ADVERTISEMENTs

2027 ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ : ਜਸਕਰਨ ਸੰਧੂ ਚੈਨਪੁਰ

ਜਸਕਰਨ ਸੰਧੂ ਚੈਨਪੁਰ ਨੇ ਦੱਸਿਆਂ ਕਿ ਪੰਜਾਬ ਦੀ ਨੌਜਵਾਨੀ ਕਿਧਰ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਹਨ

ਜਸਕਰਨ ਸੰਧੂ ਚੈਨਪੁਰ / Courtesy Photo

2027 ਦੀਆਂ ਚੋਣਾਂ ਦੇ ਲਈ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਕਾਂਗਰਸ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਯੂਥ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਹਾ ਹੈ ਇਸ ਦਾ ਪ੍ਰਗਟਾਵਾ ਸੋਸ਼ਲ ਮੀਡਿਆ ਇੰਚਾਰਜ ਹਲਕਾ ਰਾਜਾਸਾਂਸੀ ਦੇ ਜਸਕਰਨ ਸੰਧੂ ਚੈਨਪੁਰ ਨੇ ਗੱਲਬਾਤ ਦੇ ਦੌਰਾਨ ਕੀਤਾ ਉਹਨਾਂ ਦੱਸਿਆਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਦੇ ਹਿੱਤ ਦੇ ਲਈ ਅਗਾਂਹਵਧੂ ਕੰਮ ਕੀਤੇ ਹਨ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਵੱਲੋਂ ਨੈਸ਼ਨਲ ਪਾਰਟੀ ਕਾਂਗਰਸ ਨੂੰ ਜੋਇਨ ਕੀਤਾ ਜਾ ਰਿਹਾ ਹੈ ! 

ਜਸਕਰਨ ਸੰਧੂ ਚੈਨਪੁਰ ਨੇ ਦੱਸਿਆਂ ਕਿ ਜੋ ਹਲਾਤ ਪੰਜਾਬ ਦੇ ਵਿੱਚ ਬਣੇ ਹੋਏ ਹਨ ਅਸੀਂ ਸਭ ਜਾਣਦੇ ਹਾ ਸਾਡੇ ਪੰਜਾਬ ਦੇ ਵਿੱਚ ਕਿਸ ਤਰਾਂ ਦੇ ਹਲਾਤ ਹਨ ਅਤੇ ਪੰਜਾਬ ਦੀ ਨੌਜਵਾਨੀ ਕਿਧਰ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਹਨ ਜਿਸ ਦਾ ਨਤੀਜਾ ਆਉਣ ਵਾਲੀਆ 2027 ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਵੇਗੀ ਇਹ ਸਾਡਾ ਦਾਵਾ ਹੈ ਅਤੇ ਸੂਬੇ ਦੇ ਪਿੰਡਾਂ ਅਤੇ ਸ਼ਹਿਰਾ ਦੇ ਵਿੱਚ ਕਾਂਗਰਸ ਨੂੰ ਹੋਰ ਮਜਬੂਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਨੂੰ ਜੋੜ ਰਹੀ ਹੈ ਜਿਸ ਨਾਲ ਕਾਂਗਰਸ ਪਾਰਟੀ 2027 ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਪੰਜਾਬ ਦੇ ਲੋਕਾਂ ਦੀ ਮੁੜ ਤੋਂ ਸੇਵਾ ਕਰੇਗੀ !

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related