ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਦੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਦੀ ਨੇਵੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਾਇਆ ਹੈ। ਇਸ ਉਪਲੱਬਧੀ ਨਾਲ ਨਾ ਸਿਰਫ ਉਸ ਦੇ ਮਾਪਿਆਂ ਦਾ ਸਿਰ ਉੱਚਾ ਹੋਇਆ ਹੈ, ਸਗੋਂ ਪੂਰੇ ਪੰਜਾਬ ਲਈ ਵੀ ਇਹ ਮਾਣ ਦੀ ਗੱਲ ਹੈ।
ਰੂਪਨਪ੍ਰੀਤ ਦੇ ਦਾਦਾ ਗੱਜਣ ਸਿੰਘ ਅਤੇ ਦਾਦੀ ਬਲਵਿੰਦਰ ਕੌਰ, ਭਰਾ ਜਸ਼ਨ ਸਿੰਘ (ਕੈਨੇਡਾ), ਪਿਤਾ ਮਹਿੰਦਰਪਾਲ ਸਿੰਘ ਸਾਬੀ ਮਹਿਰੋਕ, ਅਤੇ ਮਾਤਾ ਚਰਨਜੀਤ ਕੌਰ ਨੇ ਇਸ ਖੁਸ਼ਖਬਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਬਚਪਨ ਤੋਂ ਹੀ ਹੋਨਹਾਰ ਅਤੇ ਮੇਹਨਤੀ ਰਹੀ ਹੈ। ਉਸ ਨੇ ਆਪਣੀ ਮੁਢਲੀ ਪੜ੍ਹਾਈ ਗੁਰੂ ਨਾਨਕ ਦੇਵ ਮਾਡਲ ਸਕੂਲ, ਸ਼ਤਾਬਗੜ੍ਹ ਅਤੇ +2 ਦੀ ਪੜ੍ਹਾਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸੁਲਤਾਨਪੁਰ ਲੋਧੀ ਤੋਂ ਪੂਰੀ ਕੀਤੀ ਹੈ । 2018 ਵਿੱਚ ਕੈਨੇਡਾ ਜਾਣ ਉਪਰੰਤ, ਉਸ ਨੇ ਲੰਗਾਰਾ ਕਾਲਜ, ਸਰੀ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਪੀ.ਆਰ. ਮਿਲਣ ਤੋਂ ਬਾਅਦ, ਆਪਣੇ ਕੰਮ ਨਾਲ-ਨਾਲ ਰੂਪਨਪ੍ਰੀਤ ਨੇ 'ਫ਼ੋਰਸ ਟੈਸਟ ਮਿਲਟਰੀ' ਅਤੇ 'ਇਥੌਸ ਫਿਟਨੈੱਸ ਟੈਸਟ' ਪਾਸ ਕਰਕੇ, ਆਖ਼ਿਰਕਾਰ ਕੈਨੇਡਾ ਨੇਵੀ ਪੁਲਿਸ ਵਿੱਚ ਆਪਣੀ ਜਗ੍ਹਾ ਬਣਾ ਲਈ।
ਰੂਪਨਪ੍ਰੀਤ ਦੀ ਇਸ ਕਾਮਯਾਬੀ ਤੇ ਪਰਿਵਾਰ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਵਧਾਈ ਦੇਣ ਵਾਲਿਆਂ ਵਿੱਚ ਸੁਖਦੇਵ ਸਿੰਘ ਨੰਬਰਦਾਰ, ਦਰਸ਼ਨ ਸਿੰਘ (ਯੂ.ਕੇ), ਸੰਤੋਖ ਸਿੰਘ ਮਹਿਰੋਕ, ਦਲਵਿੰਦਰ ਸਿੰਘ (ਕੈਨੇਡਾ), ਬਿੱਕਰ ਸਿੰਘ (ਸ਼ਤਾਬਗੜ੍ਹ), ਪਰਮਿੰਦਰ ਸਿੰਘ ਸੋਢੀ (ਕੈਨੇਡਾ), ਅਮਨਦੀਪ ਸਿੰਘ (ਯੂ.ਕੇ), ਕੰਵਲਪ੍ਰੀਤ ਸਿੰਘ ਕੌੜਾ ਅਤੇ ਅਜੀਤ ਸਿੰਘ ਕੌੜਾ ਵਰਗੇ ਨਾਮ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹਨ।
ਇਹ ਉਪਲੱਬਧੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ ਕਿ ਸੰਕਲਪ, ਮੇਹਨਤ ਅਤੇ ਲਗਨ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login