ਓਹਲੋਨ ਕਾਲਜ ਦੇ ਲਿਟਨ ਸੈਂਟਰ ਫਾਰ ਹਿਸਟਰੀ ਐਂਡ ਦ ਪਬਲਿਕ ਗੁੱਡ ਅਤੇ ਓਹਲੋਨ ਸਿੱਖ ਸਟੂਡੈਂਟ ਐਸੋਸੀਏਸ਼ਨ ਨੇ ਨੇਵਾਰਕ ਸੈਂਟਰ ਵਿਖੇ ‘ਹੋਮਕਮਿੰਗ: ਐਨ ਇਵਨਿੰਗ ਆਫ ਸਟੋਰੀ ਟੈਲਿੰਗ ਐਂਡ ਰਿਫਲੈਕਸ਼ਨ’ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਨੇ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਭਾਈਚਾਰੇ ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਇਕੱਠਾ ਕੀਤਾ। ਫੁਲਕਾਰੀ ਅਤੇ ਕਾਲ ਮੀ ਹੋਮ ਲਈ ਜਾਣੀ ਜਾਂਦੀ ਪ੍ਰਸਿੱਧ ਲੇਖਕ ਹਰਮਨ ਕੌਰ ਨੇ ਮੁੱਖ ਭਾਸ਼ਣ ਦਿੱਤਾ ਅਤੇ ਪੰਜਾਬੀ ਸੱਭਿਆਚਾਰ ਅਤੇ ਪ੍ਰਵਾਸੀ ਅਨੁਭਵ ਬਾਰੇ ਸੂਝਾਂ ਸਾਂਝੀਆਂ ਕੀਤੀਆਂ।
ਕੌਰ ਦੇ ਭਾਸ਼ਣ ਤੋਂ ਇਲਾਵਾ, ਸ਼ਾਮ ਵਿੱਚ ਪੰਜਾਬੀ ਕਲਾਕਾਰਾਂ ਅਤੇ ਵਿਦਿਆਰਥੀਆਂ ਵੱਲੋਂ ਕਹਾਣੀ ਸੁਣਾਉਣ, ਸੱਭਿਆਚਾਰਕ ਪਛਾਣ 'ਤੇ ਚਰਚਾਵਾਂ ਅਤੇ ਰਚਨਾਤਮਕ ਪ੍ਰਗਟਾਵੇ ਪ੍ਰਦਰਸ਼ਿਤ ਕਰਨ ਵਾਲੀਆਂ ਵਿਕਰੇਤਾ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਮਾਗਮ ਦੀ ਇੱਕ ਮੁੱਖ ਗੱਲ ਕਾਲ ਮੀ ਹੋਮ ਦੀਆਂ 10 ਦਸਤਖਤ ਕੀਤੀਆਂ ਕਾਪੀਆਂ ਦਾ ਰੈਫਲ ਗਿਵਵੇਅ ਸੀ, ਜਿਸ ਵਿੱਚ ਜੇਤੂਆਂ ਨੂੰ ਇੱਕ ਨਿੱਜੀ ਯਾਦਗਾਰ ਦਿੱਤੀ ਗਈ।
"ਇਸ ਤਰ੍ਹਾਂ ਦੇ ਸਮਾਗਮ ਸਾਨੂੰ ਸਭਿਆਚਾਰਾਂ ਵਿੱਚ ਸਬੰਧ ਬਣਾਉਣ ਅਤੇ ਸਮਝ ਬਣਾਉਣ ਵਿੱਚ ਸਟੋਰੀ ਟੈਲਿੰਗ ਦੀ ਸ਼ਕਤੀ ਦੀ ਯਾਦ ਦਿਵਾਉਂਦੇ ਹਨ," ਓਹਲੋਨ ਕਾਲਜ ਦੇ ਪ੍ਰਧਾਨ/ਸੁਪਰਡੈਂਟ ਚਾਰਲਸ ਸਾਸਾਕੀ ਨੇ ਕਿਹਾ।
ਕਾਲਜ ਦੇ ਕਰੀਅਰ ਸੇਵਾਵਾਂ ਅਤੇ ਉਦਯੋਗ ਸਬੰਧਾਂ ਦੇ ਅੰਤਰਿਮ ਪ੍ਰੋਗਰਾਮ ਮੈਨੇਜਰ, ਰਾਜ ਰਾਏ, ਅਤੇ ਵਿਿਦਆਰਥੀ ਮਾਰਗ ਪ੍ਰੋਗਰਾਮ ਦੇ ਪ੍ਰੋਗਰਾਮ ਸੁਪਰਵਾਈਜ਼ਰ ਹਰਸ਼ਦੀਪ ਸਿੰਘ ਨੰਦਾ ਨੇ ਕਿਹਾ, "ਇਸ ਤਰ੍ਹਾਂ ਦੇ ਵਿਲੱਖਣ ਸਮਾਗਮ ਭਾਈਚਾਰੇ ਨੂੰ ਸਾਡੇ ਕਾਲਜ ਵੱਲ ਖਿੱਚਦੇ ਹਨ।ਸਾਡੇ ਕੋਲ ਕੈਨੇਡਾ ਅਤੇ ਪੂਰੇ ਅਮਰੀਕਾ ਤੋਂ ਲੋਕ, ਇਸ ਵਿੱਚ ਸ਼ਾਮਲ ਹੋਣ ਲਈ ਆਏ ਹਨ। ਪੰਜਾਬੀ ਸਿੱਖ ਭਾਈਚਾਰਾ ਬੇ ਏਰੀਆ ਵਿੱਚ ਡੰੂਘੀਆਂ ਜੜ੍ਹਾਂ ਰੱਖਦਾ ਹੈ, ਫਿਰ ਵੀ ਸਾਡੇ ਲਈ ਇਸ ਤਰ੍ਹਾਂ ਜਾਣਬੁੱਝ ਕੇ ਇਕੱਠੇ ਹੋਣ ਦੇ ਬਹੁਤ ਘੱਟ ਮੌਕੇ ਹਨ।"
ਇਸ ਸਮਾਗਮ ਦਾ ਅੰਤ ਕਾਲਜ ਨੇ ਓਹਲੋਨ ਕਾਲਜ ਫਾਊਂਡੇਸ਼ਨ ਅਤੇ ਡਾਇਵਰਸਿਟੀ, ਇਕੁਇਟੀ ਅਤੇ ਇਨਕਲੂਜ਼ਨ ਦੇ ਦਫ਼ਤਰ ਦਾ ਇਸ ਸਮਾਗਮ ਨੂੰ ਸਪਾਂਸਰ ਕਰਨ ਲਈ ਧੰਨਵਾਦ ਕਰਦੇ ਹੋਏ ਕੀਤਾ।
Comments
Start the conversation
Become a member of New India Abroad to start commenting.
Sign Up Now
Already have an account? Login