l
ਕੈਨੇਡਾ ਦੇ ਹੈਮਿਲਟਨ, ਓਂਟਾਰੀਓ ਵਿਖੇ ਇੱਕ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਲੱਗਣਾ ਨਾਲ ਮੌਤ ਹੋ ਗਈ ਹੈ। ਬੁੱਧਵਾਰ ਨੂੰ ਉਹ ਬੱਸ ਸਟੈਂਡ ਉੱਤੇ ਬੱਸ ਦੀ ਉਡੀਕ ਕਰ ਰਹੀ ਸੀ ਜਦੋਂ ਕਿਸੇ ਪਾਸਿਓਂ ਚੱਲੀ ਇੱਕ ਗੋਲੀ ਉਸ ਨੂੰ ਆ ਕੇ ਲੱਗੀ। ਹਰਸਿਮਰਤ ਮੋਹਾਕ ਕਾਲਜ ਦੀ ਵਿਦਿਆਰਥਣ ਜੋ ਕਿ ਦੋ ਧਿਰਾਂ ਵਿਚਕਾਰ ਹੋ ਰਹੀ ਸ਼ੂਟਿੰਗ ਦਾ ਸ਼ਿਕਾਰ ਹੋ ਗਈ।
ਹਰਸਿਮਰਤ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਧੂੰਦਾ ਪਿੰਡ ਦੀ ਰਹਿਣ ਵਾਲੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਅੰਗਰ ਸੋਗ ਦੀ ਲਹਿਰ ਫੈਲ ਗਈ ਹੈ।
ਹੈਮਿਲਟਮ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਪੁਲਿਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਸ਼ੂਟਿੰਗ ਵਿੱਚ ਸ਼ਾਮਲ ਨਹੀਂ ਸੀ। ਘਟਨਾ ਸ਼ਾਮ ਕਰੀਬ 7:30 ਵਜੇ ਦੀ ਅਪਰ ਜੇਮਸ ਸਟ੍ਰੀਟ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਦੀ ਹੈ।
ਪੁਲਿਸ ਮੁਤਾਬਕ ਇੱਕ ਚਿੱਟੇ ਰੰਗ ਦੀ ਕਾਰ ਵਿੱਚੋਂ ਇੱਕ ਕਾਲੇ ਰੰਗ ਦੇ ਕਾਰ ਵੱਲ ਇੱਕ ਵਿਅਕਤੀ ਵੱਲੋਂ ਗੋਲੀ ਚਲਾਈ ਗਈ, ਜਿਸ ਨਾਲ ਆਪਸੀ ਸ਼ੂਟਿੰਗ ਸ਼ੁਰੂ ਹੋ ਗਈ ਅਤੇ ਇੱਕ ਗੋਲੀ ਹਰਸਿਮਰਤ ਨੂੰ ਵੀ ਜਾ ਲੱਗੀ। ਪੈਰਾਮੈਡਿਕਸ ਨੇ ਹਰਸਿਮਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉੱਥੇ ਜਾ ਕੇ ਛਾਤੀ ਵਿੱਚ ਲੱਗੀ ਗੋਲੀ ਦੇ ਕਾਰਨ ਉਸ ਨੇ ਦਮ ਤੋੜ ਦਿੱਤਾ। ਸ਼ੂਟਿੰਗ ਵਿੱਚ ਘਟਨਾ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਵੀ ਨੁਕਸਾਲ ਪਹੁੰਚਿਆ ਹੈ ਪਰ ਕੋਈ ਹੋਰ ਜਖਮੀ ਨਹੀਂ ਹੋਇਆ।
ਹੈਮਿਲਟਮ ਪੁਲਿਸ ਦੇ ਮੁਖੀ ਫ੍ਰੈਂਕ ਬਰਜਨ ਨੇ ਹਰਸਿਮਰਤ ਦੇ ਪਰਿਵਾਰ ਨਾਲ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਬੱਚੀ ਨੂੰ ਇਸ ਕਰਕੇ ਜਾਨ ਗੁਆਣੀ ਪਈ ਕਿਉਂਕਿ ਕੁਝ ਠੱਗਾਂ ਨੇ ਬੰਦੂਕ ਚੁੱਕੀ ਤੇ ਗੋਲੀ ਚਲਾਈ। ਉਹ ਚੰਗੇ ਭਵਿੱਖ ਲਈ ਕੈਨੇਡਾ ਆਈ ਸੀ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ। ਭਾਈਚਾਰੇ ਦੇ ਤੌਰ ਉੱਤੇ ਸਾਨੂੰ ਗਹਿਰੀ ਸੱਟ ਵੱਜੀ ਹੈ ਅਤੇ ਅਜਿਹਾ ਹੋਣਾ ਕਿਸੇ ਵੀ ਤਰਫ਼ੋਂ ਠੀਕ ਨਹੀਂ। ਬੰਦੂਕ ਨਾਲ ਹਿੰਸਾ ਬਹੁਤ ਗੰਭੀਰ ਮਸਲਾ ਹੈ ਅਤੇ ਅਸੀਂ ਇਸ ਨਾਲ ਨਜਿੱਠਣ ਲਈ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਟਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਸ਼ਨੀਵਾਰ ਨੂੰ ਐਕਸ ਪੋਸਟ ਵਿੱਚ ਲਿਖਿਆ ਕਿ ਹੈਮਿਲਟਨ, ਓਨਟਾਰੀਓ ਵਿੱਚ ਭਾਰਤੀ ਵਿਦਿਆਰਥੀ ਹਰਸਿਮਰਤ ਰੰਧਾਵਾ ਦੀ ਦੁਖਦਾਈ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ। ਸਥਾਨਕ ਪੁਲਿਸ ਦੇ ਅਨੁਸਾਰ, ਉਹ ਇੱਕ ਨਿਰਦੋਸ਼ ਪੀੜਤ ਸੀ, ਜੋ ਦੋ ਵਾਹਨਾਂ ਵਿਚਕਾਰ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਅਵਾਰਾ ਗੋਲੀ ਨਾਲ ਮਾਰੀ। ਫਿਲਹਾਲ ਕਤਲ ਦੀ ਜਾਂਚ ਚੱਲ ਰਹੀ ਹੈ। ਅਸੀਂ ਉਸਦੇ ਪਰਿਵਾਰ ਦੇ ਨਜ਼ਦੀਕੀ ਸੰਪਰਕ ਵਿੱਚ ਹਾਂ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਔਖੀ ਘੜੀ ਵਿੱਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰ ਦੇ ਨਾਲ ਹਨ।
ਹੈਮਿਲਟਮ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਤੋਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਉਹ ਜੇਕਰ ਕਿਸੇ ਨੇ ਅਪਰ ਜੇਮਸ ਸਟ੍ਰੀਟ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਦੋਸ਼ੀਆਂ ਨੂੰ ਦੇਖਿਆ ਹੋਵੇ ਤਾਂ ਉਨ੍ਹਾਂ ਦੀ ਪਛਾਣ ਕਰਵਾਈ ਜਾਵੇ ਜਾਂ ਗੱਡੀਆਂ ਵਿੱਚ ਲੱਗੇ ਡੈਸ਼ ਕੈਮਾਂ ਵਿੱਚ ਜੇ ਕੁਝ ਰਿਕਾਰਡ ਹੋਇਆ ਹੋਵੇ ਤਾਂ ਪੁਲਿਸ ਨੂੰ ਦਿੱਤਾ ਜਾਵੇ।
Comments
Start the conversation
Become a member of New India Abroad to start commenting.
Sign Up Now
Already have an account? Login