ADVERTISEMENTs

ਸਾਡਾ ਕੰਮ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੈ ਨਾ ਕਿ ਦੁਬਿਧਾ ਪੈਦਾ ਕਰਨਾਂ: ਭਰਤੀ ਕਮੇਟੀ 

ਭਰਤੀ ਕਮੇਟੀ ਮੈਂਬਰਾਂ ਵੱਲੋਂ ਸਮੁੱਚੇ ਪਾਰਟੀ ਲੀਡਰਾਂ, ਵਰਕਰਾਂ, ਸਮੁੱਚੇ ਪੰਥ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਵਿੱਚ ਵੱਧ ਚੜ ਹਿਸਾ ਲੈਣ ਅਤੇ ਭਰਤੀ ਵਿੱਚ ਸਾਥ ਦੇਣ।

ਅਕਾਲੀ ਦਲ ਦੀ ਭਰਤੀ ਸਲਿਪ / Courtesy Photo

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਹਿਲਾਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸ੍ਰੀ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਨੂੰ ਨਿਗਰਾਨ ਕਮੇਟੀ ਦੱਸਦਿਆਂ ਕਿਹਾ ਗਿਆ ਸੀ ਕਿ ਕਾਨੂੰਨ ਮੁਤਾਬਿਕ ਇਹ ਕਮੇਟੀ ਭਰਤੀ ਨਹੀ ਕਰ ਸਕਦੀ। ਜਿਸ ਤੋਂ ਬਾਅਦ ਭਰਤੀ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਭਰਤੀ ਸਬੰਧੀ ਦੁਬਿਧਾ ਨਾ ਪਾਉਣ ਦੀ ਗੱਲ ਕਹੀ ਗਈ ਹੈ।ਇਸਦੇ ਨਾਲ ਹੀ ਉਨ੍ਹਾਂ ਇੱਕ ਭਰਤੀ ਸਲਿਪ ਵੀ ਜਾਰੀ ਕੀਤੀ।


ਚੰਡੀਗੜ੍ਹ ਦਫਤਰ ਤੋਂ ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੇਦਪੁੱਰ, ਸ: ਮਨਪ੍ਰੀਤ ਸਿੰਘ ਇਆਲੀ, ਸ: ਇਕਬਾਲ ਸਿੰਘ ਝੂੰਦਾਂ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵੱਲੋਂ ਸਾਰੀ ਦੁਬਿਧਾ ਦੂਰ ਕਰਦਿਆਂ ਆਪਣੀ ਭਰਤੀ ਦੀ ਸਲਿਪ ਜਾਰੀ ਕੀਤੀ ਗਈ ਅਤੇ ਬੜੇ ਹੀ ਸਪੱਸਟ ਸ਼ਬਦਾਂ ਵਿੱਚ ਕਿਹਾ ਕਿਹਾ ਕਿ ਸਾਡੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੀ ਪੁਨਰ-ਸਰਜੀਤੀ ਤੇ ਲੱਗੀ ਹੈ। 


ਉਨ੍ਹਾਂ ਕਿਹਾ ਕਿ ਅਸੀ ਕਿਸੇ ਕਾਨੂੰਨੀ ਦੁਬਿਧਾ ਵਿੱਚ ਉਲਝਣਾ ਨਹੀਂ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੀ ਕੁਝ ਕੁ ਭਗੌੜੀ ਹੋ ਚੁੱਕੀ ਲੀਡਰਸ਼ਿਪ ਵੱਲੋਂ ਪਿਛਲੇ ਤਿੰਨ ਚਾਰ ਦਿਨਾਂ ਤੋ ਸਾਡੇ ਵਿਰੁੱਧ ਇੱਕ ਮਹੌਲ ਸਿਰਜਿਆ ਗਿਆ ਹੈ, ਖ਼ਾਸ-ਕਰ ਕਾਨੂੰਨ ਦਾ ਹਊਆ ਖੜਾ ਕੀਤਾ ਗਿਆ ਹੈ ਕਿ ਪੰਜ ਮੈਂਬਰੀ ਕਮੇਟੀ ਭਰਤੀ ਨਹੀ ਕਰ ਸਕਦੀ। ਅਜਿਹੇੇ ਬਿਆਨਾਂ ਕਰਕੇ ਪਾਰਟੀ ਵਰਕਰਾਂ ਵਿੱਚ ਗਲਤ ਪ੍ਰਭਾਵ ਜਾ ਰਿਹਾ ਹੈ। 


ਮੈਂਬਰਾਂ ਨੇ ਅੱਗੇ ਕਿਹਾ ਕਿ ਅਸੀਂ ਸਲਾਹ ਮਸ਼ਵਰੇ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸੰਨ 1920 ਵਿੱਚ ਵੀ ਅਕਾਲੀ ਦਲ ਦੀ ਸਿਰਜਨਾਂ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ “ਅਕਾਲੀ ਦਲ” ਨਾਮ ਥੱਲੇ ਹੀ ਦਲ ਸਿਰਜਿਆ ਗਿਆ ਸੀ, ਇਹ “ਸ੍ਰੋਮਣੀ” ਸ਼ਬਦ ਬਾਅਦ ਵਿੱਚ ਉਸ ਵਕਤ ਜੋੜਿਆ ਗਿਆ ਸੀ, ਜਦੋ ਵੱਖ-ਵੱਖ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਸੀ। ਸੋ ਉਸੇ ਤਰਜ਼ ਤੇ “ਅਕਾਲੀ ਦਲ” ਦੀ ਪੁਨਰ-ਸੁਰਜੀਤੀ ਲਈ ਅਸੀਂ ਪੁੱਰਜੋਰ ਤਰੱਦਦ ਕਰਾਂਗੇ। ਇਸ ਲਈ ਅਸੀਂ ਇਹ ਭਰਤੀ ਸਲਿਪ ਜਾਰੀ ਕਰ ਰਹੇ ਹਾਂ।ਚੱਲ ਰਹੀਆਂ ਚਰਚਾਵਾ ਨੂੰ ਵਿਰਾਮ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਮਾਤਮਾਂ ਦੇ ਅਸ਼ੀਰਵਾਦ ਨਾਲ, ਸੰਗਤਾਂ ਦੇ ਸਹਿਯੋਗ ਨਾਲ ਅਸੀਂ ਆਪਣੀ ਲਕੀਰ ਲੰਬੀ ਕਰਾਂਗੇ। ਜਦੋ ਪ੍ਰਮਾਤਮਾਂ ਨੇ ਚਾਹਿਆ ਤਾਂ ਸਮੁੱਚੇ ਪੰਥ ਨੂੰ ਇਕੱਠਾ ਕਰਕੇ “ਸ੍ਰੋਮਣੀ” ਸ਼ਬਦ ਵੀ ਪਹਿਲਾਂ ਦੀ ਤਰਾਂ ਨਾਲ ਜੁੜ ਜਾਵੇਗਾ। 


ਭਰਤੀ ਕਮੇਟੀ ਮੈਂਬਰਾਂ ਵੱਲੋਂ ਸਮੁੱਚੇ ਪਾਰਟੀ ਲੀਡਰਾਂ, ਵਰਕਰਾਂ, ਸਮੁੱਚੇ ਪੰਥ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਵਿੱਚ ਵੱਧ ਚੜ ਹਿਸਾ ਲੈਣ ਅਤੇ ਭਰਤੀ ਵਿੱਚ ਸਾਥ ਦੇਣ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related