ADVERTISEMENTs

ਪੰਜਾਬ: ਅਮਰੀਕਾ ਤੋਂ ਡਿਪੋਰਟ ਨੌਜਵਾਨ ਦੀ ਸ਼ਿਕਾਇਤ 'ਤੇ ਕਿਸਾਨ ਆਗੂ ਸਮੇਤ ਚਾਰ 'ਤੇ ਕੇਸ ਦਰਜ

ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਡੇਢ ਕਿੱਲਾ ਜ਼ਮੀਨ ਵੇਚ ਕੇ ਅਤੇ ਘਰ ਨੂੰ ਗਹਿਣੇ ਰੱਖ ਕੇ 43 ਲੱਖ ਰੁਪਏ ਇਕੱਠੇ ਕੀਤੇ ਅਤੇ ਇਹ ਰਕਮ ਇਮੀਗ੍ਰੇਸ਼ਨ ਏਜੰਟਾਂ ਨੂੰ ਦਿੱਤੀ, ਜਿਨ੍ਹਾਂ ਨੇ ਉਸਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ।

ਕਿਸਾਨ ਆਗੂ ਸੁਖਵਿੰਦਰ ਸਿੰਘ ਖ਼ਿਲਾਫ਼ FIR ਦਰਜ ਕੀਤੀ ਗਈ ਹੈ / X

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਮੋਗਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਅਰਾਈਆ ਦੇ ਨੌਜਵਾਨ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਧਰਮਕੋਟ ਪੁਲਿਸ ਥਾਣੇ ਵਿੱਚ ਇਮੀਗ੍ਰੇਸ਼ਨ ਏਜੰਟ ਸੁਖਵਿੰਦਰ ਸਿੰਘ ਸੁਖ ਗਿੱਲ, ਉਸਦੀ ਮਾਤਾ ਪ੍ਰੀਤਮ ਕੌਰ, ਭਰਾ ਤਲਵਿੰਦਰ ਸਿੰਘ ਅਤੇ ਚੰਡੀਗੜ੍ਹ ਦੇ ਏਜੰਟ ਗੁਰਪ੍ਰੀਤ ਸਿੰਘ ਖਿਲਾਫ਼ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਸੁਖਵਿੰਦਰ ਸਿੰਘ ਸੁਖ ਗਿੱਲ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਹਨ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਡੇਢ ਕਿੱਲਾ ਜ਼ਮੀਨ ਵੇਚ ਕੇ ਅਤੇ ਘਰ ਨੂੰ ਗਹਿਣੇ ਰੱਖ ਕੇ 43 ਲੱਖ ਰੁਪਏ ਇਕੱਠੇ ਕੀਤੇ ਅਤੇ ਇਹ ਰਕਮ ਇਮੀਗ੍ਰੇਸ਼ਨ ਏਜੰਟਾਂ ਨੂੰ ਦਿੱਤੀ, ਜਿਨ੍ਹਾਂ ਨੇ ਉਸਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਸੁਖਵਿੰਦਰ ਸਿੰਘ ਨੇ ਉਸਨੂੰ ਕਿਹਾ ਸੀ ਕਿ ਅਮਰੀਕਾ ਦਾ ਵੀਜ਼ਾ ਲੱਗ ਚੁੱਕਾ ਹੈ, ਪਰ ਫਲਾਈਟ ਵਾਲੇ ਦਿਨ ਉਸਨੂੰ ਪਾਸਪੋਰਟ ਦਿੱਤਾ ਗਿਆ ਜਿਸ 'ਤੇ ਸ਼ੈਨੇਗਨ (ਯੂਰਪ ਸਮੂਹ ਦੇਸ਼ਾਂ ਦਾ) ਵੀਜ਼ਾ ਸੀ। ਇਸ ਤਰ੍ਹਾਂ, ਉਸਨੂੰ ਡੌਂਕੀ ਰੂਟ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਗੁਜ਼ਾਰਦੇ ਹੋਏ ਅਮਰੀਕਾ ਦੇ ਬਾਰਡਰ 'ਤੇ 27 ਜਨਵਰੀ 2025 ਨੂੰ ਪਹੁੰਚਾਇਆ ਗਿਆ।

ਅਮਰੀਕਾ ਬਾਰਡਰ 'ਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ 18 ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਡਿਪੋਰਟ ਕਰਕੇ ਫੌਜੀ ਜਹਾਜ਼ ਰਾਹੀਂ 15 ਫ਼ਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਭੇਜ ਦਿੱਤਾ। ਜਸਵਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਇਮੀਗ੍ਰੇਸ਼ਨ ਏਜੰਟਾਂ ਨੇ ਧੋਖਾਧੜੀ ਕਰਕੇ ਉਸਦੇ ਪਰਿਵਾਰ ਤੋਂ 43 ਲੱਖ ਰੁਪਏ ਵਸੂਲ ਕਰ ਲਏ ਅਤੇ ਉਸਦਾ ਭਵਿੱਖ ਅਣਸ਼ਚਿਤਤਾ ਵਿੱਚ ਧੱਕ ਦਿੱਤਾ।

ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related