ਡੋਨਾਲਡ ਟਰੰਪ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ, ਹਿੰਦੂ ਅਮਰੀਕੀਆਂ ਨੇ ਪਹਿਲੀ ਵਾਰ "ਰਾਸ਼ਟਰਪਤੀ ਉਦਘਾਟਨ ਹਿੰਦੂ ਗਾਲਾ" ਵਿੱਚ ਹਿੱਸਾ ਲਿਆ। ਸਮਾਗਮ ਵਿੱਚ ਉਹਨਾਂ ਟਰੰਪ ਲਈ ਆਪਣਾ ਸਮਰਥਨ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਉਸਨੂੰ "ਹਿੰਦੂ ਪੱਖੀ" ਨੇਤਾ ਕਿਹਾ।
ਇਸ ਗਾਲਾ ਦਾ ਆਯੋਜਨ 19 ਜਨਵਰੀ ਨੂੰ ਅਮਰੀਕਨ ਹਿੰਦੂ ਕੁਲੀਸ਼ਨ (ਏ.ਐਚ.ਸੀ.) ਅਤੇ ਲੈਟਿਨੋ ਅਮਰੀਕਨ ਕੋਲੀਸ਼ਨ ਦੁਆਰਾ ਕੀਤਾ ਗਿਆ ਸੀ। ਇਹ ਸਮਾਗਮ ਹਿੰਦੂ-ਅਮਰੀਕੀ ਭਾਈਚਾਰੇ ਦੀ ਵਧ ਰਹੀ ਸਿਆਸੀ ਪਛਾਣ ਨੂੰ ਦਰਸਾਉਂਦਾ ਹੈ ਅਤੇ ਟਰੰਪ ਨੂੰ ਹਿੰਦੂ ਕਦਰਾਂ-ਕੀਮਤਾਂ ਦਾ ਸਮਰਥਨ ਕਰਨ ਵਾਲੇ ਨੇਤਾ ਵਜੋਂ ਮਾਨਤਾ ਦਿੰਦਾ ਹੈ।
ਸਮਾਗਮ ਦੀ ਮੁੱਖ ਪ੍ਰਬੰਧਕ ਅਤੇ ਏਐਚਸੀ ਦੀ ਪ੍ਰਮੁੱਖ ਮੈਂਬਰ ਸ਼ੋਭਾ ਚੋਕਲਿੰਗਮ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ। ਉਸਨੇ ਕਿਹਾ, “ਅਸੀਂ, ਭਾਰਤ-ਅਮਰੀਕੀ, ਅਮਰੀਕਾ ਵਿੱਚ ਲਗਭਗ 50-60 ਲੱਖ ਲੋਕ ਹਾਂ, ਜੋ ਕਿ ਕੁੱਲ ਆਬਾਦੀ ਦਾ ਲਗਭਗ 1 ਪ੍ਰਤੀਸ਼ਤ ਹੈ। ਅਸੀਂ ਰਾਸ਼ਟਰਪਤੀ ਟਰੰਪ ਲਈ ਸਰਗਰਮੀ ਨਾਲ ਪ੍ਰਚਾਰ ਕੀਤਾ ਹੈ ਅਤੇ ਸਾਨੂੰ ਮਾਣ ਹੈ ਕਿ ਕੱਲ੍ਹ ਤੋਂ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਨੇਤਾ ਬਣ ਜਾਣਗੇ।
ਚੋਕਲਿੰਗਮ ਨੇ ਹਿੰਦੂ ਭਾਈਚਾਰੇ ਪ੍ਰਤੀ ਟਰੰਪ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਟਰੰਪ ਨੇ ਮਾਰ-ਏ-ਲਾਗੋ ਵਿੱਚ ਦੀਵਾਲੀ ਮਨਾਈ ਸੀ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਹਿੰਦੂ ਹੋਲੋਕਾਸਟ ਮੈਮੋਰੀਅਲ ਬਣਾਉਣ ਲਈ ਸਮਰਥਨ ਦਿੱਤਾ। ਨਿੱਜੀ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਟਰੰਪ ਨੇ ਫ਼ੋਨ ਕਾਲ ਦੌਰਾਨ ਹਿੰਦੂ ਭਾਈਚਾਰੇ ਲਈ ਆਪਣਾ ਸਮਰਥਨ ਪ੍ਰਗਟਾਇਆ ਸੀ।
ਮਿਸ਼ੀਗਨ ਤੋਂ ਆਏ ਅਸ਼ੋਕ ਭੱਟੀ ਨੇ ਇਸ ਸਮਾਗਮ ਨੂੰ ਹਿੰਦੂ ਭਾਈਚਾਰੇ ਦੀ ਤਰੱਕੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ, "ਇਹ ਮਾਣ ਵਾਲੀ ਗੱਲ ਹੈ। ਇਸ ਵਾਰ 12 ਤੋਂ ਵੱਧ ਰਾਜਾਂ ਦੇ ਲੋਕਾਂ ਨੇ ਭਾਗ ਲਿਆ ਹੈ।"
ਭੱਟੀ ਨੇ ਕਿਹਾ, "ਰਾਸ਼ਟਰਪਤੀ ਟਰੰਪ ਹਮੇਸ਼ਾ ਹਿੰਦੂ ਭਾਈਚਾਰੇ ਦੇ ਸਮਰਥਨ 'ਚ ਰਹੇ ਹਨ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਬਿਹਤਰ ਸਬੰਧ ਹੋਣਗੇ, ਵਪਾਰ 'ਚ ਸੁਧਾਰ ਹੋਵੇਗਾ, ਐੱਚ1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਨਾਲ ਜੁੜੇ ਮੁੱਦਿਆਂ ਦਾ ਹੱਲ ਹੋਵੇਗਾ।"
ਵਰਜੀਨੀਆ ਨਿਵਾਸੀ ਨਰਸਿਮਹਾ ਪੁਪਲਾ ਨੇ ਵੱਖ-ਵੱਖ ਖੇਤਰਾਂ ਵਿੱਚ ਹਿੰਦੂ ਅਮਰੀਕੀਆਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, "ਅਸੀਂ ਆਬਾਦੀ ਦਾ ਸਿਰਫ਼ 1 ਪ੍ਰਤੀਸ਼ਤ ਹਾਂ, ਪਰ ਸਾਡਾ ਯੋਗਦਾਨ ਬਹੁਤ ਵੱਡਾ ਹੈ। ਹਿੰਦੂ ਸੱਭਿਆਚਾਰਕ, ਆਰਥਿਕ ਅਤੇ ਸਿਹਤ ਦੇ ਖੇਤਰਾਂ ਵਿੱਚ ਬਹੁਤ ਕੁਝ ਦੇ ਸਕਦੇ ਹਨ।"
ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਪ੍ਰਿਆ ਪੰਡਿਤ ਨੇ ਕਿਹਾ, "ਅਸੀਂ ਇੱਕ ਸ਼ਕਤੀਸ਼ਾਲੀ ਅਤੇ ਮਜ਼ਬੂਤ ਘੱਟਗਿਣਤੀ ਹਾਂ। ਸਾਨੂੰ ਆਪਣੇ ਸਮਾਜ ਅਤੇ ਆਪਣੇ ਭਾਈਚਾਰੇ 'ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਨਵਾਂ ਪ੍ਰਸ਼ਾਸਨ ਅਤੇ ਭਵਿੱਖ ਦੇ ਸਾਰੇ ਪ੍ਰਸ਼ਾਸਨ ਸਾਡੇ ਸਮਾਜ ਨੂੰ ਸਮਝਣ।"
ਮਿਸ਼ੀਗਨ ਦੇ ਇੱਕ ਡੈਮੋਕਰੇਟਿਕ ਕਾਂਗਰਸਮੈਨ, ਮਿਸਟਰ ਥਾਣੇਦਾਰ, ਜੋ ਚਾਰ ਹਿੰਦੂ-ਅਮਰੀਕਨ ਕਾਂਗਰਸ ਮੈਂਬਰਾਂ ਵਿੱਚੋਂ ਇੱਕ ਹਨ, ਉਹਨਾਂ ਨੇ ਇਸ ਸਮਾਗਮ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, "ਇਹ ਦਰਸਾਉਂਦਾ ਹੈ ਕਿ ਹਿੰਦੂ-ਅਮਰੀਕੀ ਭਾਈਚਾਰੇ ਨੇ ਆਪਣੀ ਪਛਾਣ ਬਣਾ ਲਈ ਹੈ। ਅਸੀਂ ਸੂਚਨਾ ਤਕਨਾਲੋਜੀ, ਉੱਚ ਤਕਨਾਲੋਜੀ, ਵਪਾਰ ਅਤੇ ਸਿੱਖਿਆ ਵਿੱਚ ਸਿਖਰ 'ਤੇ ਹਾਂ। ਪਰ ਰਾਜਨੀਤੀ ਵਿਚ ਸਾਡਾ ਯੋਗਦਾਨ ਹੁਣ ਵਧ ਰਿਹਾ ਹੈ। ਸਾਡੇ ਕੋਲ ਹੁਣ ਕਾਂਗਰਸ ਵਿੱਚ ਚਾਰ ਹਿੰਦੂ-ਅਮਰੀਕੀ ਮੈਂਬਰ ਹਨ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ।
ਥਾਣੇਦਾਰ ਨੇ ਅਮਰੀਕਾ ਵਿਚ ਏਕਤਾ ਅਤੇ ਵਿਭਿੰਨਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਿੰਦੂ ਗਾਲਾ ਦੇ ਨਾਲ-ਨਾਲ ਹੋਰ ਸੱਭਿਆਚਾਰਕ ਸਮਾਗਮਾਂ ਜਿਵੇਂ ਕਿ ਲੈਟਿਨੋ ਬਾਲ ਦਾ ਹੋਣਾ ਤਾਕਤ ਦੀ ਨਿਸ਼ਾਨੀ ਹੈ। ਉਸਨੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਅਤੇ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਹਿੰਦੂ ਕਾਕਸ ਦੁਆਰਾ ਦੋ-ਪੱਖੀ ਸਹਿਯੋਗ 'ਤੇ ਜ਼ੋਰ ਦਿੱਤਾ।
Comments
Start the conversation
Become a member of New India Abroad to start commenting.
Sign Up Now
Already have an account? Login