ADVERTISEMENTs

ਸਈਯਦ ਆਦਿਲ ਹੁਸੈਨ ਸ਼ਾਹ, ਪਹਿਲਗਾਮ 'ਚ ਸੈਲਾਨੀਆਂ ਦੀ ਰੱਖਿਆ ਕਰਦਿਆਂ ਆਪਣੀ ਜਾਨ ਦੇਣ ਵਾਲਾ ਬਹਾਦਰ ਘੋੜਸਵਾਰ

ਆਦਿਲ ਨੇ ਆਪਣੇ ਪੈਸੇ ਦੀ ਪਰਵਾਹ ਨਾ ਕਰਦਿਆਂ, ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦਾਓ 'ਤੇ ਲਾ ਦਿੱਤੀ।

ਸਈਯਦ ਆਦਿਲ ਹੁਸੈਨ ਸ਼ਾਹ / ਸੋਸ਼ਲ ਮੀਡੀਆ

ਹਿਸ਼ਤਗਰਦਾਂ ਵੱਲੋਂ ਮਾਰੀਆਂ ਗੋਲੀਆਂ 'ਚ ਜਿੱਥੇ ਸੈਲਾਨੀ ਜਾਨ ਬਚਾ ਕੇ ਭੱਜ ਰਹੇ ਸਨਉੱਥੇ ਇਕ ਸਧਾਰਣ ਪਰ ਬੇਹੱਦ ਬਹਾਦਰ ਘੋੜਸਵਾਰ ਨੇ ਅਣਖ ਅਤੇ ਹਿੰਮਤ ਦੀ ਮਿਸਾਲ ਕਾਇਮ ਕਰ ਦਿੱਤੀ। ਸਈਯਦ ਆਦਿਲ ਹੁਸੈਨ ਸ਼ਾਹਜੋ ਆਪਣੀ ਘੋੜੀ ਰਾਹੀਂ ਸੈਲਾਨੀਆਂ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਤੱਕ ਲਿਜਾਇਆ ਕਰਦਾ ਸੀਨੇ ਇੱਕ ਅੱਤਵਾਦੀ ਕੋਲੋਂ ਅਸਾਲਟ ਰਾਈਫਲ ਖੋਹਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗਵਾ ਦਿੱਤੀ।

ਇਸ ਹਮਲੇ 'ਚ ਜਿੱਥੇ 26 ਲੋਕਾਂ ਦੀ ਬੇਰਹਿਮ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈਉੱਥੇ ਆਦਿਲ ਉਹੋ ਇਕਲੌਤਾ ਸਥਾਨਕ ਸੀ ਜਿਸ ਨੇ ਹਮਲੇ ਦੌਰਾਨ ਦਲੇਰੀ ਨਾਲ ਮੁਕਾਬਲਾ ਕੀਤਾ। ਗਵਾਹਾਂ ਦੇ ਮੁਤਾਬਕਹਮਲਾਵਰ ਧਰਮ ਦੀ ਪਹਿਚਾਣ ਕਰਕੇ ਸੈਲਾਨੀਆਂ ਨੂੰ ਕਲਮਾ ਪੜ੍ਹਨ ਲਈ ਕਹਿ ਰਹੇ ਸਨਜਿਸ ਤੋਂ ਬਾਅਦ ਚੁਣ ਚੁਣ ਕੇ ਹੱਤਿਆ ਕੀਤੀ ਗਈ।

ਆਦਿਲ ਨੇ ਆਪਣੇ ਪੈਸੇ ਦੀ ਪਰਵਾਹ ਨਾ ਕਰਦਿਆਂਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦਾਓ 'ਤੇ ਲਾ ਦਿੱਤੀ। ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀਜਿਸ ਵਿੱਚ ਉਸਦੇ ਬੁਜ਼ੁਰਗ ਮਾਤਾ-ਪਿਤਾਪਤਨੀ ਅਤੇ ਛੋਟੇ ਬੱਚੇ ਸ਼ਾਮਿਲ ਹਨ। ਉਸਦੀ ਮਾਂ ਦੁਖੀ ਦਿਲ ਨਾਲ ਕਹਿੰਦੀ ਹੈ ਕਿ, “ਮੈਂ ਆਪਣੇ ਪੁੱਤ ਨੂੰ ਕਮਾਈ ਲਈ ਭੇਜਿਆ ਸੀਪਰ ਵਾਪਸ ਉਸਦੀ ਲਾਸ਼ ਆਈ।

ਅਦੀਲ ਦੇ ਪਿਤਾ ਸਈਯਦ ਹੈਦਰ ਸ਼ਾਹ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ, “ਉਹ ਰੋਜ਼ ਦੀ ਤਰ੍ਹਾਂ ਕੰਮ 'ਤੇ ਗਿਆ ਸੀ। ਤਿੰਨ ਵਜੇ ਦੇ ਕਰੀਬ ਹਮਲੇ ਦੀ ਖ਼ਬਰ ਮਿਲੀਫ਼ੋਨ ਕੀਤਾ ਪਰ ਬੰਦ ਸੀ। ਚਾਰ ਵੱਜ ਕੇ ਚਾਲੀ ਮਿੰਟ 'ਤੇ ਫ਼ੋਨ ਚੱਲਾ ਪਰ ਕਿਸੇ ਨੇ ਉੱਠਾਇਆ ਨਹੀਂ। ਫਿਰ ਅਸੀਂ ਥਾਣੇ ਗਏਜਿੱਥੇ ਪਤਾ ਲੱਗਾ ਕਿ ਉਹ ਸ਼ਹੀਦ ਹੋ ਚੁੱਕਾ ਸੀ। ਸਾਨੂੰ ਇਨਸਾਫ਼ ਚਾਹੀਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video