l ਪ੍ਰਿੰਸ ਵਿਲੀਅਮ ਕਾਉਂਟੀ ਨੇ ਅਪ੍ਰੈਲ 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ ਐਪ੍ਰੀਸ਼ੀਏਸ਼ਨ ਮਹੀਨੇ" ਵਜੋਂ ਐਲਾਨਿਆ 

ADVERTISEMENTs

ਪ੍ਰਿੰਸ ਵਿਲੀਅਮ ਕਾਉਂਟੀ ਨੇ ਅਪ੍ਰੈਲ 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ ਐਪ੍ਰੀਸ਼ੀਏਸ਼ਨ ਮਹੀਨੇ" ਵਜੋਂ ਐਲਾਨਿਆ 

ਵਾਸ਼ਿੰਗਟਨ ਡੀਸੀ ਮੈਟ੍ਰੋਪਾਲਿਟਨ ਖੇਤਰ ਦੇ ਉੱਤਰੀ ਵਰਜੀਨੀਆਂ ਦੀ ਪ੍ਰਿੰਸ ਵਿਲੀਅਮ ਕਾਉਂਟੀ ਨੇ ਅਪ੍ਰੈਲ 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ ਐਪ੍ਰੀਸ਼ੀਏਸ਼ਨ ਮਹੀਨੇ" ਵਜੋਂ ਐਲਾਨਿਆ ਹੈ।

ਕਾਉਂਟੀ ਚੇਅਰ ਡਿਸ਼ੰਡ੍ਰਾ ਜੈਫਰਸਨ ਅਤੇ ਸੁਪਰਵਾਇਜ਼ਰੀ ਬੋਰਡ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਇਲਾਕੇ ਦੇ ਸਿੱਖ ਤੇ ਪੰਜਾਬੀ  ਭਾਈਚਾਰੇ ਨੂੰ ਆਮਤ੍ਰਿੰਤ ਕੀਤਾ ਗਿਆ ਸੀ / NIA

ਵਰਜੀਨੀਆ: ਸਿੱਖਾਂ ਅਤੇ ਪੰਜਾਬੀਆਂ ਵਲੋਂ ਅਮਰੀਕਾ ਦੇ ਹਰ ਖੇਤਰ ਵਿੱਚ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਨੂੰ ਵੇਖਦਿਆਂ 8 ਅਪ੍ਰੈਲ 2025 ਨੂੰ ਸ਼ਾਮੀਂ 7 ਵਜੇ ਪ੍ਰਿੰਸ ਵਿਲੀਅਮ ਕਾਉਂਟੀ ਦੇ ਸੁਪਰਵਾਇਜ਼ਰੀ ਬੋਰਡ ਵਲੋਂ ਪ੍ਰਿੰਸ ਵਿਲੀਅਮ ਕਾਉਂਟੀ ਨੇ ਅਪ੍ਰੈਲ 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ ਐਪ੍ਰੀਸ਼ੀਏਸ਼ਨ ਮਹੀਨੇ" ਵਜੋਂ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਕਰਨ ਸਮੇਂ ਕਾਉਂਟੀ ਚੇਅਰ ਡਿਸ਼ੰਡ੍ਰਾ ਜੈਫਰਸਨ ਅਤੇ ਸੁਪਰਵਾਇਜ਼ਰੀ ਬੋਰਡ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਇਲਾਕੇ ਦੇ ਸਿੱਖ ਤੇ ਪੰਜਾਬੀ  ਭਾਈਚਾਰੇ ਨੂੰ ਉਚੇਚੇ ਤੌਰ ਤੇ ਆਮਤ੍ਰਿੰਤ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ ਇਸੇ ਤਰਾਂ ਦੇ ਐਲਾਨਾਮੇ ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ, ਨਿਊ ਯਾਰਕ, ਪੇਨਸਿਲਵੇਨਿਆ, ਤੇ ਵਰਜਿਨੀਆਂ ਵਰਗੇ ਸੂਬਿਆਂ ਦੇ ਆਪਣੇ ਸਦਨਾਂ ਵਿੱਚ ਵੀ ਪੇਸ਼ ਹੋਏ ਹਨ, ਜੋ ਕਿ ਸ਼ਲਾਘਾਯੋਗ ਕਦਮ ਸਨ। 

ਇਹਨਾਂ ਐਲਾਨਨਾਮਿਆਂ ਤੋਂ ਸਿੱਧ ਹੁੰਦਾ ਹੈ ਕਿ ਅਮਰੀਕਾ ਦੇ ਜਮੀਨੀ ਪੱਧਰ ਦੀਆਂ ਸਰਕਾਰਾਂ ਤੇ ਲੋਕਾਂ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਅਸਰ ਰਸੂਖ ਦੇ ਨਾਲ ਨਾਲ, ਨੌਜਵਾਨ ਜੇ ਚਾਹੁਣ ਤੇ ਹਰ ਤਰਾਂ ਦੀ ਸਫ਼ਲਤਾ ਸਿੱਖੀ ਸਰੂਪ ਨੂੰ ਤਿਆਗਣ ਤੋਂ ਬਿਨਾਂ ਵੀ ਹਾਸਲ ਕਰ ਸੱਕਦੇ ਨੇ। 

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਇਸ ਸਾਰੀ ਪ੍ਰਕਿਰਿਆ ਨੂੰ ਅੰਜਾਮ ਦੇਣ ਵਿੱਚ ਕਾਉਂਟੀ ਦੇ ਸੋਇਲ ਅਤੇ ਵਾਟਰ ਡਾਇਰੈਕਟਰ ਮਨਸਿਮਰਨ ਸਿੰਘ ਕਾਹਲੋਂ ਦਾ ਸਾਥ ਕਾਉਂਟੀ ਚੇਅਰ ਡਿਸ਼ੰਡ੍ਰਾ ਜੈਫਰਸਨ ਨੇ ਪੁਰਜੋਰ ਤਰੀਕੇ ਨਾਲ ਦਿੱਤਾ। ਇੱਕ ਇਹ ਗੱਲ ਵੀ ਬੇਹੱਦ ਮਹੱਤਵਪੂਰਨ ਹੈ ਕਿ ਅਪ੍ਰੈਲ ਦਾ ਮਹੀਨਾ ਕਾਉਂਟੀ ਵਾਸਤੇ ਬਹੁਤ ਖਾਸ ਤੇ ਰੁਝੇਵਿਆਂ ਭਰਿਆ ਹੁੰਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਆਉਣ ਵਾਲੇ ਸਾਲ ਦੇ ਆਰਥਿਕ ਫੈਸਲੇ ਕੀਤੇ ਜਾਂਦੇ ਹਨ। ਇਸ ਦੇ ਰਹਿੰਦਿਆਂ ਸੁਪਰਵਾਈਜ਼ਰਾਂ ਨੇ ਇਸ ਸਮਾਗਮ ਲਈ ਸਮਾਂ ਕੱਢਿਆ ਤੇ ਇਹ ਮਤਾ ਪਾਸ ਕੀਤਾ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related