ADVERTISEMENTs

UNO ਦੀ ਵਿਸ਼ੇਸ਼ ਬੈਠਕ ‘ਚ ਗੁਰਸਿੱਖ ਪੰਜਾਬਣ ਨੇ ਕੀਤੀ ਸ਼ਮੂਲੀਅਤ

ਕੌਰ ਅਨੁਸਾਰ ਵੱਡੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ ਲੋਕਾਂ ਨੂੰ ਅਤਿਅੰਤ ਗਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ

ਸਾਹਿਬ ਕੌਰ ਨੇ ਆਪਣੇ ਲੈਕਚਰ ਦੌਰਾਨ ਕਈ ਮੁੱਦਿਆਂ 'ਤੇ ਧਿਆਨ ਖਿੱਚਿਆ / Courtesy Photo

ਵਿਦੇਸ਼ ਦੀ ਧਰਤੀ 'ਤੇ ਵੱਡੀ ਗਿਣਤੀ 'ਚ ਪੰਜਾਬੀ ਵੱਸਦੇ ਹਨ ਅਤੇ ਆਏ ਦਿਨ ਪੰਜਾਬੀਆਂ ਦੀ ਸ਼ਾਨ ਵਧਾਉਣ ਵਾਲੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਐਬਸਫੋਰਡ ਸ਼ਹਿਰ ਦੀ ਜੰਮਪਲ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ, ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ, ਸਵਿਟਜ਼ਰਲੈਂਡ ਮੁੱਖ ਸਥਾਨ ਵਿਖੇ ਵਰਲਡ ਟਰੇਡ ਔਰਗਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਸ਼ਮੂਲੀਅਤ ਕੀਤੀ ਹੈ। ਸਾਹਿਬ ਕੌਰ ਧਾਲੀਵਾਲ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੌਂਟਰੀਆਲ ਵਿਖੇ ਵਕਾਲਤ ਕਰ ਰਹੀ ਹਨ।


ਸਵਿਟਜ਼ਰਲੈਂਡ ਵਿਖੇ ਚਾਰ ਦਿਨ ਚੱਲੀ ਇਸ ਵਿਸ਼ਾਲ ਬੈਠਕ ਦੌਰਾਨ ਦੁਨੀਆਂ ਭਰ ਤੋਂ ਰਾਜਦੂਤਾਂ, ਡਿਪਲੋਮੈਟਾਂ, ਮਾਹਰਾਂ, ਅੰਤਰਰਾਸ਼ਟਰੀ ਵਪਾਰ ਵਿੱਚ ਪ੍ਰੈਕਟੀਸ਼ਨਰਾਂ ਅਤੇ ਪ੍ਰਸਿੱਧ ਅਕਾਦਮੀਆਂ ਨੇ ਸ਼ਮੂਲੀਅਤ ਕੀਤੀ। ਸਾਹਿਬ ਕੌਰ ਨੇ ਯੂਨੀਵਰਸਿਟੀ ਆਫ ਓਟਵਾ ਵੱਲੋਂ ਕੈਨੇਡੀਅਨ ਨੌਜਵਾਨਾਂ ਦੀ ਪ੍ਰਤਨਿਧਿਤਾ ਕਰਦਿਆਂ, ਯੂ.ਐਨ.ਓ. ਦੇ ਪਬਲਿਕ ਫੋਰਮ ਵਿੱਚ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ। 


ਸਾਹਿਬ ਕੌਰ ਨੇ ਆਪਣੇ ਲੈਕਚਰ ਦੌਰਾਨ ਕਈ ਮੁੱਦਿਆਂ 'ਤੇ ਧਿਆਨ ਖਿੱਚਿਆ। ਕੌਰ ਅਨੁਸਾਰ ਵੱਡੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ ਲੋਕਾਂ ਨੂੰ ਅਤਿਅੰਤ ਗਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ ਅਤੇ ਅਜਿਹੀਆਂ ਕੌਮਾਂਤਰੀ ਬੈਠਕਾਂ ਰਾਹੀਂ ਹੀ ਲੋਕ ਪੱਖੀ ਰਣਨੀਤੀ ਦੁਆਰਾ ਆਰਥਿਕ, ਵਾਤਾਵਰਣ, ਰਾਜਨੀਤਿਕ ਅਤੇ ਵਿਆਪਕ ਵਿਸ਼ਵ ਸੰਕਟਾਂ ਨਾਲ ਨਜਿੱਠਣ ਦਾ ਮੌਕਾ ਹਾਸਲ ਹੋ ਸਕਦਾ ਹੈ।


ਗਲੋਬਲ ਪੰਜਾਬ ਦੀ ਖਬਰ ਦੇ ਮੁਤਾਬਿਕ ਸਾਹਿਬ ਕੌਰ ਲੁਧਿਆਣਾ ਦੇ ਪਿੰਡ ਲੱਖਾ ਨਾਲ ਸਬੰਧਿਤ ਸਿੱਖ ਵਿਦਵਾਨ ਭਾਈ ਹਰਪਾਲ ਸਿੰਘ ਲੱਖਾ ਦੀ ਪੋਤਰੀ ਅਤੇ ਮੀਡੀਆ ਸ਼ਖਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੀ ਧੀ ਹੈ। ਸਾਹਿਬ ਕੌਰ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਜ ਸੁਪਰਵਾਈਜ਼ਰ ਵੱਲੋਂ ਵੀ ਸੇਵਾਵਾਂ ਨਿਭਾਈਆਂ ਹਨ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related