ਸੰਯੁਕਤ ਰਾਸ਼ਟਰ ਲਈ ਕੰਮ ਕਰਨ ਵਾਲੇ ਇੱਕ ਸੇਵਾਮੁਕਤ ਭਾਰਤੀ ਕਰਨਲ ਦੀ ਗਾਜ਼ਾ ਦੇ ਰਫਾਹ ਸ਼ਹਿਰ ’ਚ ਹੋਏ ਹਮਲੇ ’ਚ ਮੌਤ ਹੋ ਗਈ। 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਮੁਲਾਜ਼ਮ ਦੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਹਮਲੇ ਵਿੱਚ ਆਪਣੀ ਜਾਂ ਗੁਆ ਬੈਠੇ 46 ਸਾਲਾਂ ਭਾਰਤੀ ਕਰਨਲ ਵੈਭਵ ਅਨਿਲ ਕਾਲੇ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਇਕੱਲਾ ਛੱਡ ਗਏ ਹਨ।
ਸਾਲ 2022 ’ਚ ਭਾਰਤੀ ਫੌਜ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲੇ ਕਰਨਲ ਵੈਭਵ ਅਨਿਲ ਕਾਲੇ ਨੂੰ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਅਤੇ ਸੁਰੱਖਿਆ ਵਿਭਾਗ (ਡੀ.ਐੱਸ.ਐੱਸ.) ’ਚ ਸੁਰੱਖਿਆ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ 11 ਜੰਮੂ ਅਤੇ ਕਸ਼ਮੀਰ ਰਾਈਫਲਜ਼ ’ਚ ਭਾਰਤੀ ਫੌਜ ’ਚ ਸੇਵਾ ਨਿਭਾਈ ਸੀ।
ਡੀ.ਐਸ.ਐਸ. ਦਾ ਇਕ ਹੋਰ ਮੁਲਾਜ਼ਮ ਵੀ ਰਫਾਹ ਦੇ ਯੂਰਪੀਅਨ ਹਸਪਤਾਲ ਜਾਂਦੇ ਸਮੇਂ ਸੰਯੁਕਤ ਰਾਸ਼ਟਰ ਦੀ ਗੱਡੀ ’ਚ ਹੋਈ ਇਸ ਘਟਨਾ ’ਚ ਜ਼ਖਮੀ ਹੋ ਗਿਆ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਅਤੇ ਸੁਰੱਖਿਆ ਵਿਭਾਗ (ਡੀ.ਐਸ.ਐਸ.) ਦੇ ਇਕ ਮੁਲਾਜ਼ਮ ਦੀ ਮੌਤ ਅਤੇ ਇਕ ਹੋਰ ਡੀ.ਐਸ.ਐਸ. ਮੁਲਾਜ਼ਮ ਦੇ ਜ਼ਖਮੀ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਨੇ ਪੂਰੀ ਜਾਂਚ ਦੀ ਮੰਗ ਕੀਤੀ ਹੈ ਜਦਕਿ ਇਜ਼ਰਾਈਲ ਨੇ ਹਮਲੇ ਦੀ ਵੱਖਰੀ ਜਾਂਚ ਦੇ ਹੁਕਮ ਦਿੱਤੇ ਹਨ।
ਜਨਰਲ ਸਕੱਤਰ ਦੇ ਉਪ-ਸਪੋਕਸਪਰਸਨ ਫਰਹਾਨ ਹੱਕ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਜ ਨੇ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ’ਤੇ ਹੋਏ ਸਾਰੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਜਾਂਚ ਦੀ ਮੰਗ ਕੀਤੀ। ਗੁਤਾਰੇਸ ਨੇ ਆਪਣੀ ਜਾਨ ਗੁਆਉਣ ਵਾਲੇ ਮੁਲਾਜ਼ਮ ਦੇ ਪਰਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਗਾਜ਼ਾ ’ਚ ਸੰਘਰਸ਼ ਦਾ ਨਾ ਸਿਰਫ ਨਾਗਰਿਕਾਂ ਸਗੋਂ ਮਨੁੱਖਤਾਵਾਦੀ ਵਰਕਰਾਂ ’ਤੇ ਵੀ ਭਾਰੀ ਅਸਰ ਪੈ ਰਿਹਾ ਹੈ। ਜਨਰਲ ਸਕੱਤਰ ਨੇ ਤੁਰਤ ਮਨੁੱਖੀ ਜੰਗਬੰਦੀ ਅਤੇ ਸਾਰੇ ਬੰਧਕਾਂ ਦੀ ਰਿਹਾਈ ਦੀ ਮੰਗ ਦੁਹਰਾਈ।
ਗੁਤਾਰੇਸ ਨੇ ਕਿਹਾ, ‘‘ਗਾਜ਼ਾ ’ਚ ਸੰਯੁਕਤ ਰਾਸ਼ਟਰ ਦੀ ਇਕ ਗੱਡੀ ’ਤੇ ਹਮਲਾ ਕੀਤਾ ਗਿਆ, ਜਿਸ ’ਚ ਸਾਡਾ ਇਕ ਸਾਥੀ ਮਾਰਿਆ ਗਿਆ ਅਤੇ ਇਕ ਹੋਰ ਜ਼ਖਮੀ ਹੋ ਗਿਆ।’’ ਉਨ੍ਹਾਂ ਕਿਹਾ ਕਿ ਗਾਜ਼ਾ ਵਿਚ ਸੰਯੁਕਤ ਰਾਸ਼ਟਰ ਦੇ 190 ਤੋਂ ਵੱਧ ਮੁਲਾਜ਼ਮ ਮਾਰੇ ਗਏ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login