ਆਸਟ੍ਰੇਲੀਆ ਦੇ ਮੈਲਬੌਰਨ 'ਚ ਪੜ੍ਹਨ ਲਈ ਗਏ ਹਰਿਆਣਾ ਦੇ ਵਿਦਿਆਰਥੀ ਨਵਜੀਤ ਸੰਧੂ ਦੀ ਐਤਵਾਰ ਨੂੰ ਹੱਤਿਆ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ 22 ਸਾਲਾਂ ਨਵਜੀਤ ਸੰਧੂ ਆਸਟ੍ਰੇਲੀਆ ਦੇ ਮੈਲਬੌਰਨ 'ਚ ਦੋ ਸਾਲ ਪਹਿਲਾਂ ਗਿਆ ਸੀ ਅਤੇ ਉੱਥੇ ਐਮਟੈਕ ਦੀ ਡਿਗਰੀ ਲਈ ਪੜ੍ਹ ਰਿਹਾ ਸੀ।
ਇਹ ਘਟਨਾ ਵਿਦਿਆਰਥੀਆਂ ਦੇ ਆਪਸੀ ਝਗੜੇ ਕਾਰਨ ਵਾਪਰੀ ਹੈ ਅਤੇ ਸ਼ੱਕੀ ਦੋਸ਼ੀ ਹਰਿਆਣਾ ਦੇ ਦੋ ਭਰਾ ਹਨ ਜੋ ਫਿਲਹਾਲ ਫਰਾਰ ਚੱਲ ਰਹੇ ਹਨ।
ਨਵਜੀਤ ਦੇ ਪਰਿਵਾਰ ਨੂੰ ਉਸ ਸਮੇਂ ਹੈਰਾਨ ਕਰਨ ਵਾਲੀ ਖ਼ਬਰ ਮਿਲੀ ਜਦੋਂ ਐਤਵਾਰ ਤੜਕੇ 2 ਵਜੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਫ਼ੋਨ ਕੀਤਾ। ਉਨ੍ਹਾਂ ਦੱਸਿਆ ਕਿ ਨਵਜੀਤ ਨੂੰ ਮਾਰ ਦਿੱਤਾ ਗਿਆ ਹੈ। ਕਰਨਾਲ 'ਚ ਨਵਜੀਤ ਦੇ ਚਾਚਾ ਮੁਤਾਬਕ ਉਨ੍ਹਾਂ ਦੀ ਉਸ ਨਾਲ ਕੁਝ ਦਿਨ ਪਹਿਲਾਂ ਹੀ ਗੱਲ ਹੋਈ ਸੀ।
ਨਵਜੀਤ ਦੇ ਪਿਤਾ ਜਤਿੰਦਰ ਸੰਧੂ ਜੋ ਕਿ ਇੱਕ ਕਿਸਾਨ ਹਨ, ਉਹਨਾਂ ਨੇ ਦੱਸਿਆ ਕਿ ਨਵਜੀਤ ਦੇ ਦੇ ਕਮਰੇ ਦੇ ਸਾਥੀਆਂ ਨਾਲ ਉਸ ਦੀ ਲੜਾਈ ਤੋਂ ਬਾਅਦ ਸ਼ਰਵਣ ਕੁਮਾਰ ਨਾਂ ਦਾ ਵਿਅਕਤੀ ਉਸ ਦਾ ਕਮਰਾ ਛੱਡ ਕੇ ਨਵਜੀਤ ਦੇ ਫਲੈਟ ਵਿਚ ਚਲਾ ਗਿਆ।
ਬਾਅਦ 'ਚ ਸ਼ਰਵਨ ਦੇ ਗੁੱਸੇ 'ਚ ਆਏ ਰੂਮਮੇਟ ਨੇ ਉਸ ਨੂੰ ਬੁਲਾਇਆ ਅਤੇ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਸ਼ਰਵਨ ਨੇ ਫਿਰ ਨਵਜੀਤ ਨੂੰ ਆਪਣੇ ਨਾਲ ਜਾਣ ਲਈ ਕਿਹਾ। ਜਦੋਂ ਉਹ ਉੱਥੇ ਪਹੁੰਚੇ ਤਾਂ ਸ਼ਰਵਨ ਦੇ ਕਮਰੇ ਵਾਲਿਆਂ ਨੇ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਨਵਜੀਤ ਦੀ ਛਾਤੀ 'ਤੇ ਤਿੰਨ ਵਾਰ ਚਾਕੂ ਮਾਰ ਦਿੱਤੇ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਨਵਜੀਤ ਦੇ ਪਿਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਪੁੱਤਰ ਦੀ ਲਾਸ਼ ਨੂੰ ਸਸਕਾਰ ਲਈ ਘਰ ਵਾਪਸ ਲਿਆਉਣ ਵਿੱਚ ਮਦਦ ਕਰੇ।
Comments
Start the conversation
Become a member of New India Abroad to start commenting.
Sign Up Now
Already have an account? Login