ADVERTISEMENTs

ਕਾਸ਼ ਪਟੇਲ ਐੱਫਬੀਆਈ ਦੇ ਮੁਖੀ ਬਣੇ

ਅਮਰੀਕੀ ਸੈਨੇਟ ਨੇ 51-49 ਵੋਟਾਂ ਨਾਲ ਪਟੇਲ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਵੋਟਿੰਗ ਵਿੱਚ ਦੋ ਮੱਧਵਰਤੀ ਰਿਪਬਲਿਕਨ ਸੀਨੇਟਰ, ਮੈਨ ਦੀ ਸੁਜ਼ਨ ਕੋਲਿਨਜ਼ ਅਤੇ ਅਲਾਸਕਾ ਦੀ ਲੀਸਾ ਮੁਰਕੋਵਸਕੀ, ਨੇ ਪਟੇਲ ਦੀ ਨਿਯੁਕਤੀ ਦਾ ਵਿਰੋਧ ਕੀਤਾ, ਪਰ ਇਹ ਵਿਰੋਧ ਪਟੇਲ ਦੀ ਨਿਯੁਕਤੀ ਨੂੰ ਰੋਕ ਨਹੀਂ ਸਕਿਆ।

30 ਜਨਵਰੀ, 2025 ਨੂੰ ਵਾਸ਼ਿੰਗਟਨ, ਅਮਰੀਕਾ ਵਿੱਚ ਕੈਪੀਟਲ ਹਿੱਲ ਵਿਖੇ ਸੈਨੇਟ ਨਿਆਂਪਾਲਿਕਾ ਕਮੇਟੀ ਦੀ ਪੁਸ਼ਟੀ ਸੁਣਵਾਈ ਦੇ ਸਾਹਮਣੇ ਗਵਾਹੀ ਦਿੰਦੇ ਹੋਏ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਫਬੀਆਈ ਦੇ ਡਾਇਰੈਕਟਰ ਵਜੋਂ ਨਾਮਜ਼ਦ ਕਸ਼ ਪਟੇਲ / ਰਾਇਟਰਜ਼/ਐਵਲਿਨ ਹਾਕਸਟੀਨ/ਫਾਈਲ ਫੋਟੋ

ਅਮਰੀਕਾ ਦੀ ਰਾਜਧਾਨੀ ਵਿੱਚ ਰਿਪਬਲਿਕਨਾਂ ਦੇ ਵੱਡੇ ਸਮਰਥਨ ਨਾਲਕਸ਼ਯਪ ਪਟੇਲ ਉਰ ਕਾਸ਼ ਪਟੇਲ ਨੂੰ ਫੈਡਰਲ ਬਿਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤੀ ਕੀਤਾ ਗਿਆ ਹੈ। ਪਟੇਲਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਕੇ ਸਮਰਥਕ ਮੰਨੇ ਜਾਂਦੇ ਹਨਉਨ੍ਹਾਂ ਦੀ ਨਿਯੁਕਤੀ ਤੇ ਡੈਮੋਕ੍ਰੈਟਾਂ ਵੱਲੋਂ ਭਾਰੀ ਵਿਰੋਧ ਹੋਇਆਪਰ ਇਹ ਬੇਅਸਰ ਰਿਹਾ।

ਅਮਰੀਕੀ ਸੈਨੇਟ ਨੇ 51-49 ਵੋਟਾਂ ਨਾਲ ਪਟੇਲ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਵੋਟਿੰਗ ਵਿੱਚ ਦੋ ਮੱਧਵਰਤੀ ਰਿਪਬਲਿਕਨ ਸੀਨੇਟਰਮੈਨ ਦੀ ਸੁਜ਼ਨ ਕੋਲਿਨਜ਼ ਅਤੇ ਅਲਾਸਕਾ ਦੀ ਲੀਸਾ ਮੁਰਕੋਵਸਕੀਨੇ ਪਟੇਲ ਦੀ ਨਿਯੁਕਤੀ ਦਾ ਵਿਰੋਧ ਕੀਤਾਪਰ ਇਹ ਵਿਰੋਧ ਪਟੇਲ ਦੀ ਨਿਯੁਕਤੀ ਨੂੰ ਰੋਕ ਨਹੀਂ ਸਕਿਆ।

44 ਸਾਲਾ ਪਟੇਲ ਦੀ ਨਿਯੁਕਤੀ ਤੇ ਵਿਰੋਧ ਇਸ ਗੱਲ ਕਰਕੇ ਹੋਇਆ ਕਿ ਉਨ੍ਹਾਂ ਨੇ ਸਾਜ਼ਸ਼ ਥਿਓਰੀਆਂ ਨੂੰ ਵਧਾਵਾ ਦਿੱਤਾ, 6 ਜਨਵਰੀ 2021 ਨੂੰ ਕੈਪੀਟਲ ਤੇ ਹਮਲਾ ਕਰਨ ਵਾਲੇ ਟਰੰਪ ਸਮਰਥਕਾਂ ਦੀ ਰੱਖਿਆ ਕੀਤੀ ਅਤੇ ਮੰਨਿਆ ਕਿ ਇੱਕ ਡੀਪ ਸਟੇਟ’ ਟਰੰਪ ਦਾ ਵਿਰੋਧ ਕਰ ਰਹੀ ਹੈ।

ਸੈਨੇਟ ਵੱਲੋਂ ਟਰੰਪ ਦੀ ਸਭ ਨਿਯੁਕਤੀਆਂ ਦੀ ਮਨਜ਼ੂਰੀ ਹੁਣ ਤੱਕ ਦਿੱਤੀ ਜਾ ਚੁੱਕੀ ਹੈਜੋ ਕਿ ਪਾਰਟੀ ਤੇ ਉਨ੍ਹਾਂ ਦੀ ਪੱਕੀ ਪਕੜ ਦਰਸਾਉਂਦੀ ਹੈ। ਉਨ੍ਹਾਂ ਦੇ ਦੂਜੇ ਨਿਯੁਕਤ ਅਹੁਦੇਦਾਰਾਂ ਵਿੱਚ ਟੁਲਸੀ ਗਬਾਰਡ ਨੂੰ ਦੇਸ਼ ਦੀ ਗੁਪਤਚਰ ਏਜੰਸੀ ਦਾ ਮੁਖੀ ਅਤੇ ਵੈਕਸੀਨ ਸੰਦੇਹੀ ਰੋਬਰਟ ਐੱਫ ਕੇਨੇਡੀ ਜੂਨੀਅਰ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related