ADVERTISEMENTs

ਮਾਸਕੋ ਅੱਤਵਾਦੀ ਹਮਲਾ: ਮਰਨ ਵਾਲਿਆਂ ਦੀ ਗਿਣਤੀ 133 ਤੱਕ ਪੁੱਜੀ, 11 ਸ਼ੱਕੀ ਗ੍ਰਿਫਤਾਰ

ਰੂਸੀ ਏਜੰਸੀ ਸੰਘੀ ਸੁਰੱਖਿਆ ਸੇਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਇਨ੍ਹਾਂ ਦੋਸ਼ਾਂ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ਿੰਮੇਵਾਰੀ ਲਈ। / social media

ਰੂਸ ਦੇ ਮਾਸਕੋ ‘ਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਕੰਸਰਟ ਹਾਲ ‘ਤੇ ਹੋਏ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ ਤੇ 150 ਦੇ ਲਗਭਗ ਲੋਕ ਜ਼ਖਮੀ ਹੋ ਗਏ ਹਨ। 

 

ਅੱਤਵਾਦੀਆਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਮਾਸਕੋ ‘ਚ ਹਾਈ ਅਲਰਟ ਜਾਰੀ ਕਰਕੇ ਮੁਹਿੰਮ ਚਲਾਈ।

 

ਇਸ ਘਟਨਾ ‘ਚ ਹੁਣ ਤੱਕ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਬੰਦੂਕਧਾਰੀ ਹਨ ਜੋ ਹਮਲੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਫੜ ਲਿਆ।

ਰੂਸੀ ਸੁਰੱਖਿਆ ਏਜੰਸੀ ਮੁਤਾਬਕ ਹਮਲਾਵਰਾਂ ਦੇ ਯੂਕਰੇਨ ਵਿੱਚ ਸੰਪਰਕ ਸਨ ਅਤੇ ਉਹ ਸਰਹੱਦ ਵੱਲ ਭੱਜ ਰਹੇ ਸਨ। ਹਾਲਾਂਕਿ, ਉਹਨਾਂ ਨੂੰ ਰੂਸ-ਯੂਕਰੇਨ ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਬ੍ਰਾਇੰਸਕ ਸੂਬੇ ਵਿੱਚ ਫੜ ਲਿਆ ਗਿਆ ਸੀ। 

 

ਰੂਸੀ ਏਜੰਸੀ ਸੰਘੀ ਸੁਰੱਖਿਆ ਸੇਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਇਨ੍ਹਾਂ ਦੋਸ਼ਾਂ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਰਿਪੋਰਟਾਂ ਮੁਤਾਬਕ ਫੋਜ ਦੀ ਵਰਦੀ ‘ਚ ਘੱਟ ਤੋਂ ਘੱਟ ਤਿੰਨ ਬੰਦੂਕਧਾਰੀ ਕੰਸਰਟ ਹਾਲ ‘ਚ ਦਾਖਲ ਹੋਏ ਅਤੇ ਅੰਦਰ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਲੋਕ ਜ਼ਖਮੀ ਹੋਏ ਹਨ।

 

ਰੂਸੀ ਸਮਾਚਾਰ ਏਜੰਸੀ ਟਾਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਮਾਰਤ ‘ਚ ਧਮਾਕਾ ਵੀ ਹੋਇਆ ਅਤੇ ਅੱਗ ਲੱਗ ਗਈ। ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ਿੰਮੇਵਾਰੀ ਲਈ। 

 

ਇਕ ਅਮਰੀਕੀ ਖੁਫੀਆ ਅਧਿਕਾਰੀ ਨੇ ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਅਫਗਾਨਿਸਤਾਨ ਵਿਚ ਇਸ ਸਮੂਹ ਦੀ ਇਕ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਇਹ ਜਾਣਕਾਰੀ ਰੂਸੀ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related