ADVERTISEMENTs

ਹਮਲੇ ਦਾ ਅੰਦਾਜ਼ਾ ਲਗਾਉਣ ’ਚ ਅਸਫ਼ਲ ਰਹੇ, ਸਰਬ ਪਾਰਟੀ ਇਕੱਤਰਤਾ ’ਚ ਗ੍ਰਹਿ ਮੰਤਲਾਰੇ ਤੇ ਆਈਬੀ ਨੇ ਕਿਹਾ

ਸੰਸਦੀ ਮਾਮਲਿਆਂ ਬਾਰੇ ਭਾਰਤ ਸਰਕਾਰ ਦੇ ਮੰਤਰੀ ਕਿਰਨ ਰੀਜੀਜੂ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਦੌਰਾਨ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਆਗੂਆਂ ਨੂੰ ਸਮੁੱਚੇ ਘਟਨਾਕ੍ਰਮ ਬਾਰੇ ਬ੍ਰੀਫ ਕੀਤਾ।

ਪ੍ਰਤੀਕ ਚਿੱਤਰ /

ਨਵੀਂ ਦਿੱਲੀ ਵਿਖੇ ਸਰਬ ਪਾਰਟੀ ਬੈਠਕ ਦੌਰਾਨ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਤਵਾਦੀ ਪਹਿਲਗਾਮ ਵਿੱਚ ਹਮਲਾ ਕਰਨਗੇ ਕਿਉਂਕਿ ਅਜਿਹਾ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲਿਆਂ ਦੇ ਚੱਲਦੇ ਆ ਰਹੇ ਤਰੀਕੇ ਤੋਂ ਵੱਖ ਅਪਣਾਏ ਗਏ ਇਸ ਤਰੀਕੇ ਦਾ ਅੰਦਾਜ਼ਾ ਨਾ ਲਗਾ ਪਾਉਣਾ ਇੱਕ ਭੁੱਲ ਹੈ।

ਸੰਸਦੀ ਮਾਮਲਿਆਂ ਬਾਰੇ ਭਾਰਤ ਸਰਕਾਰ ਦੇ ਮੰਤਰੀ ਕਿਰਨ ਰੀਜੀਜੂ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਦੌਰਾਨ ਇੰਟੈਲੀਜੈਂਸ ਬਿਊਰੋ (ਆਈਬੀ) ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਆਗੂਆਂ ਨੂੰ ਸਮੁੱਚੇ ਘਟਨਾਕ੍ਰਮ ਬਾਰੇ ਬ੍ਰੀਫ ਕੀਤਾ।

ਵਿਰੋਧੀ ਦਲ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਤਰਫ਼ੋਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਕਰੜੀ ਕਾਰਵਾਈ ਕਰਨ ਦਾ ਪੂਰਨ ਸਹਿਯੋਗ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਆਗੂਆਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਪਹਿਲਾਂ ਪਹਿਲਗਾਮ ਜਾਂ ਅਨੰਤਨਾਗ ਜਿਹੇ ਸੈਲਾਨੀ ਸਥਾਨਾਂ ਨੂੰ ਟਾਰਗੇਟ ਨਹੀਂ ਕੀਤਾ ਅਤੇ ਇਸ ਹਮਲੇ ਦਾ ਅੰਦਾਜ਼ਾ ਨਹੀਂ ਸੀ। ਬੈਠਕ ਦੌਰਾਨ ਵਿਰੋਧੀ ਸਿਆਸੀ ਪਾਰਟੀਆਂ ਅਤੇ ਰਾਹੁਲ ਗਾਂਧੀ ਨੇ ਸੁਰੱਖਿਆ ਵਿੱਚ ਭੁੱਲ ਦਾ ਮਾਮਲਾ ਉਠਾਇਆ ਸੀ। ਇਸ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਵੀ ਮੌਜੂਦ ਸਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video