ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਤਰਫ਼ੋਂ ਸਖ਼ਤ ਰੁਖ ਅਖ਼ਤਿਆਰ ਕੀਤੇ ਜਾਣ ਮਗਰੋਂ ਵੀਰਵਾਰ ਨੂੰ ਪਾਕਿਸਤਾਨ ਸਰਕਾਰ ਨੇ ਵੀ ਕੁਝ ਜਵਾਬੀ ਕਾਰਵਾਈਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਸਿੰਧੂ ਨਦੀ ਦਾ ਜਲ ਬੰਦ ਕਰਨਾ ‘ਜੰਗ ਛੇੜਣ ਵਾਲਾ ਕੰਮ’ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ 1972 ਸਿਮਲਾ ਸੰਧੀ ਨੂੰ ਵੀ ਮੁਅੱਤਲ ਅਤੇ ਆਪਣੇ ਹਵਾਈ ਖੇਤਰ ਨੂੰ ਭਾਰਤੀ ਉਡਾਣਾਂ ਲਈ ਬੰਦ ਕਰ ਦਿੱਤਾ ਹੈ – ਜਿਸ ਤਹਿਤ ਭਾਰਤ ਨਾਲ ਵਪਾਰ, ਯਾਤਰਾ ਅਤੇ ਕੂਟਨੀਤਕ ਰਿਸ਼ਤੇ ਖਤਮ ਕੀਤੇ ਗਏ ਹਨ।
ਇਹ ਫੈਸਲੇ 24 ਅਪ੍ਰੈਲ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਲਈ ਗਏ।
ਪਾਕਿਸਤਾਨ ਨੇ ਕਿਹਾ ਕਿ ਜੇਕਰ ਸਿੰਧੂ ਨਦੀ ਦੇ ਪਾਣੀ ਦੇ ਬਹਾਵ ਨੂੰ ਬਦਲਿਆ ਗਿਆ ਤਾਂ ਉਹ ਉਨ੍ਹਾਂ ਕੋਲ ਮੌਜੂਦ ਸਮੁੱਚੀ ਤਾਕਤ ਨਾਲ ਜਵਾਬ ਦੇਣਗੇ। ਇਹ ਦੋਵੇਂ ਦੇਸ਼ਾਂ ਵਿੱਚ ਤਣਾਅ ਦੀ ਸਥਿਤੀ ਗੰਭੀਰ ਰੂਪ ਲੈਂਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਅਕਸਰ ਹੀ ਆਪਣੀ ਪ੍ਰਮਾਣੂ ਸ਼ਕਤੀ ਵਰਤਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਕਰਕੇ ਇਸ ਦੇਸ਼ ਨੂੰ ਕਈ ਆਰਥਿਕ ਤੰਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਹਾਲਾਂਕਿ ਇਸ ਜੇ ਜਵਾਬ ਵਿੱਚ ਅਜੇ ਤੱਕ ਭਾਰਤ ਸਰਕਾਰ ਦੀ ਤਰਫ਼ੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰੰਤੂ ਭਾਰਤ ਨੇ ਇਹ ਗੱਲ ਉੱਤੇ ਸਟੈਂਡ ਰੱਖਿਆ ਹੈ ਕਿ ਪਾਕਿਸਤਾਨ ਨੂੰ ਆਪਣੀ ਪੂਰੀ ਸ਼ਕਤੀ ਉਨ੍ਹਾਂ ਦੇ ਦੇਸ਼ ਅੰਦਰ ਪਣਪ ਰਹੇ ਅੱਤਵਾਦ ਵਿਰੁੱਧ ਵਰਤਣੀ ਚਾਹੀਦੀ ਹੈ।
ਪਾਕਿਸਤਾਨ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਵਿਸ਼ਵ ਬੈਂਕ ਵੱਲੋਂ ਵੀ ਨਾਲ ਦਸਤਖ਼ਤ ਕੀਤਾ ਗਿਆ ਹੈ ਇਸ ਲਈ ਦੋਵੇਂ ਦੇਸ਼ਾਂ ਵਿੱਚੋਂ ਕੋਈ ਵੀ ਆਪਣੇ ਤੌਰ ਉੱਤੇ ਇਸ ਸੰਧੀ ਨੂੰ ਮੁਅੱਤਲ ਨਹੀਂ ਕਰ ਸਕਦਾ। ਨਿਚਲੇ ਪਾਸੇ ਰਾਇਪੇਰੀਅਨ ਦੇਸ਼ ਹੋਣ ਕਰਕੇ ਪਾਕਿਸਤਾਨ ਦੇ ਸਰੋਕਾਰ ਭਾਰਤ ਦੀ ਤਰਫ਼ੋਂ ਵਹਿ ਕੇ ਆਉਂਦੇ ਪਾਣੀ ਦੇ ਨਾਲ ਸਬੰਧਤ ਹਨ ਪਰ ਉਸਦੀ ਭਾਰਤ ਨੂੰ ਪੂਰੀ ਸ਼ਕਤੀ ਨਾਲ ਜਵਾਬ ਦੇਣ ਦੀ ਧਮਕੀ ਨਾਲ ਪ੍ਰਮਾਣੂ ਸ਼ਕਤੀ ਰੱਖਣ ਵਾਲੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਹੋਰ ਵਧਾ ਸਕਦਾ ਹੈ।
1972 ਦੀ ਸਿਮਲਾ ਸੰਧੀ ਦਾ ਮੁੱਖ ਮੰਤਵ ਦੋਵਾਂ ਦੇਸ਼ਾਂ ਵਿੱਚਕਾਰ ਐੱਲਓਸੀ ਕਾਇਮ ਹੋਣਾ ਹੈ ਪਰੰਤੂ ਇਸ ਨੂੰ ਜੇਕਰ ਪਾਕਿਸਤਾਨ ਦੀ ਤਰਫ਼ੋਂ ਮੁਅੱਤਲ ਕਰਨ ਦੀ ਗੱਲ ਸਾਹਮਣੇ ਆਈ ਹੈ ਤਾਂ ਇਸ ਦਾ ਭਾਵ ਹੈ ਕਿ ਪਾਕਿ ਕਹਿ ਰਿਹਾ ਹੈ ਕਿ ਹੁਣ ਐੱਲਓਸੀ ਹੈ ਹੀ ਨਹੀਂ।
Comments
Start the conversation
Become a member of New India Abroad to start commenting.
Sign Up Now
Already have an account? Login