ADVERTISEMENTs

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ

13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖ਼ਾਲਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਸ ਵਿਸਾਖੀ ਪਰੇਡ ਵਿੱਚ ਅੰਦਾਜ਼ਨ 500,000 ਤੋਂ 600,000 ਲੋਕ ਸ਼ਾਮਲ ਹੋਏ / Courtesy Photo

ਬੀਸੀ ਦੇ ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਇਹ ਨਗਰ ਕੀਰਤਨ ਦੁਨੀਆ ਵਿਚ ਵਿਸਾਖੀ ਦਾ ਸਭ ਤੋਂ ਵੱਡਾ ਜਸ਼ਨ ਹੈ।ਇਸ ਸਾਲ ਸਰੀ ਵਿੱਚ 27ਵੇਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਸ਼ਨੀਵਾਰ ਨੂੰ ਇਸ ਵਿਸਾਖੀ ਪਰੇਡ ਵਿੱਚ ਅੰਦਾਜ਼ਨ 500,000 ਤੋਂ 600,000 ਲੋਕ ਸ਼ਾਮਲ ਹੋਏ।

ਸ਼ਨੀਵਾਰ ਸਵੇਰੇ 9 ਵਜੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਅਰਦਾਸ ਕਰਨ ਤੋਂ ਬਾਅਦ ਨਗਰ ਕੀਰਤਨ ਆਰੰਭ ਹੋਇਆ ਅਤੇ ਸ਼ਾਮੀਂ ਪੰਜ ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।ਸੰਗਤਾਂ ਵਿਚ ਨਗਰ ਕੀਰਤਨ ਨੂੰ ਲੈਕੇ ਹਰ ਸਾਲ ਵਾਂਗ ਭਰਪੂਰ ਉਤਸਾਹ ਸੀ। ਇਸ ਦੌਰਾਨ ਲੱਖਾਂ ਲੋਕਾਂ ਨੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਸੰਗਤਾਂ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ, ਜੋ ਕਿ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਵਿਚੋਂ ਇੱਕ ਹੈ।

ਬੀਸੀ ਗੁਰਦੁਆਰਾਜ਼ ਕੌਂਸਲ ਦੇ ਬੁਲਾਰਿਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖ਼ਾਲਸੇ ਦੇ ਸਿਧਾਂਤ ਇਹ ਹਨ ਕਿ ਇਹ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਲਈ ਖੜ੍ਹਾ ਹੈ।ਇਸ ਨਗਰ ਕੀਰਤਨ ‘ਚ ਅਸਲ ਵਿੱਚ ਸਾਰੇ ਵੱਖ-ਵੱਖ ਪਿਛੋਕੜਾਂ, ਧਰਮਾਂ ਦੇ ਸਾਰੇ ਲੋਕ ਸ਼ਾਮਲ ਹਨ... ਸਾਰਿਆਂ ਲਈ ਇੱਕ ਸ਼ਮੂਲੀਅਤ ਵਾਲਾ ਵਾਤਾਵਰਣ ਬਣਾਉਂਦਾ ਹੈ।

ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਹੋਈ ਇਸ ਇਕੱਤਰਤਾ ਲਈ ਸਰੀ ਪੁਲਿਸ ਸਰਵਿਸ ਨੇ ਮਹੀਨਿਆਂ ਦੀ ਯੋਜਨਾਬੰਦੀ ਕੀਤੀ ਸੀ।ਸੁਰੱਖਿਆ ਤਿਆਰੀਆਂ ਵਿੱਚ ਭੀੜ ਨੂੰ ਕੰਟਰੋਲ ਕਰਨਾ, ਡਾਕਟਰੀ ਸਹਾਇਤਾ ਅਤੇ ਗੁੰਮ ਹੋਏ ਬੱਚਿਆਂ ਦਾ ਪਤਾ ਲਗਾਉਣ ਵਿੱਚ ਮਦਦ ਸ਼ਾਮਲ ਸੀ।

ਪੁਲਿਸ ਚੀਫ਼ ਨੌਰਮ ਨੇ ਕਿਹਾ ਕਿ ਇਸ ਸਮਾਗਮ ਦੀ ਵਿਵਸਥਾ ਲਈ ਹਰ ਸਾਲ ਵਾਧੂ ਯਤਨਾਂ ਅਤੇ ਸ੍ਰੋਤਾਂ ਦੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਉਹ ਪਿਛਲੇ ਅੱਠ ਮਹੀਨਿਆਂ ਤੋਂ ਯੋਜਨਾ ਬਣਾ ਰਹੇ ਸਨ। ਨਗਰ ਕੀਰਤਨ ਦੌਰਾਨ ਕਾਫ਼ੀ ਪੁਲਿਸ ਅਧਿਕਾਰੀ ਸ਼ਾਮਿਲ ਸਨ, ਪਰ ਇਸ ਦੌਰਾਨ ਹੋਰ ਅਧਿਕਾਰ ਖੇਤਰਾਂ ਦੇ ਵੀ ਪੁਲਿਸ ਅਧਿਕਾਰੀ ਵੀ ਸ਼ਾਮਲ ਹੋਏ।ਪੁਲਿਸ ਮੁਤਾਬਿਕ ਨਗਰ ਕੀਰਤਨ ਦਾ ਮਾਹੌਲ ਬਹੁਤ ਹੀ ਪਰਿਵਾਰਕ ਅਤੇ ਦੋਸਤਾਨਾ ਸੀ।

ਇਸ ਸਮਾਗਮ ਦੌਰਾਨ ਸਾਰੇ ਪੱਧਰਾਂ ਦੇ ਸਿਆਸਤਦਾਨ ਮੌਜੂਦ ਸਨ, ਜਿਨ੍ਹਾਂ ਵਿੱਚ ਸਰੀ ਦੀ ਮੇਅਰ ਬ੍ਰੈਂਡਾ ਲੌਕ, ਬੀਸੀ ਪ੍ਰੀਮੀਅਰ ਡੇਵਿਡ ਇਬੀ ਅਤੇ ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਸ਼ਾਮਲ ਸਨ।ਜਗਮੀਤ ਸਿੰਘ ਨੇ ਕਿਹਾ ਕਿ ਲੋਕਾਂ ਦੇ ਪਿਆਰ ਤੋਂ ਮੈਂ ਹਮੇਸ਼ਾ ਪ੍ਰਭਾਵਿਤ ਹੁੰਦਾ ਹਾਂ। ਇਹ ਬੇਤਹਾਸ਼ਾ ਸੀ। ਇਹ ਯਕੀਨੀ ਤੌਰ 'ਤੇ ਤੁਹਾਨੂੰ ਊਰਜਾ ਦਿੰਦਾ ਹੈ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related