ਕੈਨੇਡਾ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਪਰਵਾਸ ਲਈ ਇੱਕ ਮੁੱਖ ਆਕਰਸ਼ਣ ਰਿਹਾ ਹੈ। ਜਿੱਥੇ ਬੀਤੇ ਸਮੇਂ ਕੈਨੇਡਾ ਵੱਲੋਂ ਸਟੱਡੀ ਵੀਜ਼ਾ ਸਬੰਧੀ ਸਖਤ ਨਿਯਮ ਲਾਗੂ ਕਰਕੇ ਕਈਆਂ ਦੇ ਸੁਪਨੇ ਤੋੜੇ ਗਏ, ਉਥੇ ਹੀ ਹੁਣ ਕੈਨੇਡਾ ਜਾ ਕੇ ਵੱਸਣ ਵਾਲਿਆਂ ਲਈ ਇੱਕ ਖੁਸ਼ਖਬਰੀ ਦਾ ਸਮਾਂ ਹੈ। ਕੈਨੇਡਾ ਨੇ ਕੁਝ ਖਾਸ ਪ੍ਰੋਫੈਸ਼ਨਜ਼ ਲਈ ਪੀਆਰ ਪ੍ਰਾਪਤ ਕਰਨਾ ਬਹੁਤ ਹੀ ਸੌਖਾ ਬਣਾ ਦਿੱਤਾ ਹੈ। ਦਰਅਸਲ ਇਮੀਗ੍ਰੇਸ਼ਨ, ਰਫਿਊਜੀਜ਼, ਸਿਟੀਜ਼ਨਸ਼ਿਪ ਕੈਨੇਡਾ 31 ਮਾਰਚ, 2025 ਤੋਂ 'ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ' ਸ਼ੁਰੂ ਕਰਨ ਜਾ ਰਿਹਾ ਹੈ।ਜਿਸਦੇ ਤਹਿਤ ਕੈਨੇਡੀਅਨ ਸਰਕਾਰ ਸਿਹਤ ਸੰਭਾਲ ਖੇਤਰ ਨਾਲ ਜੁੜੇ ਲੋਕਾਂ ਨੂੰ ਸਥਾਈ ਨਿਵਾਸ ਦੇ ਰਹੀ ਹੈ।
ਕੈਨੇਡਾ ਦੀ 2025-2027 ਇਮੀਗ੍ਰੇਸ਼ਨ ਯੋਜਨਾ ਦੇ ਤਹਿਤ, ਆਈਆਰਸੀਸੀ ਨੇ ਕਿਹਾ ਹੈ ਕਿ ਉਹ ਸੰਘੀ ਆਰਥਿਕ ਪਾਇਲਟਾਂ ਰਾਹੀਂ 10,920 ਲੋਕਾਂ ਨੂੰ ਪੀਆਰ ਪ੍ਰਦਾਨ ਕਰੇਗਾ।ਆਈਆਰਸੀਸੀ ਇਸ ਸਾਲ ਹੋਮ ਕੇਅਰ ਵਰਕਰ ਪਾਇਲਟ, ਐਗਰੀ-ਫੂਡ ਪਾਇਲਟ, ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ, ਅਤੇ ਇਕਨਾਮਿਕ ਮੋਬਿਲਟੀ ਪਾਥਵੇਅ ਪਾਇਲਟ ਦੇ ਤਹਿਤ 10,920 ਲੋਕਾਂ ਨੂੰ ਪੀਆਰ ਦੇਣ ਜਾ ਰਿਹਾ ਹੈ।
'ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ' ਵਿਦੇਸ਼ੀ ਦੇਖਭਾਲ ਕਰਨ ਵਾਲਿਆਂ ਨੂੰ ਕੈਨੇਡਾ ਪਹੁੰਚਣ ਦੇ ਨਾਲ ਹੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ।ਆਈਆਰਸੀਸੀ ਦੇ ਅਨੁਸਾਰ, ਨਵਾਂ ਪਾਇਲਟ ਪ੍ਰੋਗਰਾਮ ਨਾ ਸਿਰਫ਼ ਕੈਨੇਡਾ ਪਹੁੰਚਣ 'ਤੇ ਹੋਮਕੇਅਰ ਵਰਕਰਾਂ (ਦੇਖਭਾਲ ਕਰਨ ਵਾਲਿਆਂ) ਨੂੰ ਪੀਆਰ ਪ੍ਰਦਾਨ ਕਰੇਗਾ, ਸਗੋਂ ਲੋਕਾਂ ਨੂੰ ਉਨ੍ਹਾਂ ਸੰਸਥਾਵਾਂ ਲਈ ਕੰਮ ਕਰਨ ਦੀ ਵੀ ਆਗਿਆ ਦੇਵੇਗਾ, ਜੋ ਬਿਮਾਰ ਜਾਂ ਜ਼ਖਮੀ ਲੋਕਾਂ ਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਦੇਖਭਾਲ ਪ੍ਰਦਾਨ ਕਰਦੇ ਹਨ।
ਹੋਮਕੇਅਰ ਵਰਕਰ ਵਜੋਂ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨ ਬਾਰੇ ਸੋਚ ਰਹੇ ਲੋਕਾਂ ਨੂੰ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।ਜਿਨ੍ਹਾਂ ਚੋਂ ਪਹਿਲੀ ਸ਼ਰਤ ਹੈ ਇੱਕ ਹੋਮਕੇਅਰ ਕੰਪਨੀ ਤੋਂ ਫੁੱਲ ਟਾਈਮ ਨੌਕਰੀ ਦੀ ਆਫਰ ਹੋਣੀ। ਇਹ ਕੰਪਨੀ ਕੋਈ ਏਜੰਸੀ, ਸਿਹਤ ਸੰਭਾਲ ਸੰਸਥਾ, ਜਾਂ ਘਰੇਲੂ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਹੋ ਸਕਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login