ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ “ਬਜ਼ਮ-ਏ-ਫ਼ਰੋਗ਼-ਏ-ਫ਼ਨ ਔ ਅਦਬ ਆਸਟ੍ਰੇਲੀਆ” ਦੇ ਬੈਨਰ ਹੇਠ ਇੱਕ ਵਿਸ਼ੇਸ਼ ਸਮਾਗਮ “ਇੱਕ ਸ਼ਾਮ ਨਫ਼ਸ ਅੰਬਾਲਵੀ ਦੇ ਨਾਮ” ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਰਦੂ ਦੇ ਮਸ਼ਹੂਰ ਸ਼ਾਇਰ ਡਾ. ਨਫ਼ਸ ਅੰਬਾਲਵੀ ਨੂੰ ਉਮਦਾ ਉਰਦੂ ਸ਼ਾਇਰੀ ਲਈ “ਰੀਕਾਗਨੀਸ਼ਨ ਅਵਾਰਡ” ਨਾਲ ਨਵਾਜਿਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਨਫ਼ਸ ਅੰਬਾਲਵੀ ਖੁਦ ਸਨ।
ਦੇਸ਼ ਅਤੇ ਵਿਦੇਸ਼ ਵਿੱਚ ਕਰਵਾਏ ਗਏ ਕਈ ਉਰਦੂ ਮੁਸ਼ਾਇਰਿਆਂ ਵਿੱਚ ਭਾਗ ਲੈ ਚੁੱਕੇ ਡਾ. ਨਫ਼ਸ ਅੰਬਾਲਵੀ ਨੂੰ ਵਿਦੇਸ਼ੀ ਧਰਤੀ ’ਤੇ ਇਹ ਪਹਿਲਾ ਇਨਾਮ ਮਿਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਭਾਰਤ ਵਿੱਚ ਉਮਦਾ ਉਰਦੂ ਸ਼ਾਇਰੀ ਦੀ ਪੁਸਤਕ ਲਈ ਹਰਿਆਣਾ ਉਰਦੂ ਅਕਾਦਮੀ ਵੱਲੋਂ ਕਈ ਵਾਰ ਅਕਾਦਮੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ 1992 ਵਿੱਚ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਗਿਆਨੀ ਜੈਲ ਸਿੰਘਚ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਡਾ. ਨਫ਼ਸ ਅੰਬਾਲਵੀ ਨੇ ਇਸ ਸਨਮਾਨ ਲਈ “ਬਜ਼ਮ-ਏ-ਫ਼ਰੋਗ਼-ਏ-ਫ਼ਨ ਔ ਅਦਬ ਆਸਟ੍ਰੇਲੀਆ” ਅਤੇ ਖਾਸ ਤੌਰ ’ਤੇ ਸੰਸਥਾ ਦੇ ਪ੍ਰਧਾਨ ਅਖ਼ਤਰ ਅਲੀ ਦਾ ਧੰਨਵਾਦ ਕੀਤਾ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਨਰਮ ਅਤੇ ਭਾਵੁਕ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਹ ਸਿਰਫ਼ ਮੇਰਾ ਨਹੀਂ, ਸਗੋਂ ਮੇਰੇ ਨਾਲ ਮੇਰੇ ਸ਼ਹਿਰ ਅੰਬਾਲਾ, ਹਰਿਆਣਾ ਰਾਜ ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਨੂੰ ਪਸੰਦ ਕਰਨ ਵਾਲਿਆਂ ਦਾ ਵੀ ਸਨਮਾਨ ਹੈ। ਉਨ੍ਹਾਂ ਆਪਣੇ ਸ਼ਹਿਰ ਅੰਬਾਲਾ ਵਲੋਂ ਸਿਡਨੀ ਵਿੱਚ ਮੌਜੂਦ ਸਾਰੀਆਂ ਸ਼ਖ਼ਸੀਅਤਾਂ ਅਤੇ ਸਾਹਿਤਕਾਰਾਂ ਦਾ ਵੀ ਧੰਨਵਾਦ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਅਖ਼ਤਰ ਅਲੀ ਨੇ ਡਾ. ਨਫ਼ਸ ਅੰਬਾਲਵੀ ਦੇ ਪੂਰੇ ਸਾਹਿਤਕ ਜੀਵਨ ’ਤੇ ਰੋਸ਼ਨੀ ਪਾਇ। ਉਸ ਤੋਂ ਬਾਅਦ, ਇੱਕ ਪ੍ਰਸਤੁਤੀ ਰਾਹੀਂ ਉਨ੍ਹਾਂ ਭਾਰਤ ਵਿੱਚ ਉਰਦੂ ਭਾਸ਼ਾ ਅਤੇ ਸਾਹਿਤ ਦੀ ਉਤਪੱਤੀ ਅਤੇ ਵਿਕਾਸ ’ਤੇ ਚਾਨਣ ਪਾਇਆ ਅਤੇ ਭਾਰਤ ਦੀਆਂ ਕਈ ਵਿਸ਼ਵ ਪ੍ਰਸਿੱਧ ਉਰਦੂ ਸਾਹਿਤਕ ਹਸਤੀਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਉਰਦੂ ਸਾਹਿਤ ਦੀ ਦੁਨੀਆ ਵਿੱਚ ਆਪਣੀ ਸ਼ਾਇਰੀ ਨਾਲ ਆਪਣੀ ਪਛਾਣ ਬਣਾਈ। ਇਨ੍ਹਾਂ ਵਿੱਚ ਖ਼ਾਸ ਤੌਰ ’ਤੇ ਪ੍ਰੋਫੈਸਰ ਗੋਪੀਚੰਦ ਨਾਰੰਗ, ਓਮਕ੍ਰਿਸ਼ਨ ਰਹਤ, ਸ਼ਾਦਾਬ ਭਟਨਾਗਰ, ਗੁਲਜ਼ਾਰ ਦੇਹਿਲਵੀ ਅਤੇ ਹੋਰ ਕਈ ਸਾਹਿਤਕ ਹਸਤੀਆਂ ਸ਼ਾਮਲ ਸਨ।
Comments
Start the conversation
Become a member of New India Abroad to start commenting.
Sign Up Now
Already have an account? Login