ADVERTISEMENTs

ਧੋਖੇ ਨਾਲ ਹਾਸਲ ਕੀਤੀ ਅਮਰੀਕੀ ਨਾਗਰਿਕਤਾ ਭਾਰਤੀ ਵਿਅਕਤੀ ਨੂੰ ਪਵੇਗੀ ਮਹਿੰਗੀ

ਜੈਪ੍ਰਕਾਸ਼ ਗੁਲਵਾੜੀ ਨੂੰ ਗੈਰ-ਕਾਨੂੰਨੀ ਤੌਰ 'ਤੇ ਨਾਗਰਕਿਤਾ ਪ੍ਰਾਪਤ ਕਰਨ ਲਈ ਦੋਸ਼ੀ ਠਹਰਿਾਉਣ ਦੇ ਨਤੀਜੇ ਵਜੋਂ ਸਜ਼ਾ ਸੁਣਾਏ ਜਾਣ 'ਤੇ ਉਸਦੀ ਅਮਰੀਕੀ ਨਾਗਰਕਿਤਾ ਆਪਣੇ ਆਪ ਰੱਦ ਹੋ ਜਾਵੇਗੀ।

ਭਾਰਤੀ-ਅਮਰੀਕੀ ਵਿਅਕਤੀ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਨਾਗਰਿਕਤਾ ਹਾਸਲ ਕੀਤੀ / Pexel

ਇੱਕ ਭਾਰਤੀ-ਅਮਰੀਕੀ ਵਿਅਕਤੀ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ, ਸਬੂਤਾਂ ਦੀ ਦੁਰਵਰਤੋਂ ਕਰਨ ਅਤੇ ਪਾਸਪੋਰਟ ਅਰਜ਼ੀ ਵਿੱਚ ਗਲਤ ਬਿਆਨ ਦੇਣ ਦਾ ਦੋਸ਼ ਮੰਨ ਲਿਆ ਹੈ। 

ਭਾਰਤੀ ਨਾਗਰਿਕ ਗੁਲਵਾੜੀ ਅਦਾਲਤੀ ਰਿਕਾਰਡ ਮੁਤਾਬਕ 2001 'ਚ ਅਸਥਾਈ ਬਿਜ਼ਨੈੱਸ ਵੀਜ਼ੇ 'ਤੇ ਅਮਰੀਕਾ ਗਿਆ ਸੀ।

2007 ਵਿੱਚ ਉਸਨੇ ਇੱਕ ਅਮਰੀਕੀ ਨਾਗਰਿਕ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਸਾਲ ਬਾਅਦ ਅਗਸਤ 2008 ਵਿੱਚ ਉਸਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਇੱਕ ਹੋਰ ਅਮਰੀਕੀ ਨਾਗਰਿਕ ਔਰਤ ਨਾਲ ਵਿਆਹ ਕਰਵਾ ਲਿਆ। ਉਸ ਵਿਆਹ ਦੇ ਆਧਾਰ 'ਤੇ, ਗੁਲਵਾੜੀ ਜੂਨ 2009 ਵਿੱਚ ਅਮਰੀਕਾ ਦਾ ਇੱਕ ਕਾਨੂੰਨੀ ਸਥਾਈ ਨਿਵਾਸੀ ਬਣ ਗਿਆ।

ਅਗਸਤ 2009 ਵਿੱਚ ਗੁਲਵਾੜੀ ਨੇ ਪਹਿਲੀ ਵਾਰ ਭਾਰਤ ਦੀ ਯਾਤਰਾ ਕੀਤੀ ਅਤੇ ਅਮਰੀਕਾ ਵਾਪਸ ਆਉਣ ਤੋਂ ਪਹਿਲਾਂ ਇੱਕ ਭਾਰਤੀ ਔਰਤ ਨਾਲ ਵਿਆਹ ਕਰਵਾ ਲਿਆ। ਭਾਰਤ ਦੀ ਅਗਲੀ ਫੇਰੀ 'ਤੇ, ਗੁਲਵਾੜੀ ਅਤੇ ਉਸਦੀ ਭਾਰਤੀ ਪਤਨੀ ਦੇ ਘਰ ਜਨਵਰੀ 2011 ਵਿੱਚ ਪਹਿਲਾ ਬੱਚਾ ਪੈਦਾ ਅਤੇ ਅਗਸਤ 2013 ਵਿੱਚ ਗੁਲਵਾੜੀ ਦਾ ਆਪਣੀ ਅਮਰੀਕੀ ਨਾਗਰਿਕ ਪਤਨੀ ਨਾਲ ਤਲਾਕ ਹੋਇਆ।
ਜੈਪ੍ਰਕਾਸ਼ ਦੇ ਧੋਖਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। 2014 ਵਿੱਚ ਗੁਲਵਾੜੀ ਨੇ ਨਾਗਰਿਕਤਾ ਲਈ ਇੱਕ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਉਸਨੇ ਝੂਠ ਬੋਲਿਆ ਕਿ ਉਹ ਕੁਆਰਾ ਹੈ, ਉਸਦਾ ਕੋਈ ਬੱਚਾ ਨਹੀਂ ਹੈ ਅਤੇ ਉਸਨੇ ਕਦੇ ਵੀ ਇੱਕੋ ਸਮੇਂ ਵਿਚ ਇੱਕ ਤੋਂ ਵੱਧ ਲੋਕਾਂ ਨਾਲ ਵਿਆਹ ਨਹੀਂ ਕੀਤਾ।

ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਿਸਜ਼ ਦੀ ਸਹਾਇਤਾ ਨਾਲ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਵੱਲੋਂ ਨਾਗਰਿਕਤਾ ਲਈ ਦਿੱਤੀ ਅਰਜ਼ੀ ਦੇ ਆਧਾਰ 'ਤੇ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਗੁਲਵਾੜੀ ਅਗਸਤ 2014 ਵਿੱਚ ਅਮਰੀਕੀ ਨਾਗਰਿਕ ਬਣ ਗਿਆ।

ਅਮਰੀਕੀ ਨਾਗਰਿਕਤਾ ਦੇ ਸਬੂਤ ਵਜੋਂ ਧੋਖੇ ਨਾਲ ਪ੍ਰਾਪਤ ਕੀਤੇ ਨੈਚੁਰਲਾਈਜ਼ੇਸ਼ਨ ਸਰਟੀਫਿਕੇਟ ਦੀ ਵਰਤੋਂ ਕਰਦੇ ਹੋਏ ਗੁਲਵਾੜੀ ਨੇ ਅਮਰੀਕੀ ਪਾਸਪੋਰਟ ਲਈ ਅਰਜ਼ੀ ਦਿੱਤੀ, ਇਸ ਵਿਚ ਉਸ ਨੇ ਆਪਣੇ ਭਾਰਤੀ ਜੀਵਨ ਸਾਥੀ ਬਾਰੇ ਜਾਣਕਾਰੀ ਨਹੀਂ ਦਿੱਤੀ। ਵਿਦੇਸ਼ ਵਿਭਾਗ ਨੇ ਗੁਲਵਾੜੀ ਨੂੰ ਇੱਕ ਅਮਰੀਕੀ ਪਾਸਪੋਰਟ ਜਾਰੀ ਕੀਤਾ, ਜਿਸ ਦੀ ਵਰਤੋਂ ਉਸ ਨੇ 3 ਵਾਰ ਅਮਰੀਕਾ ਵਿੱਚ ਮੁੜ ਦਾਖ਼ਲ ਹੋਣ ਲਈ ਕੀਤੀ।

ਹੁਣ ਇਸ ਪੂਰੇ ਮਾਮਲੇ 'ਚ ਕਾਰਵਾਈ ਕਰਦਿਆਂ ਪੁੱਛਗਿੱਛ ਕਰਨ ਤੋਂ ਬਾਅਦ ਗੁਲਵਾੜੀ ਨੇ ਫਲੋਰੀਡਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਨਾਗਰਿਕਤਾ ਹਾਸਲ ਕਰਨ, ਨੈਚੁਰਲਾਈਜ਼ੇਸ਼ਨ ਸਬੂਤਾਂ ਦੀ ਦੁਰਵਰਤੋਂ ਕਰਨ ਅਤੇ ਪਾਸਪੋਰਟ ਅਰਜ਼ੀ ਵਿੱਚ ਗਲਤ ਬਿਆਨ ਦੇਣ ਦਾ ਦੋਸ਼ ਮੰਨ ਲਿਆ ਹੈ।

ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਫਲੋਰੀਡਾ ਦੇ ਯੂ.ਐੱਸ. ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ 51 ਸਾਲਾ ਜੈਪ੍ਰਕਾਸ਼ ਨੂੰ 10 ਸਾਲ ਤੱਕ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਉਸਦੀ ਸਜ਼ਾ ਦੀ ਤਾਰੀਖ਼ ਅਜੇ ਤੈਅ ਨਹੀਂ ਕੀਤੀ ਗਈ ਹੈ ਪਰ ਗੁਲਵਾੜੀ ਨੂੰ ਦੋਸ਼ੀ ਠਹਿਰਾਉਣ ਦੇ ਨਤੀਜੇ ਵਜੋਂ ਸਜ਼ਾ ਸੁਣਾਏ ਜਾਣ 'ਤੇ ਉਸਦੀ ਅਮਰੀਕੀ ਨਾਗਰਿਕਤਾ ਆਪਣੇ ਆਪ ਰੱਦ ਹੋ ਜਾਵੇਗੀ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related