ADVERTISEMENTs

ਦਿੱਲੀ ਹਾਈ ਕੋਰਟ ’ਚ 1984 ਸਿੱਖ ਕਤਲੇਆਮ ਦੇ ਪੰਜ ਕੇਸਾਂ ’ਤੇ ਸੁਣਵਾਈ ਸ਼ੁਰੂ, ਐਡਵੋਕੇਟ ਫੂਲਕਾ

ਇਨ੍ਹਾਂ ਪੰਜ ਕੇਸਾਂ ਵਿੱਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਲੀਪਾ-ਪੋਚੀ ਦਾ ਕੰਮ ਕੀਤਾ ਗਿਆ ਅਤੇ ਕਿਸੇ ਵੀ ਗਵਾਹ ਨੂੰ ਅਦਲਤਾਂ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਮੁਲਜ਼ਮਾਂ ਨੂੰ ਛੱਡਿਆ ਗਿਆ।

ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ / ਫੇਸਬੁੱਕ

ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿੱਲੀ ਦੀ ਉੱਚ ਅਦਾਲਤ ਅੰਦਰ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਪੰਜ ਵੱਖ-ਵੱਖ ਕੇਸਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਫੂਲਕਾ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕਰਕੇ ਦਿੱਤੀ।

ਫੂਲਕਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਇਹ ਪੰਜ ਵੱਖ-ਵੱਖ ਕੇਸ ਦਿੱਲੀ ਕੈਂਟ ਥਾਣੇ ਦੇ ਮਾਮਲੇ ਹਨ। ਇਹ ਪੰਜ ਕਤਲਾਂ ਦੀਆਂ ਪੰਜ ਵੱਖਰੀਆਂ ਸ਼ਿਕਾਇਤਾਂ ਦੇ ਮਾਮਲੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਕੇਸਾਂ ਵਿੱਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਲੀਪਾ-ਪੋਚੀ ਦਾ ਕੰਮ ਕੀਤਾ ਗਿਆ ਅਤੇ ਕਿਸੇ ਵੀ ਗਵਾਹ ਨੂੰ ਅਦਲਤਾਂ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਮੁਲਜ਼ਮਾਂ ਨੂੰ ਛੱਡਿਆ ਗਿਆ।

ਉਨ੍ਹਾਂ ਕਿਹਾ ਕਿ ਹੁਣ ਦਿੱਲੀ ਉੱਚ ਅਦਾਲਤ ਨੇ ਇਹ ਮਾਮਲੇ ਸ਼ੁਰੂ ਕੀਤੇ ਹਨ ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਪੰਜੇ ਕੇਸਾਂ ਦੇ ਵਿੱਚ ਨਵੇਂ ਸਿਰਿਓਂ ਸੁਣਵਾਈ ਤੇ ਜਾਂਚ ਕਿਉਂ ਨਾਲ ਕਰਵਾਈ ਜਾਵੇ, ਇਹ ਦਲੀਲ ਅਦਾਲਤ ਦੇ ਵਿੱਚ ਦਰਜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕੇ ਇਨ੍ਹਾਂ ਕੇਸਾਂ ਵਿੱਚ ਹੁਣ ਮਈ ਨੂੰ ਦਲੀਲਾਂ ਚੱਲਣਗੀਆਂ ਕਿ ਇਨ੍ਹਾਂ ਪੰਜ ਕਤਲ ਕੇਸਾਂ ਦੇ ਵਿੱਚ ਮੁਲਜ਼ਮਾਂ - ਜਿਨ੍ਹਾਂ ਵਿੱਚ ਇੱਕ ਸਾਬਕਾ ਵਿਧਾਇਕ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਸਾਬਕਾ ਕੌਂਸਲਰ ਵੀ ਸ਼ਾਮਲ ਹੈ – ਦੀ ਨਵੇਂ ਸਿਰਿਓਂ ਜਾਂਚ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video