ADVERTISEMENTs

ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਨੂੰ ਬੀਸੀਸੀਆਈ ਦੇ ਸਾਲਾਨਾ ਸਮਝੌਤੇ ਤੋਂ ਰੱਖਿਆ ਗਿਆ ਬਾਹਰ

ਕਿਸ਼ਨ ਕੋਲ ਪਿਛਲੇ ਸੀਜ਼ਨ ਵਿੱਚ ਗ੍ਰੇਡ ਸੀ ਦਾ ਇਕਰਾਰਨਾਮਾ ਸੀ, ਜਦੋਂ ਕਿ ਅਈਅਰ ਗ੍ਰੇਡ ਬੀ ਸੂਚੀ ਵਿੱਚ ਸੀ।

ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ BCCI ਦੇ ਸਾਲਾਨਾ ਸਮਝੌਤੇ ਤੋਂ ਬਾਹਰ / X/Shreyas Iyre, Ishan Kishan

ਬੀਸੀਸੀਆਈ ਨੇ ਬੁੱਧਵਾਰ (28 ਫਰਵਰੀ) ਨੂੰ 30 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ। ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਨੂੰ ਕੇਂਦਰੀ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ। 

ਸ਼ੁਭਮਨ ਗਿੱਲ, ਮੁਹੰਮਦ ਸਿਰਾਜ ਅਤੇ ਕੇਐਲ ਰਾਹੁਲ ਨੂੰ ਗ੍ਰੇਡ ਏ ਵਿੱਚ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਰਿਸ਼ਭ ਪੰਤ, ਜਿਸ ਨੇ ਕਾਰ ਦੁਰਘਟਨਾ ਤੋਂ ਠੀਕ ਹੋ ਕੇ ਸੀਜ਼ਨ ਦਾ ਬਹੁਤਾ ਹਿੱਸਾ ਗੁਆ ਦਿੱਤਾ, ਹੁਣ ਗ੍ਰੇਡ ਬੀ ਵਿੱਚ ਹੈ ਇਸ ਤੋਂ ਪਹਿਲਾਂ, ਅਈਅਰ ਪਿਛਲੇ ਸੀਜ਼ਨ ਵਿੱਚ ਗ੍ਰੇਡ ਬੀ ਸੂਚੀ ਦਾ ਹਿੱਸਾ ਸੀ ਜਦੋਂ ਕਿ ਕਿਸ਼ਨ ਕੋਲ ਗ੍ਰੇਡ ਸੀ ਦਾ ਇਕਰਾਰਨਾਮਾ ਸੀ।

ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਬੀਸੀਸੀਆਈ ਨੇ ਸਾਲਾਨਾ ਕਰਾਰ ਵਿੱਚ ਸ਼ਾਮਲ ਕੀਤਾ ਹੈ।ਇੰਗਲੈਂਡ ਖਿਲਾਫ ਚੱਲ ਰਹੀ 5 ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ‘ਚ ਦੋ ਦੋਹਰੇ ਸੈਂਕੜੇ ਲਗਾਉਣ ਵਾਲੇ ਜੈਸਵਾਲ ਲਈ ਬੁੱਧਵਾਰ ਦੋਹਰੀ ਖੁਸ਼ਖਬਰੀ ਲੈ ਕੇ ਆਇਆ ਹੈ।ਜੈਸਵਾਲ ਟੈਸਟ ਰੈਂਕਿੰਗ ‘ਚ ਆਪਣੀ ਸਰਵੋਤਮ ਰੈਂਕਿੰਗ ‘ਤੇ ਪਹੁੰਚ ਗਏ ਹਨ, ਜਦਕਿ ਬੀਸੀਸੀਆਈ ਨੇ ਉਸ ਨੂੰ ਗ੍ਰੇਡ ਬੀ ‘ਚ ਸ਼ਾਮਲ ਕੀਤਾ ਹੈ। ਰਜਤ ਪਾਟੀਦਾਰ ਨੂੰ ਗਰੁੱਪ ਸੀ ‘ਚ ਸ਼ਾਮਲ ਕੀਤਾ ਗਿਆ ਹੈ।

ਬੀਸੀਸੀਆਈ ਉਨ੍ਹਾਂ ਖਿਡਾਰੀਆਂ ਨੂੰ ਆਪਣੇ ਕਰਾਰ ਵਿੱਚ ਸ਼ਾਮਲ ਕਰ ਰਿਹਾ ਹੈ ਜਿਨ੍ਹਾਂ ਕੋਲ 3 ਟੈਸਟ, 8 ਵਨਡੇਅ ਜਾਂ 10 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਦਾ ਤਜਰਬਾ ਹੈ। ਮੱਧਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ ਅਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਕੋਲ ਕੇਂਦਰੀ ਕਰਾਰ ‘ਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੈ। ਸਰਫਰਾਜ਼ ਅਤੇ ਜੁਰੇਲ ਧਰਮਸ਼ਾਲਾ ਟੈਸਟ ਖੇਡ ਕੇ ਬੀਸੀਸੀਆਈ ਦੇ ਸਾਲਾਨਾ ਸਮਝੌਤੇ ਵਿੱਚ ਸ਼ਾਮਲ ਹੋ ਸਕਦੇ ਹਨ। 

ਸਰਫਰਾਜ਼ ਅਤੇ ਜੁਰੇਲ ਨੇ ਦੋ-ਦੋ ਟੈਸਟ ਮੈਚ ਖੇਡੇ ਹਨ। ਅਜਿਹੇ ‘ਚ ਉਹ ਧਰਮਸ਼ਾਲਾ ਟੈਸਟ ਮੈਚ ਖੇਡਣ ਤੋਂ ਬਾਅਦ ਪਹਿਲੀ ਵਾਰ ਬੀਸੀਸੀਆਈ ਦੇ ਸੈਂਟਰਲ ਕੰਟਰੈਕਟ ‘ਚ ਆ ਸਕਦੇ ਹੈ। ਬੀਸੀਸੀਆਈ ਦੋਵਾਂ ਖਿਡਾਰੀਆਂ ਨੂੰ ਗ੍ਰੇਡ ਸੀ ਵਿੱਚ ਸ਼ਾਮਲ ਕਰ ਸਕਦਾ ਹੈ।

ਬੀਸੀਸੀਆਈ ਨੇ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੂੰ ਸੰਭਾਵਿਤ ਖਿਡਾਰੀਆਂ ਵਿੱਚ ਰੱਖਿਆ ਹੈ। ਬੋਰਡ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਖਿਡਾਰੀਆਂ ਨੂੰ ਧਰਮਸ਼ਾਲਾ ਟੈਸਟ ਦੇ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਦਾ ਹੈ ਤਾਂ ਦੋਵਾਂ ਨੂੰ ਆਪਣੇ ਆਪ ਹੀ ਗਰੇਡ ਸੀ ਦਾ ਕਰਾਰ ਮਿਲ ਜਾਵੇਗਾ।

ਯਸ਼ਸਵੀ ਜੈਸਵਾਲ ਕੋਲ ਟੀ-20 ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਣ ਦਾ ਤਜਰਬਾ ਹੈ। ਉਸ ਨੂੰ ਗ੍ਰੇਡ ਬੀ ਵਿੱਚ ਸ਼ਾਮਲ ਕੀਤਾ ਗਿਆ ਹੈ। ਯਸ਼ਸਵੀ ਤੋਂ ਇਲਾਵਾ ਇਸ ਗ੍ਰੇਡ ‘ਚ ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਸ਼ਾਮਲ ਹਨ। 

ਬੀਸੀਸੀਆਈ ਵੱਲੋਂ 2023-24 ਲਈ ਜਾਰੀ ਕੀਤੇ ਗਏ ਸਾਲਾਨਾ ਇਕਰਾਰਨਾਮੇ ਵਿੱਚ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਏ+ ਗ੍ਰੇਡ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦਕਿ 6 ਖਿਡਾਰੀ ਗ੍ਰੇਡ ਏ ਅਤੇ 5 ਖਿਡਾਰੀ ਗ੍ਰੇਡ ਬੀ ਵਿੱਚ ਸ਼ਾਮਲ ਹਨ। ਗ੍ਰੇਡ ਸੀ ਵਿੱਚ ਵੱਧ ਤੋਂ ਵੱਧ 15 ਖਿਡਾਰੀਆਂ ਨੂੰ ਮੌਕਾ ਮਿਲਿਆ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related