ADVERTISEMENTs

ਲੁਧਿਆਣਾ ਤੋਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੜ੍ਹਨਗੇ ਚੋਣ, ਰਵਨੀਤ ਬਿੱਟੂ ਨੇ ਕੱਸਿਆ ਤੰਜ

ਪਾਰਟੀ ਨੇ ਟਿਕਟਾਂ ਸਬੰਧੀ ਐਲਾਨ ਸਾਰੀਆਂ ਪਾਰਟੀਆਂ ਤੋਂ ਬਾਅਦ ਹੀ ਕੀਤਾ। ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਕਾਂਗਰਸ 'ਤੇ ਚੁਟਕੀ ਲਈ ਹੈ।

ਰਾਜਾ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ / fb @ Amrinder Singh Raja Warring

ਕਾਂਗਰਸ ਪਾਰਟੀ ਨੂੰ ਆਖਰਕਾਰ ਲੁਧਿਆਣਾ ਸੀਟ ਲਈ ਉਮੀਦਵਾਰ ਮਿਲ ਗਿਆ। ਸੋਮਵਾਰ ਨੂੰ ਪਾਰਟੀ ਨੇ ਆਪਣੀ ਤੀਜੀ ਸੂਚੀ ਜਾਰੀ ਕੀਤੀ। ਇਸ 'ਚ ਲੁਧਿਆਣਾ ਸੀਟ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਨਾਂ 'ਤੇ ਮੋਹਰ ਲੱਗੀ ਹੋਈ ਹੈ। ਜਿਸ ਦੀ ਪਾਰਟੀ ਵਰਕਰਾਂ ਵਿੱਚ ਅਜੇ ਵੀ ਉਡੀਕ ਸੀ। ਜਦਕਿ ‘ਆਪ’, ਭਾਜਪਾ ਅਤੇ ਅਕਾਲੀ ਦਲ ਪਹਿਲਾਂ ਹੀ ਆਪਣੇ ਉਮੀਦਵਾਰ ਖੜ੍ਹੇ ਕਰ ਚੁੱਕੇ ਹਨ।

ਲੋਕ ਸਭਾ ਲੁਧਿਆਣਾ ਲਈ ਕਾਂਗਰਸੀ ਉਮੀਦਵਾਰ ਦੇ ਐਲਾਨ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ। ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਰੂਪ 'ਚ ਜ਼ਿਲ੍ਹੇ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ 'ਤੇ ਅੰਤਿਮ ਸਹਿਮਤੀ ਬਣ ਗਈ ਹੈ। ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਹਾਲਾਂਕਿ ਟਿਕਟ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਸੀ।

ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਨਾਂ ਐਤਵਾਰ ਤੋਂ ਹੀ ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ਸਾਬਕਾ ਡਿਪਟੀ ਸੀਐਮ ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੇ ਨਾਂ ਚਰਚਾ ਵਿੱਚ ਰਹੇ ਹਨ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਟਿਕਟਾਂ ਨੂੰ ਲੈ ਕੇ ਕਾਂਗਰਸ 'ਚ ਚੱਲ ਰਹੇ ਮਤਭੇਦ ਨੂੰ ਖਤਮ ਕਰਨ ਲਈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਜਾ ਰਹੀ ਹੈ।

ਕਿਉਂਕਿ ਦੇਰ ਸ਼ਾਮ ਤੱਕ ਟਿਕਟ ਦਾ ਐਲਾਨ ਨਹੀਂ ਹੋਇਆ ਸੀ। ਇਸ ਤੋਂ ਸਪੱਸ਼ਟ ਹੈ ਕਿ ਪਾਰਟੀ ਨੇ ਟਿਕਟਾਂ ਸਬੰਧੀ ਐਲਾਨ ਸਾਰੀਆਂ ਪਾਰਟੀਆਂ  ਤੋਂ ਬਾਅਦ ਹੀ ਕੀਤਾ ਹੈ। ਵਰਨਣਯੋਗ ਹੈ ਕਿ ਆਪ, ਭਾਜਪਾ ਅਤੇ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਤਿੰਨੋਂ ਉਮੀਦਵਾਰਾਂ ਨੇ ਇਲਾਕੇ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਚੋਣ ਮੈਦਾਨ ਵਿੱਚ ਕਾਂਗਰਸ ਦੇ ਉਮੀਦਵਾਰ ਦਾ ਵੀ ਐਲਾਨ ਹੋ ਗਿਆ ਹੈ।

ਨਾਮਜ਼ਦਗੀਆਂ ਭਰਨ ਦੀ ਤਰੀਕ ਵੀ ਨੇੜੇ ਹੈ। ਪੰਜਾਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ। ਕਾਂਗਰਸੀ ਆਗੂ ਤੇ ਵਰਕਰ ਪਾਰਟੀ ਤੋਂ ਜਲਦੀ ਤੋਂ ਜਲਦੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਸਨ। ਜਿਸ ਨੂੰ ਅੱਜ ਹਾਈਕਮਾਂਡ ਵੱਲੋਂ ਪੂਰਾ ਕੀਤਾ ਗਿਆ।

 

ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਕਾਂਗਰਸ 'ਤੇ ਚੁਟਕੀ ਲਈ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਸ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ। 

 

ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਇਹ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਵਿੱਚੋਂ ਕੋਈ ਆਗੂ ਨਹੀਂ ਮਿਲਿਆ। ਇਸ ਲਈ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਐਲਾਨਿਆ ਗਿਆ। 

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ ਜਿਸ ਕਰਕੇ ਪਾਰਟੀ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਕਾਂਗਰਸੀ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਵੀ ਕਾਂਗਰਸ ਦੀ ਹਾਲਤ ਵਿਗੜ ਗਈ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੀ ‘ਸਮਰ ਰੀਟਰੀਟ’ ਦਾ ਆਨੰਦ ਲੈਣ ਲੁਧਿਆਣਾ ਆ ਰਹੀ ਹੈ। ਲੁਧਿਆਣਾ ਦੇ ਵੋਟਰ ਬਾਹਰਲੇ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ?

ਉਨ੍ਹਾਂ ਇਹ ਵੀ ਕਿਹਾ ਕਿ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ, ਅਜਿਹੇ 'ਚ ਗਿੱਦੜਬਾਹਾ ਦੇ ਵੋਟਰ ਕੀ ਸੁਨੇਹਾ ਦੇਣਗੇ ਕਿ ਸਾਡਾ ਨੁਮਾਇੰਦਾ ਸਾਡੇ ਤੋਂ ਭੱਜ ਗਿਆ ਹੈ। ਬਿੱਟੂ ਨੇ ਕਿਹਾ, ਮੈਂ ਵੜਿੰਗ ਨਾਲ ਕੰਮ ਕੀਤਾ ਹੈ ਅਤੇ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। ਪਰ ਚੋਣਾਂ ਭਾਵਨਾਵਾਂ ਅਤੇ ਰਿਸ਼ਤਿਆਂ 'ਤੇ ਨਹੀਂ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਕਿਸੇ ਬਾਹਰੀ ਵਿਅਕਤੀ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੀ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related