ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ (ਐੱਸਐੱਫਪੀਡੀ) ਭਾਰਤੀ ਅਮਰੀਕੀ ਤਕਨੀਕੀ ਉੱਦਮੀ ਵਿਸ਼ਨੂੰ ਹਰੀ 'ਤੇ ਹਿੰਸਕ ਹਮਲੇ ਦੀ ਜਾਂਚ ਕਰ ਰਿਹਾ ਹੈ, ਜਿਸ 'ਤੇ 18 ਜਨਵਰੀ ਨੂੰ ਸ਼ਹਿਰ ਦੇ ਮਿਸ਼ਨ ਜ਼ਿਲ੍ਹੇ ਵਿੱਚ ਹਮਲਾ ਕੀਤਾ ਗਿਆ ਸੀ। ਐੱਸਐੱਫਪੀਡੀ ਦੇ ਪ੍ਰੈੱਸ ਬਿਆਨ ਅਨੁਸਾਰ ਸੈਨ ਫਰਾਂਸਿਸਕੋ ਦੇ ਰਹਿਣ ਵਾਲੇ 3ਡੀ ਸਿਮੂਲੇਸ਼ਨ ਇੰਜਣ ਫਰਮ ਈਗੋ ਦੇ ਸਹਿ-ਸੰਸਥਾਪਕ ਵਿਸ਼ਨੂੰ ਹਰੀ ਦੇ ਸਿਰ ਤੋਂ ਖੂਨ ਵਗਦਾ ਪਾਇਆ ਗਿਆ।
ਐੱਸਐੱਫਪੀਡੀ ਅਨੁਸਾਰ, ਹਰੀ "ਇੱਕ ਹੋਰ ਵਿਅਕਤੀ ਨਾਲ ਬਹਿਸ ਵਿੱਚ ਸ਼ਾਮਲ ਸੀ, ਉਸਦੇ ਸਿਰ ਵਿੱਚ ਮੈਟਲ ਦੀ ਪਾਈਪ ਨਾਲ ਵਾਰ ਕੀਤਾ ਗਿਆ।" ਉਸ ਨੂੰ ਡਾਕਟਰੀ ਇਲਾਜ ਲਈ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ। "ਐੱਸਐੱਫਪੀਡੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ੱਕੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ," ਬਿਆਨ ਵਿੱਚ ਕਿਹਾ ਗਿਆ।
ਹਰੀ ਨੇ 1 ਫਰਵਰੀ ਨੂੰ ਸੋਸ਼ਲ ਮੀਡੀਆ 'ਤੇ ਅਧਿਕਾਰੀਆਂ ਦੇ ਜਵਾਬ ਨਾਲ ਆਪਣੀਆਂ ਸੱਟਾਂ ਅਤੇ ਨਿਰਾਸ਼ਾ ਦੇ ਵੇਰਵੇ ਸਾਂਝੇ ਕੀਤੇ। "ਹਾਲ ਹੀ ਵਿੱਚ ਸੈਨ ਫਰਾਂਸਿਸਕੋ ਦੇ ਮਿਸ਼ਨ ਵਿੱਚ ਇੱਕ ਵਿਅਕਤੀ ਵਲੋਂ ਮੇਰੇ ਸਿਰ ਉੱਤੇ ਮੈਟਲ ਦੀ ਪਾਈਪ ਨਾਲ ਹਮਲਾ ਕਰਨ ਨਾਲ ਮੈਨੂੰ ਦਿਮਾਗੀ ਸੱਟ ਲੱਗਣ ਤੋਂ ਬਾਅਦ ਐੱਸਐੱਫ ਹਸਪਤਾਲ ਦੇ ਆਈਸੀਯੂ ਤੋਂ ਛੁੱਟੀ ਦੇ ਦਿੱਤੀ ਗਈ ਹੈ", ਹਰੀ ਨੇ ਐਕਸ ਉੱਤੇ ਪੋਸਟ ਕੀਤਾ।
ਹਰੀ ਨੇ ਖੁਲਾਸਾ ਕੀਤਾ ਕਿ ਉਸਦੀ ਸੱਜੀ ਅੱਖ ਵਿੱਚ ਅੰਸ਼ਕ ਅੰਨ੍ਹਾਪਣ ਹੈ ਅਤੇ ਉਸਦੇ ਖੱਬੇ ਕੰਨ ਵਿੱਚ ਸੁਣਨ ਸ਼ਕਤੀ ਕਮਜ਼ੋਰ ਹੈ, ਜਿਸਦੀ ਰਿਕਵਰੀ ਦੀ ਮਿਆਦ ਕਈ ਮਹੀਨਿਆਂ ਤੱਕ ਚੱਲੇਗੀ। ਉਸਦਾ ਫ਼ੋਨ ਅਤੇ ਬਟੂਆ ਚੋਰੀ ਨਹੀਂ ਹੋਇਆ ਪਰ ਉਸ ਦੇ ਗਹਿਣੇ "ਉਤਾਰ ਲਏ ਗਏ ਸਨ"।
ਮਾਮਲੇ ਦੇ ਪ੍ਰਬੰਧਨ ਨਾਲ ਨਿਰਾਸ਼ਾ ਪ੍ਰਗਟ ਕਰਦੇ ਹੋਏ, ਹਰੀ ਅੱਗੇ ਕਿਹਾ, "ਮੈਂ ਉਲਝਣ ਵਿੱਚ ਹਾਂ ਕਿ ਸੈਨ ਫਰਾਂਸਿਸਕੋ ਦੀਆਂ ਸੰਸਥਾਵਾਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਿਉਂ ਕਰ ਰਹੀਆਂ ਹਨ।" ਹਰੀ ਨੇ ਇਹ ਵੀ ਕਿਹਾ ਕਿ ਉਸ ਨੂੰ "ਘਟਨਾ ਦਾ ਕੁਝ ਵੀ ਯਾਦ ਨਹੀਂ ਹੈ" ਅਤੇ ਉਸ ਨੂੰ "ਪੁਲਿਸ ਨਾਲ ਰਾਬਤੇ ਵਿੱਚ ਰਹਿਣ ਵਾਲੇ ਉਸ ਦੇ ਦੋਸਤਾਂ ਰਾਹੀਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ।"
ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਹਰੀ ਨੇ ਦਾਅਵਾ ਕੀਤਾ ਕਿ ਸ਼ੱਕੀ ਵਿਅਕਤੀ ਲਾਅ ਇਨਫੋਰਸਮੈਂਟ ਦਾ ਵਾਕਫ਼ ਹੈ। "ਇਹ ਆਦਮੀ ਪੁਲਿਸ ਨੂੰ ਜਾਣਦਾ ਹੈ ਕਿਉਂਕਿ ਉਸਨੇ ਪਹਿਲਾਂ ਵੀ ਦੂਜੇ ਲੋਕਾਂ ਨਾਲ ਅਜਿਹਾ ਕੀਤਾ ਹੈ। ਹਾਲਾਂਕਿ, ਉਹ ਐੱਸਐੱਫ ਦੀ ਰਾਜਨੀਤਕ ਸਥਿਤੀ ਦੇ ਕਾਰਨ ਇਸ ਵਿਅਕਤੀ 'ਤੇ ਦੋਸ਼ ਨਹੀਂ ਲਗਾਉਣਗੇ ਜਾਂ ਮੁਕੱਦਮਾ ਨਹੀਂ ਚਲਾਉਣਗੇ", ਹਰੀ ਨੇ ਲਿਖਿਆ।
ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਮਾਮਲਾ ਦੀ ਜਾਂਚ ਜਾਰੀ ਹੈ।
"ਸੈਨ ਫਰਾਂਸਿਸਕੋ ਵਿੱਚ ਹਿੰਸਕ ਅਪਰਾਧ ਅਸਵੀਕਾਰਨਯੋਗ ਹੈ ਅਤੇ ਐੱਸਐੱਫਪੀਡੀ ਨੇ ਜਨਤਾ ਨੂੰ ਸੁਰੱਖਿਅਤ ਰੱਖਣ ਅਤੇ ਅਪਰਾਧੀਆਂ ਦੀ ਜਵਾਬਦੇਹੀ ਠਹਿਰਾਉਣ ਲਈ ਸਰੋਤ ਸਮਰਪਿਤ ਕੀਤੇ ਹਨ", ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ। "ਐੱਸਐੱਫਪੀਡੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਅਸੀਂ ਜ਼ਿਲ੍ਹਾ ਅਟਾਰਨੀ ਦਫ਼ਤਰ ਨਾਲ ਮਿਲ ਕੇ ਕੰਮ ਕਰਾਂਗੇ।"
Comments
Start the conversation
Become a member of New India Abroad to start commenting.
Sign Up Now
Already have an account? Login