ADVERTISEMENTs

ਦੂਜਾ ਅਮਰੀਕੀ ਜਹਾਜ਼ 119 ਭਾਰਤੀ ਡਿਪੋਰਟੀਆਂ ਨਾਲ ਅੰਮ੍ਰਿਤਸਰ ਪੁੱਜੇਗਾ

ਦੂਜੇ ਗਰੁੱਪ ਵਿੱਚ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, ਦੋ-ਦੋ ਗੋਆ, ਮਹਾਰਾਸ਼ਟਰ ਤੇ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਇੱਕ-ਇੱਕ ਸ਼ਾਮਲ ਹਨ।

ਅੰਮ੍ਰਿਤਸਰ ਅੱਡੇ ਦੇ ਟਰਮੀਨਲ ਦਾ ਦ੍ਰਿਸ਼ ਜਿੱਥੋਂ ਭਾਰਤੀ ਡਿਪੋਰਟੀ ਬਾਹਰ ਆਉਣਗੇ / ਅਦਨਾਮ ਅਬੀਦੀ/ਰਾਇਟਰਜ਼

ਸੰਯੁਕਤ ਰਾਜ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜਣ ਲਈ ਤਿਆਰ ਹੈ। ਇਹ ਭਾਰਤੀ ਡਿਪੋਰਟੀਆਂ ਦੀ ਦੂਜੀ ਅਮਰੀਕੀ ਉਡਾਣ ਹੈ ਅਤੇ ਇਸ ਵਾਰ ਕੁੱਲ 119 ਭਾਰਤੀਆਂ ਦਾ ਗਰੁੱਪ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਵਾਪਸ ਆ ਰਿਹਾ ਹੈ। ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੂਜੇ ਗਰੁੱਪ ਵਿੱਚ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ, 8 ਗੁਜਰਾਤ, 3 ਉੱਤਰ ਪ੍ਰਦੇਸ਼, ਦੋ-ਦੋ ਗੋਆ, ਮਹਾਰਾਸ਼ਟਰ ਤੇ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਇੱਕ-ਇੱਕ ਸ਼ਾਮਲ ਹਨ।


ਹਾਲਾਂਕਿ ਇਸ ਸਬੰਧੀ ਹਾਲੇ ਤੱਕ ਕੋਈ ਵੀ ਅਧਿਕਾਰਤ ਜਾਣਕਾਰੀ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਨਹੀਂ ਦਿੱਤੀ ਗਈ ਹੈ।, ਪਰ ਲੋਕਲ ਪ੍ਰਸਾਸ਼ਨ ਅਤੇ ਅਮਲਾ ਫੈਲਾ ਡਿਪੋਰਟ ਕੀਤੇ ਭਾਰਤੀਆਂ ਨੂੰ ਅਮਰੀਕਾ ਪਾਸੋਂ ਪ੍ਰਾਪਤ ਕਰਨ ਲਈ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।


ਇਸ ਤੋਂ ਪਹਿਲਾਂ ਪਹਿਲਾ ਅਮਰੀਕੀ ਜਹਾਜ਼ 5 ਫ਼ਰਵਰੀ ਨੂੰ 104 ਭਾਰਤੀ ਡਿਪੋਰਟੀਆਂ ਨੂੰ ਲੈ ਕੇ ਅੰਮ੍ਰਿਤਸਰ ਪੁੱਜਿਆ ਸੀ।


ਦੂਜਾ ਅਮਰੀਕੀ ਜਹਾਜ਼ ਭਾਰਤੀ ਸਮੇਂ ਅਨੁਸਾਰ 15 ਫ਼ਰਵਰੀ ਨੂੰ ਦੇਰ ਰਾਤ 10 ਵਜੇ ਅੰਮ੍ਰਿਤਸਰ ਪੁੱਜਣ ਦੀ ਸੰਭਾਵਨਾ ਹੈ। ਇੱਕ ਹੋਰ ਤੀਜੇ ਅਮਰੀਕੀ ਜਹਾਜ਼ ਦੀ ਵੀ ਅੰਮ੍ਰਿਤਸਰ ਵਿਖੇ 16 ਫ਼ਰਵਰੀ ਨੂੰ ਪੁੱਜਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 14 ਫ਼ਰਵਰੀ ਨੂੰ ਭਾਰਤ ਸਰਕਾਰ ਕੋਲ ਇਤਰਾਜ਼ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਅਮਰੀਕੀ ਜਹਾਜ਼ ਨੂੰ ਪੰਜਾਬ ਵਿਖੇ ਉਤਾਰਨ ਦੀ ਮਨਸ਼ਾ ਉੱਤੇ ਸਵਾਲ ਚੁੱਕੇ ਅਤੇ ਇਸ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਕਰਾਰ ਦਿੱਤਾ।


ਪਿਛਲੀ ਬਾਰ ਦੀ ਤਰ੍ਹਾਂ ਭਾਰਤ ਪੁੱਜਣ ਉੱਤੇ ਡਿਪੋਰਟ ਕੀਤੇ ਗਏ ਭਾਰਤੀ ਕਸਟਮ ਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੇ-ਆਪਣੇ ਘਰਾਂ ਤੇ ਸੂਬਿਆਂ ਵੱਲੋਂ ਚਲੇ ਜਾਣਗੇ।
 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related