ADVERTISEMENTs

ਮਾਸਕੋ 'ਤੇ ਹਮਲਾ ਕਰਨ ਵਾਲਾ ISIS ਦਾ ਅੱਤਵਾਦੀ ਸੰਗਠਨ ਕਿੰਨਾ ਖਤਰਨਾਕ?

ਅਫਗਾਨਿਸਤਾਨ 'ਚ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਕੱਟੜਪੰਥੀ ਇਸਲਾਮਿਕ ਸੰਗਠਨ ISIS-K ਪੂਰੀ ਦੁਨੀਆ 'ਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ ਸਮੂਹ ਤਾਲਿਬਾਨ ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ।

ਬੰਦੂਕਧਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਕੰਸਰਟ ਹਾਲ ’ਚ ਬੰਬ ਸੁੱਟੇ। / X@ AricToler

ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਹਮਲਾਵਰ ਮਾਸਕੋ ਦੇ ਇੱਕ ਵੱਡੇ ਕੰਸਰਟ ਹਾਲ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। 

 

ਗੋਲੀਬਾਰੀ ਸ਼ੁਰੂ ਹੋਣ ਤੋਂ ਇਕ ਘੰਟੇ ਬਾਅਦ ਰੋਸਗਵਾਰਡੀਆ ਵਿਸ਼ੇਸ਼ ਬਲ ਕ੍ਰੋਕਸ ਸਿਟੀ ਹਾਲ ’ਚ ਪਹੁੰਚ ਗਏ। ਅੱਗ ਬੁਝਾਉਣ ਲਈ ਹੈਲੀਕਾਪਟਰ ਮੌਕੇ ’ਤੇ ਭੇਜੇ ਗਏ। ਕੰਸਰਟ ਹਾਲ ’ਚ ਸੈਕੜੇ ਲੋਕਾਂ ਦੇ ਫਸੇ ਹੋਣ ਦੇ ਖਦਸ਼ੇ ਕਾਰਨ ਮੌਕੇ ’ਤੇ 70 ਤੋਂ ਜ਼ਿਆਦਾ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ।

 

ਰੂਸੀ ਖ਼ਬਰਾਂ ਮੁਤਾਬਕ ਬੰਦੂਕਧਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਕੰਸਰਟ ਹਾਲ ’ਚ ਬੰਬ ਸੁੱਟੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਮਾਰਤ ’ਤੇ ਕਾਲੇ ਧੂੰਏਂ ਦਾ ਵੱਡਾ ਬੱਦਲ ਉੱਠਦਾ ਨਜ਼ਰ ਆ ਰਿਹਾ ਹੈ। 



ਇਸ ਹਮਲੇ 'ਚ 70 ਤੋਂ ਵੱਧ ਲੋਕ ਮਾਰੇ ਗਏ ਅਤੇ 145 ਜ਼ਖਮੀ ਹੋ ਗਏ। ਪੰਜ ਹਮਲਾਵਰਾਂ ਨੇ ਖੁੱਲ੍ਹੀ ਗੋਲੀਬਾਰੀ ਦੇ ਨਾਲ ਬੰਬ ਸੁੱਟੇ।


ਘਟਨਾ ਸਮੇਂ ਕੰਸਰਟ ਹਾਲ ਦੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਹਮਲੇ ਤੋਂ ਬਾਅਦ ਹਮਲਾਵਰਾਂ ਦਾ ਕੀ ਹੋਇਆ ਅਤੇ ਉਹ ਕਿੱਥੇ ਗਏ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।

 

ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਦੋ ਦਿਨ ਪਹਿਲਾਂ ਵਲਾਦੀਮੀਰ ਪੁਤਿਨ ਰਾਸ਼ਟਰਪਤੀ ਚੋਣਾਂ ਵਿਚ ਇਕਪਾਸੜ ਜਿੱਤ ਹਾਸਲ ਕਰਕੇ ਲਗਾਤਾਰ ਪੰਜਵੀਂ ਵਾਰ ਸੱਤਾ ਵਿਚ ਆਏ ਹਨ।

ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਅਮਰੀਕੀ ਖੁਫੀਆ ਅਧਿਕਾਰੀ ਨੇ ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਅਫਗਾਨਿਸਤਾਨ ਵਿਚ ਇਸ ਸਮੂਹ ਦੀ ਇਕ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਇਹ ਜਾਣਕਾਰੀ ਰੂਸੀ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ।

ਅਮਾਕ ਦੇ ਟੈਲੀਗ੍ਰਾਮ ਚੈਨਲ 'ਤੇ ਲਿਖਿਆ ਗਿਆ ਹੈ, 'ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰਾਸਨੋਗੋਰਸਕ 'ਚ ਸਥਿਤ ਕ੍ਰੋਕਸ ਸਿਟੀ ਹਾਲ (ਕੰਸਰਟ ਹਾਲ) 'ਚ ਈਸਾਈਆਂ ਦੇ ਇੱਕ ਵੱਡੇ ਇਕੱਠ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਸੈਂਕੜੇ ਲੋਕ ਮਾਰੇ ਗਏ, ਜ਼ਖਮੀ ਹੋਏ ਅਤੇ ਭਾਰੀ ਤਬਾਹੀ ਹੋਈ।'

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related