ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਕਈ ਥਾਵਾਂ 'ਤੇ ਭਾਰੀ ਤਬਾਹੀ ਮਚਾਈ ਹੈ। ਕਰੀਬ 28,000 ਏਕੜ ਜ਼ਮੀਨ ਸੜ ਗਈ ਹੈ, 5 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਸੈਂਕੜੇ ਘਰ ਤਬਾਹ ਹੋ ਗਏ ਹਨ। ਇਸ ਤਬਾਹੀ ਕਾਰਨ 1 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ।
ਕੈਲੀਫੋਰਨੀਆ ਵਿੱਚ ਹਰ ਸਾਲ ਖੁਸ਼ਕ ਮੌਸਮ, ਤੇਜ਼ ਹਵਾਵਾਂ ਅਤੇ ਜਲਵਾਯੂ ਤਬਦੀਲੀ ਕਾਰਨ ਜੰਗਲੀ ਅੱਗ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਇਸ ਵਾਰ ਅੱਗ ਨੇ ਲਾਸ ਏਂਜਲਸ ਦੇ ਆਸਪਾਸ ਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਐਮਰਜੈਂਸੀ ਸੇਵਾਵਾਂ ਵੀ ਦਬਾਅ ਹੇਠ ਹਨ।
ਭਾਰਤੀ-ਅਮਰੀਕੀ ਸੰਸਥਾਵਾਂ ਨੇ ਇਸ ਸੰਕਟ ਵਿੱਚ ਮਦਦ ਦਾ ਹੱਥ ਵਧਾਇਆ ਹੈ। ਜੈਨ ਸੈਂਟਰ, ਬੁਏਨਾ ਪਾਰਕ ਨੇ ਲੋੜਵੰਦਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿੱਥੇ ਲੋਕ ਅਸਥਾਈ ਪਨਾਹ ਲੈ ਸਕਦੇ ਹਨ।
ਪਾਸਾਡੇਨਾ ਹਿੰਦੂ ਮੰਦਰ ਨੇ ਪ੍ਰਭਾਵਿਤ ਲੋਕਾਂ ਨੂੰ ਭੋਜਨ ਅਤੇ ਸਹਾਇਤਾ ਪ੍ਰਦਾਨ ਕੀਤੀ ਹੈ। ਜਿਨ੍ਹਾਂ ਲੋਕਾਂ ਨੂੰ ਭੋਜਨ ਦੀ ਜ਼ਰੂਰਤ ਹੈ ਜਾਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਮੰਦਰ ਜਾ ਸਕਦੇ ਹਨ ਜਾਂ 626-679-8777 'ਤੇ ਵਟਸਐਪ ਰਾਹੀਂ ਪੰਡਿਤ ਜੀ ਨਾਲ ਸੰਪਰਕ ਕਰ ਸਕਦੇ ਹਨ।
ਯੂਨਾਈਟਿਡ ਸਿੱਖਸ ਸੰਸਥਾ ਨੇ ਸਥਾਨਕ ਗੁਰਦੁਆਰਿਆਂ ਦੇ ਸਹਿਯੋਗ ਨਾਲ ਵਿਸਥਾਪਿਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ। ਜਰੂਰਤਮੰਦ ਲੋਕ ਸਹਾਇਤਾ ਲਈ, UMEED ਹੈਲਪਲਾਈਨ +1-855-US-UMEED (+1-855-878-6333) ਤੇ ਸੰਪਰਕ ਕਰ ਸਕਦੇ ਹਨ।
LA 211 ਅਤੇ Airbnb ਨੇ ਇੱਕ ਹਫ਼ਤੇ ਦੇ ਮੁਫ਼ਤ ਰਿਹਾਇਸ਼ ਦੀ ਪੇਸ਼ਕਸ਼ ਕਰਨ ਲਈ ਮਿਲ ਕੇ ਕੰਮ ਕੀਤਾ ਹੈ। ਪ੍ਰਭਾਵਿਤ ਲੋਕ 211 ਡਾਇਲ ਕਰ ਸਕਦੇ ਹਨ ਜਾਂ www.211la.org 'ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਕੈਲੀਫੋਰਨੀਆ ਵਾਈਲਡਫਾਇਰ ਮੈਪ ਅਤੇ ਵਾਚ ਡਿਊਟੀ ਐਪ ਨੂੰ ਜੰਗਲੀ ਅੱਗ ਦੀਆਂ ਸਥਿਤੀਆਂ ਅਤੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਲਈ ਵਰਤਿਆ ਜਾ ਸਕਦਾ ਹੈ। ਇਹ ਐਪ ਅੱਗ ਨਾਲ ਸਬੰਧਤ ਮਹੱਤਵਪੂਰਨ ਅਲਰਟ ਅਤੇ ਜਾਣਕਾਰੀ ਪ੍ਰਦਾਨ ਕਰਦੇ ਹਨ।
ਇਸ ਔਖੇ ਸਮੇਂ ਵਿੱਚ ਸਮੂਹ ਜਥੇਬੰਦੀਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਇੱਕਜੁੱਟ ਹੋ ਕੇ ਇਸ ਸੰਕਟ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login