ADVERTISEMENTs

ਪਰਵਾਸੀ ਭਾਰਤੀ ਨੌਜਵਾਨ ਕੈਨੇਡਾ ਤੋਂ ਪਰਤਦਿਆਂ ਹੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਪਤਨੀ ਵੱਲੋਂ ਕੁੱਟਮਰ ਕਰਨ ਅਤੇ ਉਸ ਨੂੰ ਕੈਨੇਡਾ ਬੁਲਾਉਣ ਲਈ 30 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼

ਨਵੀਂ ਦਿੱਲੀ ਹਵਾਈ ਅੱਡੇ 'ਤੇ ਦੋਸ਼ੀ ਲੜਕੇ ਨੂੰ ਲੈ ਕਿ ਜਾਂਦੀ ਪੰਜਾਬ ਪੁਲਿਸ / ਸੋਸ਼ਲ ਮੀਡੀਆ

ਬੀਤੇ ਦਿਨੀਂ ਇੱਕ ਪੰਜਾਬੀ ਮੁੰਡੇ ਨਾਲ ਧੋਖਾ ਕਰਨ ਵਾਲੀ ਲੜਕੀ ਦੇ ਕੈਨੇਡਾ ਤੋਂ ਵਾਪਸ ਆਉਣ 'ਤੇ ਨਵੀਂ ਦਿੱਲੀ ਏਅਰਪੋਰਟ 'ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਜਿਸ 'ਤੇ ਆਰੋਪ ਸੀ ਕਿ ਮੁੰਡੇ ਵਾਲਿਆਂ ਨੇ ਉਸ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਕੀਤਾ ਸੀ। ਪਰ ਲੜਕੀ ਕੈਨੇਡਾ ਪਹੁੰਚ ਕੇ ਮੁੱਕਰ ਗਈ ਸੀ। ਉਸ ਨੇ ਲੜਕੇ ਨੂੰ ਕੈਨੇਡਾ ਨਹੀਂ ਬੁਲਾਇਆ। ਇਹ ਲੜਕੀ ਆਪਣੀ ਭੈਣ ਦੇ ਵਿਆਹ ਵਿੱਚ ਸ਼ਮੂਲੀਅਤ ਕਰਨ ਭਾਰਤ ਪਰਤੀ ਸੀ।
ਅਕਸਰ ਇਹੋ ਜਿਹੇ ਮਾਮਲੇ ਲੜਕੀਆਂ ਨਾਲ ਹੀ ਸਬੰਧਤ ਹੁੰਦੇ ਹਨ ਪਰ ਹੁਣ ਧੋਖਾਧੜੀ ਦੇ ਅਜਿਹੇ ਹੀ ਮਾਮਲੇ ਤਹਿਤਇੱਕ ਪਰਵਾਸੀ ਭਾਰਤੀ ਨੌਜਵਾਨ ਨੂੰ ਦਿੱਲੀ ਹਵਾਈ ਅੱਡੇ ਤੋਂ 17 ਜਨਵਰੀ ਨੂੰ ਪੰਜਾਬ ਦੀ ਜਲੰਧਰ ਜ਼ਿਲ੍ਹਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ 'ਤੇ ਉਸਦੀ ਪਤਨੀ ਵੱਲੋਂ ਕੁੱਟਮਰ ਕਰਨ ਅਤੇ ਉਸ ਨੂੰ ਕੈਨੇਡਾ ਬੁਲਾਉਣ ਲਈ 30 ਲੱਖ ਰੁਪਏ ਮੰਗਣ ਦਾ ਦੋਸ਼ ਹੈ।
ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਐਡਿੰਗਟਨ (ਕੈਨੇਡਾ) ਵਜੋਂ ਹੋਈ ਹੈ। ਪਤਨੀ ਵੱਲੋਂ ਲਾਏ ਆਰੋਪਾਂ ਤੋਂ ਬਾਅਦਪੁਲਿਸ ਦੇ ਦੱਸਣ ਮੁਤਾਬਿਕ ਉਹ ਪਿਛਲੇ ਸਾਲ ਤੋਂ ਫ਼ਰਾਰ ਸੀ। ਜਦੋਂ ਉਹ ਨਵੀਂ ਦਿੱਲੀ ਹਵਾਈ ਅੱਡੇ ਪਹੁੰਚਿਆ ਤਾਂ ਜਲੰਧਰ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਨੂਰਮਹਿਲ ਥਾਣੇ ਤੋਂ ਪੁਲਿਸ ਨੌਜਵਾਨ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਦੀ ਪਤਨੀ ਨੇ ਦੋ ਸਾਲ ਪਹਿਲਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ 16 ਦਸੰਬਰ 2019 ਨੂੰ ਨੂਰਮਹਿਲ 'ਚ ਉਨ੍ਹਾਂ ਦਾ ਵਿਆਹ ਹੋਇਆ ਸੀ। ਇਸ ਤੋਂ ਬਾਅਦ ਗੁਰਵਿੰਦਰ ਵਾਪਸ ਚਲਾ ਗਿਆ। ਜਦੋਂ ਪੀੜਤਾ ਨੇ ਉਸ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਗੁਰਵਿੰਦਰ ਨੇ 30 ਲੱਖ ਰੁਪਏ ਦੀ ਮੰਗ ਕੀਤੀ। ਪੀੜਤਾ ਵੱਲੋਂ ਇਨਕਾਰ ਕਰਨ 'ਤੇ ਮੁਲਜ਼ਮ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ।
ਇਸ ਸਾਰੇ ਮਾਮਲੇ 'ਤੇ ਪੁਲਿਸ ਵੱਲੋਂ ਛਾਣਬੀਣ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related