ADVERTISEMENTs

ਸਿੱਧੂ ਮੂਸੇਵਾਲਾ ਦਾ ਗੀਤ 410 ਹੋਇਆ ਰਿਲੀਜ਼

ਗੀਤ ਰਿਲੀਜ਼ ਹੁੰਦਿਆਂ ਹੀ ਲੋਕਾਂ ਨੇ ਕਮੈਂਟਸ ਦੀ ਹਨੇਰੀ ਲਿਆ ਦਿੱਤੀ ਹੈ। ਹਰ ਵਾਰ ਦੀ ਤਰ੍ਹਾਂ ਸਿੱਧੂ ਮੁੜ ਗੀਤ ‘ਚ ਸੱਚੀਆਂ ਗੱਲਾਂ ਕਹਿ ਗਿਆ।

ਸਿੱਧੂ ਮੂਸੇਵਾਲਾ ਦਾ 410 ਗੀਤ ਸੰਨੀ ਮਾਲਟਨ ਦੇ ਯੂਟਿਊਬ ਪੇਜ ‘ਤੇ ਰਿਲੀਜ਼ ਹੋ ਗਿਆ ਹੈ / Social media

ਸਿੱਧੂ ਮੂਸੇਵਾਲਾ ਦਾ 410 ਗੀਤ ਸੰਨੀ ਮਾਲਟਨ ਦੇ ਯੂਟਿਊਬ ਪੇਜ ‘ਤੇ ਜਾਰੀ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ ਜਿਸ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਗੀਤ ਰਿਲੀਜ਼ ਹੁੰਦਿਆਂ ਹੀ ਲੋਕਾਂ ਨੇ ਕਮੈਂਟਸ ਦੀ ਹਨੇਰੀ ਲਿਆ ਦਿੱਤੀ ਹੈ। ਹਰ ਵਾਰ ਦੀ ਤਰ੍ਹਾਂ ਸਿੱਧੂ ਮੁੜ ਗੀਤ ‘ਚ ਸੱਚੀਆਂ ਗੱਲਾਂ ਕਹਿ ਗਿਆ।

ਇਸ ਗੀਤ ਦਾ ਨਾਮ 410 ਹੈ ਤੇ ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਜਾਰੀ ਹੋਇਆ ਹੈ। ਇਸ ਗੀਤ ਦਾ ਪੋਸਟਰ ਜਾਰੀ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ’ਤੇ ਹੀ ਜਾਰੀ ਕੀਤਾ ਜਾਵੇਗਾ। ਸੰਨੀ ਮਾਲਟਨ ਨੇ ਇਸ ਗੀਤ ਦੀ ਇੱਕ ਝਲਕੀ ਇੰਸਟਾਗਰਾਮ ‘ਤੇ ਵੀ ਪੋਸਟ ਕੀਤੀ ਹੈ।

ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸੰਨੀ ਮਾਲਟਨ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਬਰੈਂਪਟਨ ਅਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ। ਨਾਲ ਹੀ ਸੰਨੀ ਮਾਲਟਨ ਨੇ ਲਿਖਿਆ ਹੈ- ‘ਡਰਾਉਣੇ ਘੰਟੇ ਦਾ ਅਲਰਟ, ਕਿਤੇ ਵੀ ਸੁਰੱਖਿਅਤ ਨਹੀਂ।’

ਪਿਛਲੇ ਮਹੀਨੇ ਹੀ ਮੂਸੇਵਾਲਾ ਦੇ ਘਰ ਉਸ ਦੇ ਭਰਾ ਦਾ ਜਨਮ ਹੋਇਆ ਹੈ।  ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਦੋ ਮਹੀਨਿਆਂ ਵਿੱਚ ਇਹ ਦੂਜੀ ਖੁਸ਼ਖਬਰੀ ਹੈ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related