ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ 11 ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਡਿਪੋਰਟ ਕੀਤੇ ਗਏ 11 ਲੋਕਾਂ ਨੂੰ ਈਡੀ ਨੇ ਤਲਬ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਹਰਿਆਣਾ ਅਤੇ ਇੱਕ ਪੰਜਾਬ ਨਾਲ ਸਬੰਧਿਤ ਹੈ।ਇਨ੍ਹਾਂ ਡਿਪੋਰਟੀਆਂ ਨੂੰ ਵੱਖ-ਵੱਖ ਮਿਤੀਆਂ ਨੂੰ ਈ.ਡੀ. ਦੇ ਜਲੰਧਰ ਦਫ਼ਤਰ 'ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਲਾਂਕਿ, ਹੁਣ ਤੱਕ ਪੰਜਾਬ ਤੋਂ ਕੁੱਲ 131 ਡਿਪੋਰਟੀ ਚਾਰ ਉਡਾਣਾਂ ਰਾਹੀਂ ਵਾਪਸ ਆ ਚੁੱਕੇ ਹਨ। ਇਹ ਸੰਮਨ ਅਖੌਤੀ ਡੰਕੀ ਰੂਟ ਰਾਹੀਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇਣ ਵਿੱਚ ਸ਼ਾਮਲ ਟਰੈਵਲ ਏਜੰਟਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡਿਪੋਰਟੀਆਂ ਨੂੰ ਆਪਣੇ ਸਾਰੇ ਦਸਤਾਵੇਜ਼ ਅਤੇ ਬੈਂਕ ਖਾਤੇ ਦੇ ਵੇਰਵੇ ਨਾਲ ਲਿਆਉਣ ਲਈ ਕਿਹਾ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਸਿਰਫ਼ 11 ਜਲਾਵਤਨੀਆਂ ਨੂੰ ਹੀ ਤਲਬ ਕੀਤਾ ਗਿਆ ਹੈ।
ਈਡੀ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਾਇਰ ਕਰ ਦਿੱਤੀ ਹੈ, ਜੋ ਕਿ ਪੰਜਾਬ ਪੁਲਿਸ ਦੁਆਰਾ ਰਾਜ ਭਰ ਵਿੱਚ ਪ੍ਰਵਾਸੀਆਂ ਵੱਲੋਂ ਦਾਇਰ 19 ਐਫਆਈਆਰਜ਼ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਕੇਂਦਰੀ ਏਜੰਸੀ ਇਸ ਮਾਮਲੇ ਦੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਜਾਂਚ ਕਰੇਗੀ ਅਤੇ ਪੈਸੇ ਦੇ ਲੈਣ-ਦੇਣ ਨੂੰ ਟਰੈਕ ਕਰੇਗੀ। ਇਸ ਨਾਲ ਇਸ ਵੱਡੇ ਨੈੱਟਵਰਕ ਨਾਲ ਜੁੜੇ ਵੱਖ-ਵੱਖ ਲੰਿਕਾਂ ਦੀ ਜਾਂਚ ਕਰਨ ਵਿੱਚ ਮਦਦ ਮਿਲੇਗੀ।
ਈ.ਡੀ. ਅਧਿਕਾਰੀ ਪਹਿਲਾਂ ਹੀ ਡਿਪੋਰਟੀਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਪੁਲਿਸ ਪੋਰਟਲ ਤੋਂ ਸਾਰੀਆਂ ਐਫਆਈਆਰ ਡਾਊਨਲੋਡ ਕਰ ਚੁੱਕੇ ਹਨ।ਇਨ੍ਹਾਂ ਸ਼ਿਕਾਇਤਾਂਸ 'ਚ ਉਨ੍ਹਾਂ ਨੇ 45 ਲੱਖ ਤੋਂ 55 ਲੱਖ ਰੁਪਏ ਤੱਕ ਦੀ ਰਕਮ ਮੋੜਨ ਦੀ ਗੱਲ ਕਹੀ ਹੈ।
ਕੰਪਨੀਆਂ ਵਿਰੁੱਧ ਇਹ ਕੇਸ ਅਮਰੀਕੀ ਦੂਤਾਵਾਸ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਉਹ ਵਿਿਦਅਕ ਯੋਗਤਾ, ਕੰਮ ਦੇ ਤਜਰਬੇ ਅਤੇ ਵਿੱਤੀ ਦਸਤਾਵੇਜ਼ਾਂ ਨਾਲ ਸਬੰਧਤ ਜਾਅਲਸਾਜ਼ੀ ਕਰਨ 'ਚ ਮਦਦ ਕਰ ਰਹੀਆਂ ਸਨ। ਇਸ ਧੋਖਾਧੜੀ ਰਾਹੀਂ ਅਯੋਗ ਬਿਨੈਕਾਰ ਵੀਜ਼ਾ ਲਗਵਾਉਣ ਲਈ ਕੰਪਨੀਆਂ ਨੂੰ ਮੋਟੀਆਂ ਰਕਮਾਂ ਅਦਾ ਕਰ ਰਹੇ ਸਨ।
ਡਿਪੋਰਟੀਆਂ ਨੂੰ ਉਨ੍ਹਾਂ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਕੀਤੀ ਗਈ ਰਕਮ ਦੇ ਆਧਾਰ ’ਤੇ ਤਲਬ ਕੀਤਾ ਗਿਆ ਹੈ। ਇੱਕ ਵਾਰ ਜਦੋਂ ਉਨ੍ਹਾਂ ਤੋਂ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ, ਤਾਂ ਹੋਰ ਡਿਪੋਰਟੀਆਂ ਨੂੰ ਵੀ ਸੰਮਨ ਭੇਜੇ ਜਾ ਸਕਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login