ADVERTISEMENTs

ਸਿੱਖਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਲਈ ਉਮੀਦਵਾਰ ਕਮਲਾ ਹੈਰਿਸ ਦਾ ਸਵਾਗਤ ਕੀਤਾ

ਡਾ: ਸਿੰਘ ਨੇ ਕਿਹਾ, "ਕਮਲਾ ਹੈਰਿਸ ਦੀ ਉਮੀਦਵਾਰੀ ਨੇ ਜ਼ਮੀਨੀ ਪੱਧਰ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ ਜੋ ਅਮਰੀਕੀ ਰਾਜਨੀਤਿਕ ਦ੍ਰਿਸ਼ ਦੇ ਕੇਂਦਰ ਵਿੱਚ ਹਨ। ਹੁਣ ਸਮਾਂ ਆ ਗਿਆ ਹੈ ਕਿ ਇਹ ਚੋਣ ਜਿੱਤ ਕੇ ਕਮਲਾ ਹੈਰਿਸ ਨੂੰ ਅਮਰੀਕਾ ਦੇ ਪ੍ਰਧਾਨ ਵਜੋਂ ਵ੍ਹਾਈਟ ਹਾਊਸ ਵਿੱਚ ਲਿਆਂਦਾ ਜਾਵੇ। ਸਿੱਖ ਭਾਈਚਾਰਾ ਉਹਨਾ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ।”

ਇੱਕ ਫਾਈਲ ਫੋਟੋ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ SCORE ਦੇ ਚੇਅਰਮੈਨ ਡਾ. ਰਾਜਵੰਤ ਸਿੰਘ / provided

 

ਸਰਮੁੱਖ ਸਿੰਘ ਮਾਣਕੂ
 

ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ (SCORE) ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਲਈ ਕਮਲਾ ਹੈਰਿਸ ਦੀ ਉਮੀਦਵਾਰੀ ਦਾ ਸਵਾਗਤ ਕੀਤਾ ਹੈ।  “ਸਾਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਪਦ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਉਹ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਦੀ ਕਮਾਨ ਸੰਭਾਲਣ ਅਤੇ ਇਸ ਨਾਜ਼ੁਕ ਮੋੜ 'ਤੇ ਇਸ ਦੇਸ਼ ਦੀ ਅਗਵਾਈ ਕਰਨ ਲਈ ਚੰਗੀ ਤਰ੍ਹਾਂ ਤਿਆਰ ਹਨ।”

 
ਡਾ. ਸਿੰਘ ਵਾਸ਼ਿੰਗਟਨ ਸਥਿਤ ਵਾਤਾਵਰਣ ਸੰਸਥਾ ਈਕੋਸਿੱਖ ਦੇ ਸੰਸਥਾਪਕ ਪ੍ਰਧਾਨ ਅਤੇ ਨੈਸ਼ਨਲ ਸਿੱਖ ਕੈਂਪੇਨ ਦੇ ਸੀਨੀਅਰ ਸਲਾਹਕਾਰ ਵੀ ਹਨ।

ਉਨ੍ਹਾਂ ਅੱਗੇ ਕਿਹਾ, "ਰਾਸ਼ਟਰ ਅਤੇ ਵਿਸ਼ਵ ਦੇ ਹਿੱਤ ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਚੁੱਕੇ ਗਏ ਸ਼ਾਨਦਾਰ ਕਦਮ ਤੋਂ ਅਸੀਂ ਖੁਸ਼ ਹਾਂ। ਉਹ ਸੱਚਮੁੱਚ ਇੱਕ ਅਮਰੀਕੀ ਹੀਰੋ ਹਨ। ਉਨ੍ਹਾਂ ਨੇ ਇਸ ਸੇਵਾ ਵਿੱਚ ਆਪਣੀ ਪੂਰੀ ਲਗਨ ਦਿਖਾਈ ਹੈ। ਪਿਛਲੇ 5 ਦਹਾਕਿਆਂ ਵਿੱਚ ਉਨ੍ਹਾਂ ਦੇ ਆਖਰੀ ਸਿਆਸੀ ਕਾਰਜ ਨੇ ਉਨ੍ਹਾਂ ਦੀ ਦਲੇਰੀ ਅਤੇ ਤਿਆਗ ਵਾਲੀ ਲੀਡਰਸ਼ਿਪ ਨੂੰ ਦਰਸਾਇਆ ਹੈ।”

ਡਾ: ਸਿੰਘ ਨੇ ਅੱਗੇ ਕਿਹਾ, "ਕਮਲਾ ਹੈਰਿਸ ਦੀ ਉਮੀਦਵਾਰੀ ਨੇ ਜ਼ਮੀਨੀ ਪੱਧਰ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ ਜੋ ਅਮਰੀਕੀ ਰਾਜਨੀਤਿਕ ਦ੍ਰਿਸ਼ ਦੇ ਕੇਂਦਰ ਵਿੱਚ ਹਨ। ਹੁਣ ਸਮਾਂ ਆ ਗਿਆ ਹੈ ਕਿ ਇਹ ਚੋਣ ਜਿੱਤ ਕੇ ਕਮਲਾ ਹੈਰਿਸ ਨੂੰ ਅਮਰੀਕਾ ਦੇ ਪ੍ਰਧਾਨ ਵਜੋਂ ਵ੍ਹਾਈਟ ਹਾਊਸ ਵਿੱਚ ਲਿਆਂਦਾ ਜਾਵੇ। ਸਿੱਖ ਭਾਈਚਾਰਾ ਉਹਨਾੰ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ।”

ਉਹਨਾਂ ਨੇ ਅੱਗੇ ਕਿਹਾ ਕਿ “ ਕਮਲ਼ਾ ਹੈਰਿਸ ਨੇ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਵਿਰੁੱਧ ਆਵਾਜ਼ ਚੁੱਕੀ ਹੈ ਅਤੇ ਬਾਈਡਨ ਹੈਰਿਸ ਪ੍ਰਸ਼ਾਸਨ ਨੇ ਓਕ ਕ੍ਰੀਕ, ਵਿਸਕਾਨਸਿਨ ਵਿੱਚ ਇੱਕ  ਨਸਲੀ ਗੋਰੇ ਦੁਆਰਾ 6 ਸਿੱਖਾਂ ਦੇ ਕਤਲ ਦੀ ਨਿੰਦਾ ਵੀ ਕੀਤੀ ਹੈ।"

ਡਾ ਸਿੰਘ ਨੇ ਕਿਹਾ, "ਕਮਲਾ ਹੈਰਿਸ ਨੇ ਕੈਲੀਫੋਰਨੀਆ ਵਿੱਚ ਅਟਾਰਨੀ ਜਨਰਲ ਅਤੇ ਉਸ ਰਾਜ ਤੋਂ ਸੈਨੇਟਰ ਵਜੋਂ ਚੰਗੀ ਭੂਮਿਕਾ ਨਿਭਾਈ ਹੈ ਅਤੇ ਪਿਛਲੇ ਚਾਰ ਸਾਲਾਂ ਵਿੱਚ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਜਲਦੀ ਤੋਂ ਜਲਦੀ ਸਾਰਿਆਂ ਦਾ ਹੀ ਸਮਰਥਨ ਪ੍ਰਾਪਤ ਕਰੇਗੀ। ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਵਰਗਾਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਦੇ ਕੋਲ ਵੀ ਅਮਰੀਕਾ ਦੀ ਦਿਸ਼ਾ ਬਦਲਣ ਦਾ ਮੌਕਾ ਹੋਵੇਗਾ।”

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related