ADVERTISEMENTs

ਸੰਧੂ ਨੇ ਅੰਮ੍ਰਿਤਸਰ ਲਈ ਵਿਜ਼ਨ ਡਾਕੂਮੈਂਟ ਅਤੇ ਮੈਨੀਫੈਸਟੋ ਕੀਤਾ ਜਾਰੀ

ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਵਿੱਤਰ ਸ਼ਹਿਰ ਦੇ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨਗੇ, ਇਸ ਦੀ ਵਿਰਾਸਤ ਨੂੰ ਸੰਭਾਲਣਗੇ ਅਤੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਗੇ।

ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਗੇ / fb @ Taranjit Singh Sandhu

ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਲੋਕ ਸਭਾ ਚੋਣ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਵਿੱਤਰ ਸ਼ਹਿਰ ਦੇ ਭਵਿੱਖ ਨੂੰ ਮੁੜ ਪਰਿਭਾਸ਼ਿਤ ਕਰਨਗੇ, ਇਸ ਦੀ ਵਿਰਾਸਤ ਨੂੰ ਸੰਭਾਲਣਗੇ ਅਤੇ ਸਰਬਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਗੇ।

 

ਅੰਮ੍ਰਿਤਸਰ ਲਈ ਵਿਜ਼ਨ ਡਾਕੂਮੈਂਟ ਅਤੇ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਨਿਸ਼ਾਨਿਆਂ ਬਾਰੇ ਦੱਸਿਆ, ਜਿਨ੍ਹਾਂ 'ਚ:- 

 

-ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਤੱਕ ਸ਼ਰਧਾਲੂਆਂ ਦੀ ਆਸਾਨ ਪਹੁੰਚ

-ਭਗਵਾਨ ਵਾਲਮੀਕਿ ਤੀਰਥ ਅਸਥਾਨ ਦਾ ਅਯੁੱਧਿਆ ਦੀ ਤਰਜ਼ 'ਤੇ ਵਿਕਾਸ

-ਗਾਂਧੀ ਮੈਦਾਨ ਨੂੰ ਅਪਗ੍ਰੇਡ ਕਰਨ

- ਆਈ.ਪੀ.ਐੱਲ ਮੈਚਾਂ ਦੀ ਮੇਜ਼ਬਾਨੀ  

-ਪੱਟੀ -ਫ਼ਿਰੋਜ਼ਪੁਰ ਰੇਲ ਲਿੰਕ ਦੇ ਨਿਰਮਾਣ ਅਤੇ ਹੋਰ ਕਈ ਪਹਿਲਕਦਮੀਆਂ 

-ਅੰਮ੍ਰਿਤਸਰ ਲਈ VFS ਗਲੋਬਲ ਐਪਲੀਕੇਸ਼ਨ ਸੈਂਟਰ

-ਇੱਕ ਯੂਐਸ ਕੌਂਸਲੇਟ

- ਰੇਲਵੇ ਸਟੇਸ਼ਨ ਤੋਂ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਤੱਕ ਇੱਕ ਸਕਾਈ ਟਰੇਨ ਅਤੇ ਹੋਰ ਕਈ ਮਹੱਤਵਪੂਰਨ ਕਾਰਜ ਸ਼ਾਮਿਲ ਹਨ।

 

ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਗਲੀਆਂ ਨੂੰ ਪਹਿਲ ਦੇ ਆਧਾਰ 'ਤੇ ਸੁੰਦਰ ਬਣਾਇਆ ਜਾਵੇਗਾ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related