ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਰਕੀਟੈਕਚਰ ਵਿਭਾਗ ਵਿਚ ਪ੍ਰੋਫੈਸਰ ਦੇ ਤੌਰ ’ਤੇ ਸੇਵਾ ਦੇ ਰਹੇ ਪ੍ਰੋ. ਕਰਮਜੀਤ ਸਿੰਘ ਚਾਹਲ ਨੂੰ ਯੂਨੀਵਰਸਿਟੀ ਦਾ ਨਵਾਂ ਰਜਿਸਟ੍ਰਾਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ ਨੂੰ ਵਾਧੂ ਜ਼ਿੰਮੇਵਾਰੀ ਵਜੋਂ ਸੌਂਪੀ ਗਈ ਹੈ।
ਪ੍ਰੋ. ਚਾਹਲ ਇਕ ਮਾਹਿਰ ਅਧਿਆਪਕ, ਖੋਜਕਾਰ ਅਤੇ ਪ੍ਰਸ਼ਾਸਨਕ ਅਨੁਭਵ ਦਾ ਲੰਮਾ ਤਜਰਬਾ ਰੱਖਦੇ ਹਨ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਉਹ ਡੀਨ, ਵਿਭਾਗ ਮੁਖੀ, ਤੇ ਯੂਨੀਵਰਸਿਟੀ ਦੀਆਂ ਇਮਾਰਤੀ ਯੋਜਨਾਵਾਂ ਦੇ ਇੰਚਾਰਜ ਵਜੋਂ ਕਈ ਮਹੱਤਵਪੂਰਨ ਅਹੁਦਿਆਂ ’ਤੇ ਰਹਿ ਚੁੱਕੇ ਹਨ।ਉਨ੍ਹਾਂ ਦੀ ਖੋਜ ’ਚ ਵਿਰਾਸਤੀ ਆਰਕੀਟੈਕਚਰ, ਪ੍ਰਪੱਕ ਵਿਕਾਸ ਅਤੇ ਸ਼ਹਿਰੀ ਯੋਜਨਾ ਬੰਦੀ ਖਾਸ ਰੂਪ ’ਚ ਸ਼ਾਮਿਲ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਕਰਮਜੀਤ ਸਿੰਘ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ ਵਿਸ਼ਵਾਸ ਜਤਾਇਆ ਕਿ "ਉਨ੍ਹਾਂ ਦੀ ਨੇਤ੍ਰਿਤਵ ਯੋਗਤਾ ਅਤੇ ਅਨੁਭਵ ਯੂਨੀਵਰਸਿਟੀ ਦੇ ਵਿਕਾਸ ’ਚ ਸਹਾਇਕ ਹੋਵੇਗੀ"।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਵਲੋਂ ਕੀਤੀ ਗਈ ਇਸ ਨਿਯੁਕਤੀ ਦਾ ਨਾ ਸਿਰਫ਼ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਵੀ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕਾਂ ਅਤੇ ਰਹਿ ਚੁੱਕੇ ਵਿਦਿਆਰਥੀਆਂ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਦੇ ਹੁਣੇ ਜਿਹੇ ਸੇਵਾਮੁਕਤ ਹੋਏ ੳਪ ਕੁਲਪਤੀ ਅਤੇ ਰਜਿਸਟਰਾਰ ਇਸ ਯੂਨੀਵਰਸਿਟੀ ਦੇ ਟੀਚਿੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੁਕੱਦਮੇਬਾਜ਼ੀ ਵਿੱਚ ਉਲਝੇ ਰਹਿਣ ਕਾਰਨ ਇਹ ਯੂਨੀਵਰਸਿਟੀ ਲੰਮਾ ਸਮਾਂ ਵਿਵਾਦਾਂ ਵਿੱਚ ਘਿਰੀ ਰਹੀ ਹੈ।
ਨਵੇਂ ਉਪ ਕੁਲਪਤੀ ਵਲੋਂ ਆਪਣਾ ਅਹੁਦਾ ਸੰਭਾਲਣ ਦੇ ਨਾਲ ਹੀ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਸਰਹੱਦੀ ਖੇਤਰ ਦੀ ਇਸ ਯੂਨੀਵਰਸਿਟੀ ਤੋਂ ਮੁੜ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login