ਭਾਰਤੀ-ਅਮਰੀਕੀ ਕਾਂਗਰਸ ਵੂਮੈਨ ਪ੍ਰਮਿਲਾ ਜੈਪਾਲ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੇ ਪ੍ਰਸਤਾਵ ਦੀ ਸਖਤ ਆਲੋਚਨਾ ਕੀਤੀ। ਉਹਨਾਂ ਨੇ ਇਸਨੂੰ "ਸਪੱਸ਼ਟ ਤੌਰ 'ਤੇ ਗੈਰ-ਸੰਵਿਧਾਨਕ" ਅਤੇ ਨਸਲਵਾਦੀ ਸੋਚ 'ਤੇ ਅਧਾਰਤ ਦੱਸਿਆ।
ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਸਾਹਮਣੇ ਬੋਲਦਿਆਂ ਜੈਪਾਲ ਨੇ ਕਿਹਾ ਕਿ 14ਵੀਂ ਸੋਧ ਤਹਿਤ ਜਨਮ ਅਧਿਕਾਰ ਨਾਗਰਿਕਤਾ ਨੂੰ ਕਾਨੂੰਨੀ ਸੁਰੱਖਿਆ ਹੈ। ਉਨ੍ਹਾਂ ਕਿਹਾ ਕਿ ,
"ਇਸ ਸੋਧ ਦੀ ਭਾਸ਼ਾ ਸਪਸ਼ਟ ਹੈ: 'ਸੰਯੁਕਤ ਰਾਜ ਵਿੱਚ ਪੈਦਾ ਹੋਇਆ ਜਾਂ ਕੁਦਰਤੀ ਤੌਰ 'ਤੇ ਪ੍ਰਾਪਤ ਕੀਤਾ ਕੋਈ ਵੀ ਵਿਅਕਤੀ ਸੰਯੁਕਤ ਰਾਜ ਦਾ ਨਾਗਰਿਕ ਹੈ।'"
ਜੈਪਾਲ ਨੇ ਸੰਘੀ ਜੱਜ ਜੌਹਨ ਕੁਨਾਵਰ ਦੇ ਫੈਸਲੇ ਦਾ ਹਵਾਲਾ ਦਿੱਤਾ, ਜਿਸ ਨੂੰ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੁਆਰਾ ਨਿਯੁਕਤ ਕੀਤਾ ਗਿਆ ਸੀ। ਇਸ ਫੈਸਲੇ 'ਚ ਜੱਜ ਨੇ ਕਿਹਾ ਸੀ ਕਿ ਟਰੰਪ ਦਾ ਇਹ ਕਾਰਜਕਾਰੀ ਹੁਕਮ ਅਸੰਵਿਧਾਨਕ ਹੈ। ਜੈਪਾਲ ਨੇ ਕਿਹਾ,
"ਟਰੰਪ ਸਿਰਫ ਆਪਣੇ ਸਿਆਸੀ ਅਤੇ ਨਿੱਜੀ ਲਾਭ ਲਈ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੇ ਹਨ, ਪਰ ਕਾਨੂੰਨ ਦੀ ਰੌਸ਼ਨੀ ਅਦਾਲਤ ਵਿੱਚ ਹਮੇਸ਼ਾ ਚਮਕਦੀ ਰਹੇਗੀ।"
ਜੈਪਾਲ ਨੇ ਟਰੰਪ ਦੀ ਭਾਸ਼ਾ ਅਤੇ ਵਿਚਾਰਾਂ ਦੀ ਤੁਲਨਾ ਇਤਿਹਾਸ ਦੀਆਂ ਅਨਿਆਏਪੂਰਨ ਘਟਨਾਵਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਟਰੰਪ ਦੇ ਸ਼ਬਦ ਨਸਲਵਾਦੀ ਸੋਚ 'ਤੇ ਆਧਾਰਿਤ ਹਨ, ਜਿਸ ਦੀ ਵਰਤੋਂ ਸਭ ਤੋਂ ਪਹਿਲਾਂ ਅਫਰੀਕੀ ਗੁਲਾਮਾਂ ਅਤੇ ਜਾਪਾਨੀ-ਅਮਰੀਕੀਆਂ ਵਿਰੁੱਧ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ , "ਟਰੰਪ ਪ੍ਰਸ਼ਾਸਨ ਦੁਆਰਾ ਪ੍ਰਵਾਸੀਆਂ 'ਤੇ ਕਈ ਹਮਲਿਆਂ ਦੀ ਤਰ੍ਹਾਂ, ਇਹ ਹਮਲਾ ਉਸੇ ਪੁਰਾਣੀ ਨਸਲਵਾਦੀ ਸੋਚ ਤੋਂ ਪ੍ਰੇਰਿਤ ਹੈ ਜੋ ਪ੍ਰਵਾਸੀਆਂ ਦੀ 'ਵਫ਼ਾਦਾਰੀ' 'ਤੇ ਸਵਾਲ ਉਠਾਉਂਦਾ ਹੈ। ਅਜਿਹੀਆਂ ਹੀ ਗੱਲਾਂ ਅਫਰੀਕੀ ਗੁਲਾਮਾਂ ਬਾਰੇ ਕਹੀਆਂ ਗਈਆਂ ਸਨ ਜਿਨ੍ਹਾਂ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਅਮਰੀਕਾ ਲਿਆਂਦਾ ਗਿਆ ਸੀ, ਅਤੇ ਜਾਪਾਨੀ ਅਮਰੀਕੀਆਂ ਲਈ ਵੀ ਜਿਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਜ਼ਬਰਦਸਤੀ ਨਜ਼ਰਬੰਦ ਕੀਤਾ ਗਿਆ ਸੀ।"
ਸਟਾਪ ਏਏਪੀਆਈ ਹੇਟ, ਜੋ ਅਮਰੀਕਾ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਸਲਵਾਦ ਨੂੰ ਟਰੈਕ ਕਰਦਾ ਹੈ, ਉਸਨੇ ਜੈਪਾਲ ਦੇ ਸਖ਼ਤ ਵਿਰੋਧ ਦੀ ਪ੍ਰਸ਼ੰਸਾ ਕੀਤੀ। ਜਥੇਬੰਦੀ ਨੇ ਕਿਹਾ ਕਿ , "ਜਨਮ ਅਧਿਕਾਰ ਨਾਗਰਿਕਤਾ 'ਤੇ ਟਰੰਪ ਦਾ ਹਮਲਾ ਉਸੇ ਨਸਲਵਾਦੀ ਸੋਚ 'ਤੇ ਅਧਾਰਤ ਹੈ ਜੋ ਪਹਿਲਾਂ ਬਲੈਕ ਅਮਰੀਕੀਆਂ ਨੂੰ ਗੁਲਾਮ ਬਣਾਉਣ ਅਤੇ ਜਾਪਾਨੀ ਅਮਰੀਕੀਆਂ ਨੂੰ ਕੈਦ ਕਰਨ ਲਈ ਵਰਤੀ ਜਾਂਦੀ ਸੀ। ਉਹਨਾਂ ਨੇ ਕਿਹਾ ,ਸਾਨੂੰ ਅਜਿਹੇ ਅਨਿਆਏ ਵਿਰੁੱਧ ਬੋਲਣ ਲਈ ਜੈਪਾਲ ਵਰਗੇ ਹੋਰ ਨੇਤਾਵਾਂ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਨੂੰ ਨਾ ਦੁਹਰਾ ਸਕੀਏ।
Comments
Start the conversation
Become a member of New India Abroad to start commenting.
Sign Up Now
Already have an account? Login