ADVERTISEMENTs

ਪੰਜਾਬ ਬਜਟ ਸੈਸ਼ਨ 2024: ਸੀਐਮ ਮਾਨ ਨੇ ਵਿਧਾਨ ਸਭਾ ਦੇ ਗੇਟ ਨੂੰ ਤਾਲਾ ਲਾਉਣ ਲਈ ਕਿਹਾ

ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਭਗਵੰਤ ਮਾਨ ਵਿਚਕਾਰ ਤਿੱਖੀ ਬਹਿਸ ਹੋਈ। ਸੀਐਮ ਨੇ ਸਪੀਕਰ ਨੂੰ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ, ਇਸ ਲਈ ਵਿਧਾਨ ਸਭਾ ਦੇ ਗੇਟ ਨੂੰ ਤਾਲਾ ਲਾਓ...

ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਭਗਵੰਤ ਮਾਨ ਵਿਚਕਾਰ ਤਿੱਖੀ ਬਹਿਸ / Punjab government

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸੀਐਮ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ। ਸੀਐਮ ਮਾਨ ਨੇ ਸਪੀਕਰ ਨੂੰ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਗੇਟ ਨੂੰ ਤਾਲਾ ਲਾਉਣ ਲਈ ਕਿਹਾ। ਇਸ ਗੱਲ 'ਤੇ ਪ੍ਰਤਾਪ ਬਾਜਵਾ ਦੀ ਸੀਐਮ ਮਾਨ ਨਾਲ ਬਹਿਸ ਹੋ ਗਈ।


ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ 'ਤੇ ਬਹਿਸ ਹੋ ਰਹੀ ਹੈ। ਜਿਵੇਂ ਹੀ ਸੀਐਮ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਨੂੰ ਤਾਲਾ ਤੇ ਚਾਬੀ ਭੇਟ ਕੀਤੀ। 

ਸੀਐਮ ਮਾਨ ਨੇ ਕਿਹਾ ਕਿ ਮੇਰਾ ਸੱਚ ਬੋਲਣਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ। ਉਨ੍ਹਾਂ ਨੇ ਕਿਹਾ ਕਿ ਤਾਲਾ ਬਾਹਰੋਂ ਨਹੀਂ ਅੰਦਰੋਂ ਲਾਇਆ ਜਾਵੇਗਾ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਹੇ। 

ਇਸ ਗੱਲ ਤੋਂ ਬਾਅਦ ਪ੍ਰਤਾਪ ਬਾਜਵਾ ਗੁੱਸੇ 'ਚ ਆ ਗਏ ਅਤੇ ਮੁੱਖ ਮੰਤਰੀ ਦੇ ਸੰਬੋਧਨ ਕਰਨ ਦੇ ਢੰਗ 'ਤੇ ਵਿਅੰਗ ਕੱਸਦੇ ਹੋਏ ਕਹਿਣ ਲੱਗੇ ਇਹ ਤੂੰ-ਤੂੰ ਕੀ ਹੁੰਦਾ ਹੈ। ਤੁਸੀ ਹਰੇਕ ਨਾਲ ਤੂੰ-ਤੂੰ ਕਰਕੇ ਗੱਲ ਕਰਦੇ ਹੋ।

ਸੀਐਮ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਕਿਹਾ ਕਿ ਪੰਜਾਬ ਵਿੱਚ 13-0 ਦੇ ਹਾਲਾਤ ਬਣਨਗੇ। ਪੰਜਾਬ ਕਾਂਗਰਸ ਪਾਰਟੀ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਸੀਐਮ ਨੇ ਕਿਹਾ ਕਿ ਪੰਜਾਬ ਦੇ 70 ਫੀਸਦੀ ਕਾਂਗਰਸੀ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੇ ਆਗੂਆਂ ਦੀਆਂ ਫਾਈਲਾਂ ਹਨ।

ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਨੂੰ ਬਜਟ ਭਾਸ਼ਣ ਨਹੀਂ ਪੜ੍ਹਨ ਦਿੱਤਾ ਸੀ। ਇਸ ਕਾਰਨ ਰਾਜਪਾਲ ਨੇ ਪਹਿਲੀ ਤੇ ਆਖਰੀ ਸਤਰ ਪੜ੍ਹ ਕੇ ਭਾਸ਼ਣ ਸਮਾਪਤ ਕਰ ਦਿੱਤਾ ਸੀ।

ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇ ਪਹਿਲੇ ਦਿਨ ਹੀ ਕਾਫੀ ਹੰਗਾਮਾ ਕੀਤਾ ਸੀ। ਇਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਮਹਿਜ਼ 13 ਮਿੰਟਾਂ ਵਿੱਚ ਹੀ ਸਮਾਪਤ ਹੋ ਗਈ ਸੀ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related