ADVERTISEMENTs

ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜਾ ਵਾਰ ਜਿੱਤਿਆ ਕਾਂਸੀ ਦਾ ਤਗਮਾ

ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਕਾਂਸੀ ਦੇ ਤਗਮੇ ਦੇ ਪਲੇਆਫ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾਇਆ। ਓਲੰਪਿਕ ਵਿੱਚ ਭਾਰਤੀ ਟੀਮ ਦਾ ਇਹ ਲਗਾਤਾਰ ਦੂਜਾ ਤਮਗਾ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਸੀ। ਭਾਰਤ ਨੇ ਓਲੰਪਿਕ ਤਮਗਾ ਜਿੱਤਣ ਤੋਂ ਬਾਅਦ ਸ਼੍ਰੀਜੇਸ਼ ਨੂੰ ਯਾਦਗਾਰ ਵਿਦਾਈ ਦਿੱਤੀ।

ਜਿੱਤ ਤੋਂ ਬਾਅਦ ਜਸ਼ਨ ਮਨਾਉਂਦੀ ਭਾਰਤੀ ਟੀਮ / Instagram @hockeyindia

ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਤਮਗਾ ਜਿੱਤਿਆ ਹੈ। ਇਸ ਨਾਲ ਓਲੰਪਿਕ 'ਚ ਅੱਠ ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਦਾ ਇਹ 13ਵਾਂ ਤਮਗਾ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 30ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਸਪੇਨ ਲਈ ਮਾਰਕ ਮਿਰਾਲੇਸ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਜਿੱਤ ਦੇ ਨਾਲ ਹੀ ਤਜਰਬੇਕਾਰ ਭਾਰਤੀ ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੇ ਭਾਰਤੀ ਟੀਮ ਦੀ ਤਾਰੀਫ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਵਧਾਈ ਸੰਦੇਸ਼ ਦਿੱਤੇ।

ਭਾਰਤੀ ਟੀਮ 2 ਮਿੰਟ ਤੱਕ 10 ਖਿਡਾਰੀਆਂ ਨਾਲ ਖੇਡਦੀ ਰਹੀ। ਸੁਖਜੀਤ ਸਿੰਘ ਨੂੰ ਗਰੀਨ ਕਾਰਡ ਦਿਖਾਇਆ ਗਿਆ ਜਿਸ ਕਾਰਨ ਭਾਰਤ ਨੂੰ ਦਸ ਖਿਡਾਰੀਆਂ ਨਾਲ ਖੇਡਣਾ ਪਿਆ। ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਬਾਅਦ ਦੋਵੇਂ ਟੀਮਾਂ 0-0 ਨਾਲ ਬਰਾਬਰੀ 'ਤੇ  ਸਨ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਦੌਰਾਨ ਭਾਰਤ ਕੋਲ ਗੋਲ ਕਰਨ ਦੇ ਮੌਕੇ ਸਨ ਪਰ ਉਸ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ।

 

ਦੂਜੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਸਪੇਨ ਨੂੰ ਪੈਨਲਟੀ ਸਟਰੋਕ ਮਿਲਿਆ। ਸਪੇਨ ਨੇ ਪੈਨਲਟੀ ਸਟ੍ਰੋਕ ਦੀ ਮਦਦ ਨਾਲ ਪਹਿਲਾ ਗੋਲ ਕਰਕੇ ਭਾਰਤ 'ਤੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਸਪੇਨ ਲਈ ਮਾਰਕੋ ਮਿਰਾਲੇਸ ਨੇ ਗੋਲ ਕੀਤਾ। 

 

ਭਾਰਤ ਨੇ ਦੂਜੇ ਹਾਫ ਦੇ ਆਖਰੀ ਪਲਾਂ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਬਰਾਬਰੀ ਕਰ ਲਈ। ਭਾਰਤ ਲਈ ਪੈਨਲਟੀ ਕਾਰਨਰ 'ਤੇ ਕਪਤਾਨ ਹਰਮਪ੍ਰੀਤ ਸਿੰਘ ਨੇ ਸ਼ਾਨਦਾਰ ਗੋਲ ਕੀਤਾ। ਭਾਰਤ ਨੂੰ ਦੂਜੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਉਹ ਗੁਆ ਬੈਠਾ। ਸਪੈਨਿਸ਼ ਗੋਲਕੀਪਰ ਨੇ ਹਰਮਨਪ੍ਰੀਤ ਦੇ ਸ਼ਾਟ ਦਾ ਚੰਗੀ ਤਰ੍ਹਾਂ ਬਚਾਅ ਕੀਤਾ।

 

ਭਾਰਤ ਨੇ ਤੀਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਪੇਨ ਉੱਤੇ ਬੜ੍ਹਤ ਬਣਾ ਲਈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਨੇ 32ਵੇਂ ਮਿੰਟ ਵਿੱਚ ਗੋਲ ਕੀਤਾ।


ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਕਾਬਜ਼ ਭਾਰਤੀ ਟੀਮ ਨੂੰ ਸੈਮੀਫਾਈਨਲ 'ਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਜਰਮਨੀ ਨੇ 3-2 ਨਾਲ ਹਰਾ ਦਿੱਤਾ। ਉਸ ਮੈਚ ਵਿੱਚ, ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਗੋਲ ਕੀਤੇ, ਜੋ ਟੋਕੀਓ ਓਲੰਪਿਕ 2020 ਦੀ ਕਾਂਸੀ ਤਮਗਾ ਜੇਤੂ ਟੀਮ ਲਈ ਕਾਫੀ ਨਹੀਂ ਸਨ। ਇੱਕ ਸਮੇਂ ਭਾਰਤ ਅਤੇ ਜਰਮਨੀ ਦਾ ਸਕੋਰ 2-2 ਨਾਲ ਬਰਾਬਰ ਸੀ ਪਰ ਬਾਅਦ ਵਿੱਚ ਮਾਰਕੋ ਮਿਲਟਾਕਾਊ ਨੇ ਗੋਲ ਕਰਕੇ ਜਰਮਨੀ ਨੂੰ ਫਾਈਨਲ ਦੀ ਟਿਕਟ ਦਿਵਾਈ।

ਟੋਕੀਓ ਓਲੰਪਿਕ 2020 ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਸਪੇਨ ਦੀਆਂ ਟੀਮਾਂ 9 ਵਾਰ ਭਿੜ ਚੁੱਕੀਆਂ ਹਨ, ਜਿੱਥੇ ਭਾਰਤ ਨੇ 5 ਵਾਰ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਭਾਰਤ ਨੇ ਸ਼ੂਟਆਊਟ ਵਿੱਚ ਦੋ ਜਿੱਤਾਂ ਦਰਜ ਕੀਤੀਆਂ ਹਨ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related