ADVERTISEMENTs

ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਫੇਅਰਫੈਕਸ ਵਿਖੇ ਸਲਾਨਾ ਯੂਥ ਵਿੰਟਰ ਕੈਂਪ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਫੇਅਰਫੈਕਸ ਵਿਖੇ ਸਲਾਨਾ ਯੂਥ ਵਿੰਟਰ ਕੈਂਪ ਲਗਾਇਆ ਗਿਆ।

ਕੈਂਪ ਵਿੱਚ 6 ਤੋਂ 21 ਸਾਲ ਦੀ ਉਮਰ ਦੇ ਬੱਚਿਆਂ ਨੇ ਲਿਆ ਭਾਗ / Sirmukh Singh Manku

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਫੇਅਰਫੈਕਸ ਵਿਖੇ ਸਲਾਨਾ ਯੂਥ ਵਿੰਟਰ ਕੈਂਪ ਲਗਾਇਆ ਗਿਆ। ਛੁੱਟੀਆਂ ਦੇ ਦਿਨਾਂ 'ਚ ਬੱਚਿਆਂ ਨੂੰ ਗੁਰਮਤਿ ਅਤੇ ਸਿੱਖੀ ਨਾਲ ਜੋੜਨ ਦਾ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ।

 

ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵਿਖੇ ਮਿਤੀ 23 ਅਤੇ 24 ਦਸੰਬਰ 2024 ਨੂੰ ਆਯੋਜਿਤ ਇਸ 2 ਰੋਜ਼ਾ ਵਿਅਕਤੀਗਤ ਕੈਂਪ ਵਿੱਚ 6 ਤੋਂ 21 ਸਾਲ ਦੀ ਉਮਰ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਸੀ। ਕੈਂਪ ਦੀਆਂ ਕੁਝ ਖਾਸ ਗੱਲਾਂ ਵਿੱਚ ਸਾਖੀ ਦਾ ਸਮਾਂ, ਕੀਰਤਨ ਕਲਾਸ, ਗੁਰਬਾਣੀ ਵਰਕਸ਼ਾਪ ਅਤੇ ਭਾਗ ਲੈਣ ਵਾਲਿਆਂ ਲਈ ਹੋਰ ਰੋਚਕ ਗਤੀਵਿਧੀਆਂ ਸ਼ਾਮਲ ਸਨ। 

 

ਇਸ ਮੌਕੇ ਲੰਗਰ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਮਾਪਿਆਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜੋ ਕੜਾਕੇ ਦੀ ਠੰਡ 'ਚ ਵੀ ਆਪਣੇ ਬੱਚਿਆਂ ਨੂੰ ਗੁਰਮਤਿ ਕੈਂਪ 'ਚ ਲੈ ਕੇ ਆਏ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related