ADVERTISEMENTs

ਮਨਜਿੰਦਰ ਸਿਰਸਾ ਦਿੱਲੀ ਦੀ ਨਵੀਂ ਸਰਕਾਰ 'ਚ ਕੈਬਨਿਟ ਮੰਤਰੀ ਬਣੇ

ਦਿੱਲੀ ਦੇ ਮੰਤਰੀ ਵਜੋਂ ਸਿਰਸਾ ਵੱਲੋਂ ਸਹੁੰ ਚੁੱਕੇ ਜਾਣ ਵਿੱਚ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਪੰਜਾਬ ਵਿੱਚ ਸਹੁੰ ਚੁੱਕੀ ਅਤੇ ਅੰਤ ਵਿੱਚ ਭਾਰਤ ਮਾਤਾ ਕੀ ਜੈ ਅਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾ ਕੇ ਸਮਾਪਤੀ ਕੀਤੀ।

ਦਿੱਲੀ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ / x@NarendraModi

ਦਿੱਲੀ 2025 ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਜੌਰੀ ਗਾਰਡਨ ਸੀਟ ਤੋਂ ਵਿਧਾਇਕ ਬਣੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦੀ ਨਵੀਂ ਸਰਕਾਰ ਵਿੱਚ ਬਤੌਰ ਕੈਬਨਿਟ ਸ਼ਾਮਲ ਕੀਤਾ ਗਿਆ ਹੈ।

ਨਵੀਂ ਦਿੱਲੀ ਰਾਮ ਲੀਲਾ ਮੈਦਾਨ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਸ਼ਾਲੀਮਾਰਬਾਗ਼ ਤੋਂ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਦੀ ਅਗਵਾਈ ਵਾਲੀ ਕੈਬਿਨਟ ਵਿੱਚ ਸਿਰਸਾ ਤੋਂ ਇਲਾਵਾ ਨਵੀਂ ਦਿੱਲੀ ਤੋਂ ਵਿਧਾਇਕ ਪ੍ਰਵੇਸ਼ ਸਾਹਿਬ ਸਿੰਘ, ਜਨਕਪੁਰੀ ਤੋਂ ਆਸ਼ੀਸ਼ ਸੂਦ, ਬਵਾਨਾ ਤੋਂ ਰਵਿੰਦਰ ਸਿੰਘ ਇੰਦਰਾਜ, ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਅਤੇ ਵਿਕਾਸਪੁਰੀ ਤੋਂ ਪੰਕਜ ਕੁਮਾਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਭਾਜਪਾ ਦੀ ਪਹਿਲੀ ਦਿੱਲੀ ਸਰਕਾਰ ਕੈਬਨਿਟ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਹ ਟੀਮ ਜੋਸ਼ ਅਤੇ ਤਜਰਬੇ ਦਾ ਸੁੰਦਰ ਸੁਮੇਲ ਹੈ ਅਤੇ ਜ਼ਰੂਰ ਹੀ ਦਿੱਲੀ ਲਈ ਚੰਗਾ ਸ਼ਾਸਨ ਯਕੀਨੀ ਬਣਾਏਗੀ। ਸ਼ੁਭਕਾਮਨਾਵਾਂ।



ਦਿੱਲੀ ਦੇ ਮੰਤਰੀ ਵਜੋਂ ਸਿਰਸਾ ਵੱਲੋਂ ਸਹੁੰ ਚੁੱਕੇ ਜਾਣ ਵਿੱਚ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਪੰਜਾਬ ਵਿੱਚ ਸਹੁੰ ਚੁੱਕੀ ਅਤੇ ਅੰਤ ਵਿੱਚ ਭਾਰਤ ਮਾਤਾ ਕੀ ਜੈ ਅਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾ ਕੇ ਸਮਾਪਤੀ ਕੀਤੀ। 

ਸਿਆਸੀ ਮਾਹਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਦਿੱਲੀ ਵਿਖੇ ਮਨਜਿੰਦਰ ਸਿੰਘ ਸਿਰਸਾ ਨੂੰ ਮੰਤਰੀ ਬਣਾਉਣ ਨਾਲ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ ਉੱਤੇ ਪਵੇਗਾ ਅਤੇ ਪਾਰਟੀ ਵੱਲੋਂ ਸਿੱਖ ਵੋਟਰਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਸਿਰਸਾ ਕਿਸਾਨ ਅੰਦੋਲਨ ਵਿੱਚ ਕਾਰਜਸ਼ੀਲ ਰਹੇ ਅਤੇ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਦੋਂ ਤੋਂ ਹੀ ਸਿਰਸਾ ਨੇ ਦਿੱਲੀ ਵਿਖੇ ਭਾਜਪਾ ਲਈ ਕਾਰਜ ਕੀਤੇ ਹਨ ਅਤੇ 2025 ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਜਿੱਤ ਹਾਸਲ ਕਰਨ ਵਿੱਚ ਪ੍ਰਚਾਰ ਰਾਹੀਂ ਅਹਿਮ ਰੋਲ ਅਦਾ ਕੀਤਾ। ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਵੀ ਮੰਨਿਆ ਜਾਂਦਾ ਸੀ, ਪਰ ਪਿਛਲੇ ਸਮੇਂ ਤੋਂ ਭਾਜਪਾ ਤੇ ਅਕਾਲੀ ਦਲ ਵਿਚਕਾਰ ਦੂਰੀਆਂ ਬਣੀਆਂ ਹੋਈਆਂ ਹਨ।

ਸਹੁੰ ਚੁੱਕ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਹਿਰ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈਆਂ। ਉਹ ਜ਼ਮੀਨੀ ਪੱਧਰ ਤੋਂ ਉੱਠੀ ਹੈਕੈਂਪਸ ਰਾਜਨੀਤੀਰਾਜ ਸੰਗਠਨਨਗਰਪਾਲਿਕਾ ਪ੍ਰਸ਼ਾਸਨ ਵਿੱਚ ਸਰਗਰਮ ਰਹੀ ਅਤੇ ਹੁਣ ਵਿਧਾਇਕ ਦੇ ਨਾਲ-ਨਾਲ ਮੁੱਖ ਮੰਤਰੀ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਨੂੰ ਫਲਦਾਇਕ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।



Comments

ADVERTISEMENT

 

 

 

ADVERTISEMENT

 

 

E Paper

 

 

 

Video

 

Related