ਅਸਲ ਵਿੱਚ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਜ਼ਰਾਈਲ 7 ਅਕਤੂਬਰ ਦੀਆਂ ਘਟਨਾਵਾਂ ਨੂੰ ਕਿਵੇਂ ਦੇਖਦਾ ਹੈ—ਭਾਵੇਂ 9/11 ਦੀ ਘਟਨਾ ਵਜੋਂ ਜਾਂ ਫਲਸਤੀਨੀਆਂ ਦੀ ਤਰਫੋਂ ਕੰਮ ਕਰ ਰਹੇ ਹਮਾਸ ਨਾਮੀ ਇੱਕ ਅੱਤਵਾਦੀ ਸੰਗਠਨ ਵੱਲੋਂ ਇੱਕ ਚੁਣੌਤੀ ਵਜੋਂ। ਪਿਛਲੇ ਕਈ ਦਿਨਾਂ ਦੀਆਂ ਘਟਨਾਵਾਂ ਪੱਛਮੀ ਬੈਂਕ, ਗਾਜ਼ਾ ਅਤੇ ਮੱਧ ਪੂਰਬ ਦੇ ਨਾਲਵੱਸਦੇ ਲੋਕਾਂ ਲਈ ਆਉਣ ਵਾਲੇ ਸੰਕਟਮਈ ਦੌਰ ਵੱਲ ਇਸ਼ਾਰਾ ਕਰਦੀਆਂ ਹਨ। ਹਮਾਸ ਨੂੰ ਖਤਮ ਕਰਨ ਦੇ ਨਾਂ 'ਤੇ, ਇਜ਼ਰਾਈਲ ਵਿਚ ਯੁਨਿਟੀ (ਏਕਤਾ) ਦੀ ਸਰਕਾਰ ਨੇ ਜਲਦਬਾਜੀ ਵਿਚ ਇਕ ਅਜਿਹਾ ਰਾਹ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਸਹੀ ਢੰਗ ਨਾਲ ਜੇਕਰ ਲਾਗੂ ਨਾ ਕੀਤਾ ਗਿਆ, ਤਾਂ ਇਹ ਉਲਟ ਸਾਬਤ ਹੋਵੇਗਾ।
ਬਦਨਾਮ ਹਮਾਸ ਵੱਲੋਂ ਵਹਿਸ਼ੀ ਅਤੇ ਬੇਰਹਿਮੀ ਭਰਿਆ ਹਮਲਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਜਿਸ ਦੀ ਯੋਜਨਾ ਸਾਲਾਂ ਵਿੱਚ ਨਹੀਂ ਤਾਂ ਮਹੀਨਿਆਂ ਵਿੱਚ ਹੋਈ ਹੋਣੀ ਹੈ। ਹਮਾਸ ਵਰਗੇ ਅੱਤਵਾਦੀ ਸੰਗਠਨ ਇੱਕ ਸੰਗੀਤ ਸਮਾਰੋਹ ਵਿੱਚ ਦਰਜਨਾਂ ਨੂੰ ਮਾਰਨ, ਨਿਰਦੋਸ਼ਾਂ ਨੂੰ ਬੰਧਕ ਬਣਾਉਣ ਅਤੇ ਯਹੂਦੀ ਰਾਜ ਨੂੰ ਸਬਕ ਸਿਖਾਉਣ ਦੇ ਨਾਮ 'ਤੇ ਛੋਟੇ ਬੱਚਿਆਂਨੂੰ ਮੌਤ ਦੇ ਘਾਟ ਉਤਾਰਨ ਦੇ ਸਮਰੱਥ ਹਨ। ਅਤੇ ਜੇ ਹਮਾਸ ਜਾਂ ਇਸਦੇ ਕਿਸੇ ਵੀ ਸਮਰਥਕ ਨੇ ਸੋਚਿਆ ਕਿ ਜਵਾਬ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਦੇ ਅਨੁਸਾਰ ਹੋਵੇਗਾ, ਤਾਂ ਇਹ ਉਨ੍ਹਾਂ ਦੀ ਗਲਤੀ ਹੈ।
ਜਵਾਬੀ ਕਾਰਵਾਈਆਂ ਅਕਸਰ ਅਨਉਚਿਤ ਹੁੰਦੀਆਂ ਹਨ ਅਤੇ ਇਜ਼ਰਾਈਲੀਆਂ ਨੇ ਜੋ ਦਿਖਾਇਆ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਵਹਿਸ਼ੀ ਹੁੰਦੀਆਂ ਹਨ - ਗਾਜ਼ਾ ਪੱਟੀ ਨੂੰ ਇਸ ਕਦਰ ਅੱਗ ਲੱਗੀ ਹੈ ਕਿ ਲੋਕ ਕਿਸੇ ਵੀ ਉਸ ਜਗ੍ਹਾ ਵੱਲ ਭੱਜ ਰਹੇ ਹਨ ਜੋ ਇੱਕ ਸੁਰੱਖਿਅਤ ਖੇਤਰ ਹੋਵੇਗਾ; ਲਗਭਗ 20 ਲੱਖ ਲੋਕਾਂ ਦੀ ਰਹਿਣ ਵਾਲੀ ਜਗ੍ਹਾ ਪਾਣੀ, ਬਿਜਲੀ ਅਤੇ ਭੋਜਨ ਤੋਂ ਕੱਟ ਦਿੱਤੀ ਗਈ ਹੈ; ਅਤੇ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕਸਬੇ ਦੇ ਅੱਧੇ ਹਿੱਸੇ ਨੂੰ ਥਾਂ ਛੱਡਣ ਲਈ ਨੋਟਿਸ ਦਿੱਤਾ ਗਿਆ ਹੈ, ਜਿਵੇਂ ਕਿ ਭਾਵ ਇਹ ਹੋਵੇ ਕਿ ਉੱਥੇ ਕੋਈ ਸੁਰੱਖਿਅਤ ਖੇਤਰ ਹੈ। ਬਾਕੀ ਦੁਨੀਆ ਇਜ਼ਰਾਈਲ ਦੇ ਨਾਲ ਵਧਦੀ ਇਸ ਜੰਗ ਦੀ ਭਿਆਨਕ ਸੰਭਾਵਨਾ ਨੂੰ ਦੇਖ ਰਹੀ ਹੈ। ਜਿਸ ਵਿੱਚ ਇਜ਼ਰਾਈਲ ਪਾਸ ਸ਼ੁਰੂਕੀਤੇ ਇਸ ਕੰਮ ਨੂੰ “ਮੁਕੰਮਲ” ਕਰਨ ਲਈ ਲੋੜੀਂਦੇ ਸੰਸਾਧਨ ਹਨ।
ਤੇਲ ਅਵੀਵ ਵਿੱਚ ਸਰਕਾਰ ਨੂੰ ਵਹਿਣ ਵਿੱਚ ਵਗਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਸਮੇਂ ਇਜ਼ਰਾਈਲ ਕੋਲ ਉਨ੍ਹਾਂ ਥਾਵਾਂ ਤੋਂ ਵੀ ਸਦਭਾਵਨਾ ਦਾ ਫੰਡ ਹੈ ਜੋ ਆਮ ਤੌਰ 'ਤੇ ਇਸ ਤੋਂ ਦੂਰ ਰਹਿੰਦੇ ਹਨ; ਅਤੇ ਇਸ ਦਾ ਬਹੁਤਾ ਸਬੰਧ ਹਮਾਸ ਦੁਆਰਾ ਕੀਤੇ ਗਏ ਹਮਲੇ ਦੇ ਨਾਲ ਸਾਹਮਣੇ ਆਈ ਬੇਰਹਿਮੀ ਦੇ ਪੈਮਾਨੇ ਨਾਲ ਹੈ। ਪਰ ਹਮਾਸ ਨੂੰ ਖ਼ਤਮ ਕਰਨਦੀ ਰਾਹ ਉੱਤੇ ਜਾ ਕੇ ਇਜ਼ਰਾਈਲ ਨੇ ਅਜਿਹਾ ਅਪਰਾਧ ਕੀਤਾ ਹੈ ਜਿਹੜਾ ਪਹਿਲਾਂ ਨਹੀਂ ਦੇਖਿਆ ਗਿਆ; ਅਤੇ ਗਾਜ਼ਾ ਦੇ 10 ਲੱਖ ਵਸਨੀਕਾਂ ਨੂੰ ਥਾਂ ਛੱਡਣ ਦੇ ਨੋਟਿਸ 'ਤੇ ਰੱਖਣਾ ਕਲਪਨਾ ਨਾ ਕੀਤੀ ਜਾਣ ਵਾਲੀ ਮਾਨਵਤਾ ਦੀ ਤਬਾਹੀ ਵੱਲ ਇਸ਼ਾਰਾ ਹੈ ਜੋ ਜਿਸ ਦੀਆਂ ਪਰਤਾਂ ਅਜੇ ਖੁੱਲ੍ਹਣੀਆਂ ਹਨ। ਪੂਰੀ ਤਾਕਤ ਨਾਲ ਕੀਤਾ ਜ਼ਮੀਨੀ ਹਮਲਾ ਬਹੁਤ ਹੀਭਿਆਨਕ ਦ੍ਰਿਸ਼ ਹੈ ਜਿਸ ਕਰਕੇ ਵੱਡੀ ਗਿਣਤੀ ਵਿੱਚ ਆਮ ਲੋਕ ਮਾਰੇ ਜਾਂਦੇ ਹਨ ਕਿਉਂਕਿ ਕਾਇਰ ਅੱਤਵਾਦੀ ਹਸਪਤਾਲਾਂ, ਔਰਤਾਂ ਅਤੇ ਬੱਚਿਆਂ ਦੇ ਵਿਚਕਾਰ ਅਤੇ ਧਾਰਮਿਕ ਸਥਾਨਾਂ ’ਤੇ ਲੁਕਦੇ ਹਨ।
ਇਜ਼ਰਾਈਲ ਨੂੰ ਸਮੁੱਚੇ ਰੂਪ ਵਿੱਚ ਦਹਿਸ਼ਤ ਦਾ ਸਾਹਮਣਾ ਕਰਨਾ ਪਵੇਗਾ। ਪਰ ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਦੀ ਕਾਰਵਾਈ ਆਮ ਫਲਸਤੀਨੀ ਨੂੰ ਪ੍ਰਭਾਵਿਤ ਨਾ ਕਰੇ ਜੋ ਇੱਕ ਪਾਸੇ ਹਮਾਸ, ਹਿਜ਼ਬੁੱਲਾ ਅਤੇ ਇਰਾਨ ਦੀ ਹੋਛੇ ਬਖੇੜੇ ਵਿੱਚ ਫਸਿਆ ਹੋਇਆ ਹੈ, ਅਤੇ ਦੂਜੇ ਪਾਸੇ ਇਜ਼ਰਾਈਲ ਅਤੇ ਇਸਦੇ ਗੁਆਂਢੀ ਅਰਬਹਾਲਾਤ ਸਧਾਰਨ ਕਰਨ ਦੀ ਸਿਆਸਤ ਵਿਚਕਾਰ। ਫ਼ਲਸਤੀਨੀ ਲੋਕਾਂ ਦੀਆਂ ਅਸਲ ਇੱਛਾਵਾਂ ਵੱਲ ਧਿਆਨ ਦੇਣ ਦੀ ਸ਼ੁਰੂਆਤ ਕਰਨਾ ਇੱਕ ਵਧੀਆ ਤਰੀਕਾ ਹੋਵੇਗਾ ਬਜਾਏ ਕਿ ਅੱਤਵਾਦੀ ਸੰਗਠਨਾਂ ਦੇ ਜੋ ਉਨ੍ਹਾਂ ਦੇ ਬੁਲਾਰਿਆਂ ਵਜੋਂ ਦਿਖਾਵਾ ਕਰ ਰਹੇ ਹਨ। ਇਹ ਬਿਨਾਂ ਸ਼ੱਕ ਮੁਸ਼ਕਲ ਹੈ ਪਰ ਕਦੇ ਵੀ ਦੇਰ ਨਹੀਂ ਹੁੰਦੀ।
Comments
Start the conversation
Become a member of New India Abroad to start commenting.
Sign Up Now
Already have an account? Login