰੀ ‘ਤੇ ਮੌਜੂਦ ਸ਼ਹਿਰ ਮਿਲ ਕੋਵ ਕੋਲ ਸ਼ਨੀਵਾਰ ਰਾਤ ਹਾਦਸਾਗ੍ਰਸਤ ਹੋ ਗਈ। ਹਾਈਵੇਅ ‘ਤੇ ਟਾਇਰ ਫਟ ਜਾਣ ਨਾਲ ਗੱਡੀ ਬੇਕਾਬੂ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾਗ੍ਰਸਤ ਗੱਡੀ ਦਾ ਡਰਾਇਵਰ ਜ਼ਖ਼ਮੀ ਹੈ। ਪੁਲਸ ਮੁਤਾਬਕ ਹਾਦਸੇ ਮੌਕੇ ਤਿੰਨੇਂ ਮੁਸਾਫ਼ਰ ਗੱਡੀ ਵਿਚੋਂ ਬਾਹਰ ਨਿਕਲ ਕੇ ਡਿਗ ਪਏ ਸਨ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਕਿ ਮਾਤਾ ਪਿਤਾ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related