ADVERTISEMENTs

ਬਲਾਤਕਾਰ ਕੇਸ ’ਚ ਪਾਸਟਰ ਬਜਿੰਦਰ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਪ੍ਰਾਪਤ ਜਾਣਕਾਰੀ ਅਨੁਸਾਰ, ਜ਼ੀਰਕਪੁਰ ਦੀ ਇਕ ਔਰਤ ਨੇ ਪਾਸਟਰ ਉਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਸਾਲ 2018 ’’ਚ ਪਾਸਟਰ ਖਿਲਾਫ਼ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਪਾਸਟਰ ਬਜਿੰਦਰ / Courtesy Photo

ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ 2018 ਦੇ ਇੱਕ ਬਲਾਤਕਾਰ ਕੇਸ ਵਿਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ’ਚ ਕੁੱਲ 6 ਲੋਕ ਮੁਲਜ਼ਮ ਸਨ। ਬਾਕੀ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਪਾਸਟਰ ਬਜਿੰਦਰ ਨੂੰ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ, ਜ਼ੀਰਕਪੁਰ ਦੀ ਇਕ ਔਰਤ ਨੇ ਪਾਸਟਰ ਉਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਸਾਲ 2018 ’’ਚ ਪਾਸਟਰ ਖਿਲਾਫ਼ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਬਜਿੰਦਰ ਖਿਲਾਫ਼ 3 ਮਾਰਚ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਸੀ। ਬਜਿੰਦਰ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸ ਸਮੇਂ ਇੱਕ ਹੋਰ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿੱਤ ਬਜਿੰਦਰ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

ਅਦਾਲਤ 1 ਅਪ੍ਰੈਲ, 2025 ਨੂੰ ਸਜ਼ਾ ਦਾ ਐਲਾਨ ਕਰੇਗੀ। ਇਹ ਪਰਚਾ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 74, 126 (2), 115 (2), 351 (2) ਤਹਿਤ ਦਰਜ ਕੀਤੀ ਗਈ ਸੀ। ਸਾਲ 2018 ’ਚ ਇਕ 35 ਸਾਲਾ ਔਰਤ ਨੇ ਉਸ ਉਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਪੀੜਤਾ ਨੇ ਦੱਸਿਆ ਕਿ ਉਸ ਨੂੰ ਮੁਹਾਲੀ ਸਥਿਤ ਆਪਣੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ। ਅਪ੍ਰੈਲ 2018 ਵਿਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇੱਕ ਹੋਰ ਮਾਮਲੇ ਤਹਿਤ ਜਲੰਧਰ ‘ਚ ਇਕ 22 ਸਾਲਾ ਔਰਤ ਨੇ ਉਸ ਉਤੇ ਜਿਨਸੀ ਸ਼ੋਸ਼ਣ ਦਾ ਨਵਾਂ ਦੋਸ਼ ਲਗਾਇਆ ਹੈ। ਮੁਹਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾ ਨੇ ਥਾਣਾ ਮੁੱਲਾਂਪੁਰ ਵਿਖੇ ਆਪਣੇ ਬਿਆਨ ਦਰਜ ਕਰਵਾਏ ਹਨ। ਸੋਸ਼ਲ ਮੀਡੀਆ ਉਤੇ ਇਕ ਹੋਰ ਮਾਮਲੇ ਸਬੰਧੀ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਆਪਣੇ ਦਫ਼ਤਰ ’ਚ ਇਕ ਔਰਤ ਅਤੇ ਕਰਮਚਾਰੀਆਂ ’ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ, ਜਿਸ ਵਿੱਚ ਵੀ ਬਜਿੰਦਰ ਦੇ ਖਿਲਾਫ ਇੱਕ ਵੱਖਰਾ ਕੇਸ ਮੁਹਾਲੀ ਦੇ ਥਾਣਾ ਮਾਜਰੀ ਬਲਾਕ ਵਿਖੇ ਦਰਜ ਹੋਇਆ। ਉਸ ਦੇ ਖਿਲਾਫ ਜਿਨਸੀ ਸ਼ੋਸ਼ਣ, ਪਿੱਛਾ ਕਰਨਾ, ਅਪਰਾਧਿਕ ਧਮਕੀ ਅਤੇ ਸਰੀਰਕ ਸ਼ੋਸ਼ਣ ਵਰਗੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ।
 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related