(ਮੋਹਿਨੀ ਸਿੰਘ ਅਤੇ ਪਰਮਜੀਤ ਸਿੰਘ ਪਟਾਰਾ)
ਕੇਲੋਨਾ (ਬ੍ਰਿਟਿਸ਼ ਕੋਲੰਬੀਆ): ਓਕਾਨਾਗਨ ਵੈਲੀ ਵਿੱਚ ਵਸਿਆ ਕੇਲੋਨਾ ਸ਼ਹਿਰ ਸਿਰਫ਼ ਆਪਣੇ ਸੁੰਦਰ ਨਜ਼ਾਰਿਆਂ ਲਈ ਹੀ ਨਹੀਂ, ਸਗੋਂ ਸੱਭਿਆਚਾਰਕ ਰੰਗਾਂ ਲਈ ਵੀ ਜਾਣਿਆ ਜਾਂਦਾ ਹੈ। ਇਥੇ ਘੱਟ ਗਿਣਤੀ ਦੇ ਬਾਵਜੂਦ, ਪੰਜਾਬੀ ਭਾਈਚਾਰਾ ਆਪਣੇ ਧਾਰਮਿਕ ਤਿਉਹਾਰਾਂ ਨੂੰ ਵੱਡੇ ਉਤਸ਼ਾਹ ਨਾਲ ਮਨਾਉਂਦਾ ਹੈ।
ਸਾਲ 2012 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਪਟਾਰਾ ਵੱਲੋਂ ਸ਼ੁਰੂ ਕੀਤਾ ਗਿਆ ਵਿਸਾਖੀ ਨਗਰ ਕੀਰਤਨ ਹੁਣ ਕੇਲੋਨਾ ਦੀ ਇੱਕ ਵੱਡੀ ਪਹਿਚਾਣ ਬਣ ਚੁੱਕਾ ਹੈ। ਪਟਾਰਾ ਨੇ ਦੱਸਿਆ ਕਿ, “ਇਸ ਨੂੰ ਸ਼ੁਰੂ ਕਰਨ ਦਾ ਮਕਸਦ ਸੀ ਕਿ ਨੌਜਵਾਨ ਪੀੜ੍ਹੀ ਆਪਣੀ ਸੱਭਿਆਚਾਰਕ ਜੜ੍ਹਾਂ ਨਾਲ ਜੁੜੀ ਰਹੇ ਅਤੇ ਸਿੱਖ ਭਾਈਚਾਰੇ ਨੂੰ ਮਾਣ ਮਿਲੇ।”
ਨਗਰ ਕੀਰਤਨ ਦੀ ਵਿਸ਼ੇਸ਼ਤਾਵਾਂ:
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁਲਾਂ ਨਾਲ ਸ਼ੁਸ਼ੋਭਿਤ ਪਾਲਕੀ ਸਾਹਿਬ ’ਚ ਲਿਆਂਦਾ ਜਾਂਦਾ ਹੈ। ਸੰਗਤ ਗੁਰਬਾਣੀ ਗਾਉਂਦੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚਲਦੀ ਹੈ। ਰਸਤੇ ’ਤੇ ਗਤਕਾ ਜੌਹਰ, ਵੈਨਕੂਵਰ ਤੋਂ ਆਏ ਬਾਇਕ ਰਾਈਡਰ ਨਗਰ ਕੀਰਤਨ ਨੂੰ ਹੋਰ ਖੂਬਸੂਰਤ ਬਣਾਉਦੇ ਹਨ।
ਸੇਵਾ ਤੇ ਲੰਗਰ:
ਰਸਤੇ ਵਿਚ ਰਹਿਣ ਵਾਲੇ ਪੰਜਾਬੀ ਘਰਾਂ ਵੱਲੋਂ ਚਾਹ, ਪਕੌੜੇ ਤੇ ਹੋਰ ਨਾਸ਼ਤੇ ਦੀ ਸੇਵਾ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਲੰਗਰ ਦੀ ਵਿਵਸਥਾ ਹੁੰਦੀ ਹੈ, ਜਿੱਥੇ ਹਜ਼ਾਰਾਂ ਸ਼ਰਧਾਲੂ ਭੋਜਨ ਪ੍ਰਾਪਤ ਕਰਦੇ ਹਨ।
ਵਧ ਰਹੀ ਲੋਕਪ੍ਰਿਯਤਾ:
ਸਾਲ ਦਰ ਸਾਲ ਨਗਰ ਕੀਰਤਨ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਅੱਜ ਇਹ ਨਗਰ ਕੀਰਤਨ ਕੇਵਲ ਸਿੱਖ ਭਾਈਚਾਰੇ ਦਾ ਨਹੀਂ, ਸਗੋਂ ਸਾਰੇ ਕੈਨੇਡਾ ਦੀ ਵਿਆਪਕਤਾ ਦਾ ਪ੍ਰਤੀਕ ਬਣ ਚੁੱਕਾ ਹੈ। ਲਗਭਗ ਦਸ ਹਜ਼ਾਰ ਲੋਕ ਹਰ ਸਾਲ ਇਸ ਵਿੱਚ ਸ਼ਾਮਲ ਹੁੰਦੇ ਹਨ। ਪਟਾਰਾ ਨੇ ਕਿਹਾ ਕਿ, “ਮੈਂ ਕੈਨੇਡਾ ਵਿੱਚ ਰਹਿਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਜਿੱਥੇ ਵੱਖ-ਵੱਖ ਪਿਛੋਕੜਾਂ ਵਾਲੇ ਲੋਕ ਇਕੱਠੇ ਹੋ ਕੇ ਵੈਸਾਖੀ ਮਨਾਉਂਦੇ ਹਨ।
ਇਸ ਸਾਲ ਦੀ ਵਿਸਾਖੀ:
ਇਸ ਸਾਲ ਨਗਰ ਕੀਰਤਨ 26 ਅਪ੍ਰੈਲ, 2025 ਨੂੰ ਸਜਾਇਆ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login